ਅਮਰੀਕਾ ਨੇ ਰੂਸ ਅਧਿਕਾਰੀਆਂ ਤੇ ਕਾਰੋਬਾਰਾਂ ''ਤੇ ਲਾਈ ਪਾਬੰਦੀ

03/03/2021 1:33:17 AM

ਵਾਸ਼ਿੰਗਟਨ-ਅਮਰੀਕਾ 'ਚ ਰਾਸ਼ਟਰਪਤੀ ਜੋ ਬਾਈਡੇਨ ਪ੍ਰਸ਼ਾਸਨ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਨਵਲਨੀ 'ਤੇ ਜਾਨਲੇਵਾ ਹਮਲੇ ਅਤੇ ਬਾਅਦ 'ਚ ਉਨ੍ਹਾਂ ਨੂੰ ਜੇਲ ਭੇਜਣ ਨੂੰ ਲੈ ਕੇ ਰੂਸ ਦੇ ਅਧਿਕਾਰੀਆਂ ਅਤੇ ਕਾਰੋਬਾਰਾਂ 'ਤੇ ਮੰਗਲਵਾਰ ਨੂੰ ਪਾਬੰਦੀ ਲਾਉਣ ਦਾ ਐਲਾਨ ਕੀਤਾ। ਬਾਈਡੇਨ ਪ੍ਰਸ਼ਾਸਨ ਦੇ ਸੀਨੀਅਰ ਅਫਸਰਾਂ ਨੇ ਉਨ੍ਹਾਂ ਅਧਿਕਾਰੀਆਂ ਦੀ ਤੁਰੰਤ ਪਛਾਣ ਨਹੀਂ ਦੱਸੀ ਜਿਨ੍ਹਾਂ 'ਤੇ ਪਾਬੰਦੀ ਲਾਈ ਗਈ ਹੈ।

ਇਹ ਵੀ ਪੜ੍ਹੋ -ਸੰਯੁਕਤ ਰਾਸ਼ਟਰ 'ਚ ਮਿਲੇ US ਤੇ ਭਾਰਤ ਦੇ ਰਾਜਦੂਤ, ਦੁਨੀਆ ਨੂੰ Multipolar ਬਣਾਉਣ ਦਾ ਦਿੱਤਾ ਸੱਦਾ

ਬਾਈਡੇਨ ਪ੍ਰਸ਼ਾਸਨ ਨੇ ਅਮਰੀਕੀ ਕੈਮਿਕਲ ਐਂਡ ਬਾਇਓਲਾਜੀਕਲ ਆਰਮਜ਼ ਕੰਟਰੋਲ ਐਂਡ ਵਾਰ ਐਲੀਮੀਨੇਸ਼ਨ ਐਕਟ ਤਹਿਤ 14 ਵਪਾਰ ਅਤੇ ਹੋਰ ਉੱਦਮਿਆਂ 'ਤੇ ਵੀ ਪਾਬੰਦੀ ਦਾ ਐਲਾਨ ਕੀਤਾ। ਇਨ੍ਹਾਂ 'ਚੋਂ ਜ਼ਿਆਦਾਤਰ ਜੈਵਿਕ ਰਸਾਇਣ ਜ਼ਹਿਰ ਬਣਾਉਂਦੇ ਹਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਖੁਫੀਆ ਗਰੁੱਪ ਦਾ ਸਿੱਟਾ ਹੈ ਕਿ ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਪਿਛਲੇ ਸਾਲ ਅਗਸਤ 'ਤ ਅਸੰਤੁਸ਼ਟਾਂ 'ਤੇ ਰੂਸੀ ਨਰਵ ਏਜੰਟ (ਇਕ ਤਰ੍ਹਾਂ ਦਾ ਜ਼ਹਿਰ) 'ਨੋਵਿਚੋਕ' ਦਾ ਇਸਤੇਮਾਲ ਕੀਤਾ ਹੈ।

ਇਹ ਵੀ ਪੜ੍ਹੋ -ਚੀਨੀ ਸਾਈਬਰ ਹਮਲੇ 'ਤੇ ਬੋਲੇ ਅਮਰੀਕੀ ਸੰਸਦ-ਭਾਰਤ ਦਾ ਸਾਥ ਦੇਣ ਬਾਈਡੇਨ

ਬਾਈਡੇਨ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਰੂਸ 'ਤੇ ਪਾਬੰਦੀ ਲਾਈ ਗਈ ਹੈ। ਪ੍ਰਸ਼ਾਸਨ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਕਥਿਤ ਹਮਲੇ, ਅਮਰੀਕੀ ਏਜੰਸੀਆਂ ਅਤੇ ਕਾਰੋਬਾਰਾਂ ਨੂੰ ਹੈਕ ਕਰਨ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਕਾਬਲਾ ਕਰਨ ਦਾ ਸੰਕਲਪ ਲਿਆ ਹੋਇਆ ਹੈ। ਈ.ਯੂ. ਪਹਿਲਾਂ ਹੀ ਨਵਲਨੀ ਮਾਮਲੇ 'ਚ ਰੂਸ ਦੇ ਕੁਝ ਅਧਿਕਾਰੀਆਂ 'ਤੇ ਪਾਬੰਦੀ ਲਾ ਚੁੱਕਿਆ ਹੈ। ਈ.ਯੂ. ਨੇ ਮੰਗਲਵਾਰ ਨੂੰ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਜਿਨ੍ਹਾਂ 'ਚ ਨਵਲਨੀ ਨੂੰ ਜੇਲ ਭੇਜਣ ਨੂੰ ਲੈ ਕੇ ਰੂਸ ਦੇ ਆਲਾ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar