ਅਮਰੀਕਾ ''ਚ ਭਾਰਤੀ ਵਿਦਿਆਰਥਣ ਨੂੰ ਕੁਚਲਣ ਦਾ ਮਾਮਲਾ, ਦੋਸ਼ੀ ਪੁਲਸ ਅਧਿਕਾਰੀ ਖ਼ਿਲਾਫ਼ ਨਹੀਂ ਚੱਲੇਗਾ ਮੁਕੱਦਮਾ

02/22/2024 9:25:43 AM

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ 26 ਸਾਲਾ ਭਾਰਤੀ ਵਿਦਿਆਰਥਣ ਜਾਨ੍ਹਵੀ ਕੰਦੂਲਾ ਨੂੰ ਬੀਤੇ ਸਾਲ ਜਨਵਰੀ ਵਿਚ ਆਪਣੀ ਕਾਰ ਨਾਲ ਕੁਚਲਣ ਵਾਲੇ ਪੁਲਸ ਅਧਿਕਾਰੀ 'ਤੇ ਕੋਈ ਅਪਰਾਧਿਕ ਮਾਮਲਾ ਨਹੀਂ ਚੱਲੇਗਾ। ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਕਿੰਗ ਕਾਉਂਟੀ ਪ੍ਰੌਸੀਕਿਊਟਰ ਦੇ ਦਫਤਰ ਨੇ ਕਿਹਾ ਕਿ ਉਹ ਸੀਏਟਲ ਪੁਲਸ ਅਧਿਕਾਰੀ ਕੇਵਿਨ ਡੇਵ ਖ਼ਿਲਾਫ਼ ਅਪਰਾਧਿਕ ਕਾਰਵਾਈ ਨਹੀਂ ਕਰਨਗੇ। ਬਿਆਨ ਵਿੱਚ ਕਿਹਾ ਗਿਆ ਕਿ ਕੰਦੂਲਾ ਦੀ ਮੌਤ ਦਿਲ ਦਹਿਲਾਉਣ ਵਾਲੀ ਹੈ ਅਤੇ ਇਸ ਨੇ ਕਿੰਗ ਕਾਉਂਟੀ ਸਮੇਤ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ।

ਪੁਲਸ ਦੀ ਗੱਡੀ ਨਾਲ ਟਕਰਾਉਣ ਕਾਰਨ ਹੋਈ ਸੀ ਜਾਨ੍ਹਵੀ ਦੀ ਮੌਤ 

ਜਾਨ੍ਹਵੀ ਕੰਦੂਲਾ ਨੂੰ ਬੀਤੀ 23 ਜਨਵਰੀ ਨੂੰ ਸਿਆਟਲ ਦੀ ਇੱਕ ਸੜਕ 'ਤੇ ਪੁਲਸ ਦੀ ਗੱਡੀ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਜਾਨ੍ਹਵੀ ਦੀ ਮੌਤ ਹੋ ਗਈ ਸੀ। ਘਟਨਾ ਦੌਰਾਨ ਜਾਹਨਵੀ ਨੂੰ ਟੱਕਰ ਮਾਰਨ ਵਾਲੀ ਪੁਲਸ ਦੀ ਕਾਰ 119 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਰਹੀ ਸੀ, ਜਿਸ ਨੇ ਜਾਨ੍ਹਵੀ ਨੂੰ ਸੜਕ ਪਾਰ ਕਰਦੇ ਸਮੇਂ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਾਹਨਵੀ ਕਰੀਬ 100 ਫੁੱਟ ਤੱਕ ਉਛਲ ਕੇ ਡਿੱਗ ਪਈ ਅਤੇ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਤੋਂ ਦੁੱਖਦਾਇਕ ਖ਼ਬਰ, ਭਾਰਤੀ ਰੈਸਟੋਰੈਂਟ ਮੈਨੇਜਰ ਦਾ ਬੇਰਹਿਮੀ ਨਾਲ 'ਕਤਲ'

