ਕਸ਼ਮੀਰ ’ਤੇ ਅਮਰੀਕੀ ਕਾਂਗਰਸ ਆਯੋਗ ਦੀ ਸੁਣਵਾਈ ਅਸਫਲ

11/16/2019 1:18:56 AM

ਵਾਸ਼ਿੰਗਟਨ – ਜੰਮੂ-ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਹਾਲਤ ’ਤੇ ਅਮਰੀਕੀ ਕਾਂਗਰਸ ਆਯੋਗ ਦੀ ਸੁਣਵਾਈ ਲਗਭਗ ਅਸਫਲ ਰਹੀ ਕਿਉਂਕਿ ਪੈਨਲ ਦੇ 84 ਮੈਂਬਰਾਂ ’ਚੋ ਕੇਵਲ 4 ਹੀ ਸੁਣਵਾਈ ਲਈ ਪੇਸ਼ ਹੋਏ। ਸੂਬੇ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਭਾਰਤ ਸਰਕਾਰ ਵਲੋਂ ਖਤਮ ਕੀਤੇ ਜਾਣ ਤੋ ਬਾਅਦ ਅਮਰੀਕੀ ਪੈਨਲ ਦੀ ਇਹ ਦੂਜੀ ਬੈਠਕ ਸੀ।ਰਿਪਬਲਿਕਨ ਮੈਂਬਰਾਂ ਨੇ ਟੋਮ ਲੈਂਟੋਸ ਮਨੁਖੀ ਅਧਿਕਾਰ ਆਯੋਗ ਵਲੋ ਆਯੋਜਿਤ ਸੁਣਵਾਈ ’ਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਆਯੋਗ ਪੱਖਪਾਤੀ ਅਤੇ ਇਕ ਪੱਖੀ ਹੈ ਅਤੇ ਇਹ ਵਿਸ਼ਵਾਸ ਗਵਾ ਚੁੱਕਾ ਹੈ। ਰਿਪਬਲਿਕਨ ਸਹਿ-ਪ੍ਰਧਾਨ ਕ੍ਰਿਸਟੋਫਰ ਐੱਚ. ਸਮਿਥ ਅਤੇ ਭਾਰਤੀ-ਅਮਰੀਕੀ ਸਤੰਭਕਾਰ ਸੁਨੰਦਾ ਨੂੰ ਛੱਡ ਕੇ ਪਾਰਟੀ ਦਾ ਕੋਈ ਹੋਰ ਮੈਂਬਰ ਸੁਣਵਾਈ ਲਈ ਨਹੀ ਆਇਆ। ਸਮਿਥ ਨੇ ਆਪਣੀ ਟਿੱਪਣੀ ’ਚ ਕਿਹਾ ਕਿ ਕਸ਼ਮੀਰ ਭਾਕਤ ਅਤੇ ਪਾਕਿਸਤਾਨ ਦੇ ਵਿਚ ਦੋ-ਪੱਖੀ ਮੁੱਦਾ ਹੈ ਅਤੇ ਪਾਕਿਸਤਾਨ ਨੂੰ ਆਪਣਾ ਖੇਤਰ ’ਚ ਸਥਿਤ ਅੱਤਵਾਦੀ ਸਮੂਹਾਂ ਦੇ ਵਿਰੁਧ ਕਾਰਵਾਈ ਕਰਨ ਦੀ ਲੋੜ ਹੈ।

Khushdeep Jassi

This news is Content Editor Khushdeep Jassi