ਪੁਲਸ ਅਧਿਕਾਰੀ ਖ਼ਿਲਾਫ਼ ਨਹੀਂ ਮਿਲਿਆ ਕੋਈ ਸਬੂਤ 

ਦਰਅਸਲ ਪੁਲਸ ਅਧਿਕਾਰੀ ਨਸ਼ੇ ਦੀ ਇਕ ਓਵਰਡੋਜ਼ ਦੀ ਐਮਰਜੈਂਸੀ ਕਾਲ 'ਤੇ ਮੌਕੇ 'ਤੇ ਜਾ ਰਹੇ ਸਨ ਅਤੇ ਉਹ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੇ ਸਨ ਤਾਂ ਜੋ ਘਟਨਾ ਸਥਾਨ 'ਤੇ ਜਲਦੀ ਪਹੁੰਚ ਸਕੇ। ਇਸ ਦੌਰਾਨ ਸੜਕ ਪਾਰ ਕਰ ਰਹੀ ਜਾਨ੍ਹਵੀ ਕਾਰ ਦੇ ਸਾਹਮਣੇ ਆ ਗਈ ਅਤੇ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਜਾਨ੍ਹਵੀ ਨੂੰ ਭੱਜਣ ਦਾ ਸਮਾਂ ਨਹੀਂ ਮਿਲਿਆ ਅਤੇ ਟੱਕਰ ਹੋ ਗਈ। ਸਰਕਾਰੀ ਵਕੀਲ ਵਿਭਾਗ ਨੇ ਕਿਹਾ ਕਿ ਕੇਵਿਨ ਡੇਵ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਕਾਰਨ ਉਸ ਖ਼ਿਲਾਫ਼ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। 

ਪੁਲਸ ਅਧਿਕਾਰੀ ਨੇ ਕੀਤੀ ਵਿਵਾਦਿਤ ਟਿੱਪਣੀ

ਘਟਨਾ ਤੋਂ ਬਾਅਦ ਪੁਲਸ ਵਿਭਾਗ ਨੇ ਬਾਡੀਕੈਮ ਦੀ ਫੁਟੇਜ ਜਾਰੀ ਕੀਤੀ, ਜਿਸ ਵਿਚ ਸਿਆਟਲ ਪੁਲਸ ਅਧਿਕਾਰੀ ਡੇਨੀਅਲ ਆਰਡਰ ਨੂੰ ਹਾਦਸੇ 'ਤੇ ਹੱਸਦੇ ਹੋਏ ਸੁਣਿਆ ਗਿਆ, ਜਿਸ ਕਾਰਨ ਕਾਫੀ ਹੰਗਾਮਾ ਹੋਇਆ ਅਤੇ ਲੋਕਾਂ ਨੇ ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਣ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਸੀ। ਇਸ ਹਾਦਸੇ 'ਚ ਆਰਡਰ ਦਾ ਕੋਈ ਹੱਥ ਨਹੀਂ ਸੀ ਪਰ ਹਾਦਸੇ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚ ਗਏ ਸਨ। ਇਸ ਦੌਰਾਨ ਆਰਡਰ ਨੇ ਹੱਸਦੇ ਹੋਏ ਕਿਹਾ ਕਿ 'ਉਹ ਮਰ ਗਈ ਹੈ, ਉਸ ਦੀ ਕੀਮਤ ਸੀਮਤ ਸੀ।' ਆਰਡਰ ਦੀ ਬਾਡੀਕੈਮ ਵੀਡੀਓ ਜਨਤਕ ਹੋਣ 'ਤੇ ਸਿਆਟਲ ਪੁਲਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪੁਲਸ ਵਿਭਾਗ ਨੇ ਵੀ ਆਰਡਰਲੀ ਦੇ ਵਿਵਹਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਜਿਹੇ ਵਿਵਹਾਰ ਨੇ ਸੀਏਟਲ ਪੁਲਸ ਤੋਂ ਲੋਕਾਂ ਦਾ ਵਿਸ਼ਵਾਸ ਖ਼ਤਮ ਕੀਤਾ ਹੈ। ਹੰਗਾਮੇ ਤੋਂ ਬਾਅਦ ਆਰਡਰ ਨੂੰ ਕਾਰਜਕਾਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana