ਅਮਰੀਕਾ ਨੇ ਮਈ 'ਚ ਮੈਕਸੀਕੋ ਸਰਹੱਦ ਤੋਂ ਫੜੇ 1.44 ਲੱਖ ਸ਼ਰਨਾਰਥੀ

06/07/2019 12:10:55 AM

ਵਾਸ਼ਿੰਗਟਨ—ਮੈਕਸੀਕੋ ਰਸਤੇ ਅਮਰੀਕਾ 'ਚ ਨਾਜਾਇਜ਼ ਤੌਰ 'ਤੇ ਦਾਖਲ ਹੋਣ ਦਾ ਯਤਨ ਕਰਨ ਵਾਲੇ ਮੱਧ ਅਮਰੀਕੀ ਸ਼ਰਨਾਰਥੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਅਮਰੀਕਾ ਨੇ ਮਈ 'ਚ 1.44 ਲੱਖ ਲੋਕਾਂ ਤੋਂ ਜ਼ਿਆਦਾ ਸ਼ਰਨਾਰਥੀਆਂ ਨੂੰ ਹਿਰਾਸਤ 'ਚ ਲਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਸ਼ਰਨਾਰਥੀਆਂ ਦੇ ਫੜੇ ਜਾਣ ਦੇ ਮਾਮਲੇ ਅਪ੍ਰੈਲ ਦੀ ਤੁਲਨਾ 'ਚ ਮਈ 'ਚ 32 ਫੀਸਦੀ ਵਧ ਗਏ। ਸਾਲ 2006 ਤੋਂ ਕਿਸ ਇਕ ਮਹੀਨੇ 'ਚ ਇਹ ਸਭ ਤੋਂ ਜ਼ਿਆਦਾ ਅੰਕੜਾ ਦੱਸਿਆ ਜਾ ਰਿਹਾ ਹੈ। 

ਫੜੇ ਗਏ ਸ਼ਰਨਾਰਥੀਆਂ 'ਚ ਸਭ ਤੋਂ ਜ਼ਿਆਦਾ ਉਹ ਲੋਕ ਹਨ ਜੋ ਨਾਜਾਇਜ਼ ਤੌਰ 'ਤੇ ਸਰਹੱਦ ਪਾਰ ਕਰ ਰਹੇ ਹਨ। ਕਰੀਬ 10 ਫੀਸਦੀ ਲੋਕ ਅਜਿਹੇ ਹਨ ਜੋ ਸਹੀ ਕਾਗਜ਼ਤ ਦੇ ਬਿਨਾਂ ਆਏ ਸਨ। ਮੰਨਿਆ ਜਾ ਰਿਹਾ ਹੈ ਕਿ ਹਿਰਾਸਤ 'ਚ ਲਏ ਗਏ ਲੋਕਾਂ ਦਾ ਅੰਕੜਾ ਮੈਕਸੀਕੋ ਸਰਕਾਰ 'ਤੇ ਇਹ ਦਬਾਅ ਬਣਾਉਣ ਲਈ ਜਾਰੀ ਕੀਤਾ ਗਿਆ ਹੈ ਕਿ ਉਹ ਟਰੰਪ ਦੀ ਸ਼ਰਨਾਰਥੀਆਂ ਨੂੰ ਰੋਕਣ ਵੀਲ ਮੰਗ ਨੂੰ ਛੇਤੀ ਪੂਰ ਕਰੇ। ਇਸੇ ਕਵਾਇਦ 'ਚ ਵ੍ਹਾਈਟ ਹਾਊਸ 'ਚ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਮੈਕਸੀਕੋ ਦੇ ਉੱਤੇ ਡਿਪਲੋਮੈਂਟਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਦਰਾਮਦ ਡਿਊਟੀ ਨੂੰ ਲੈ ਕੇ ਮੈਕਸੀਕੋ ਨਾਲ ਵਾਰਤਾ 'ਚ ਕੋਈ ਖਾਸ ਪ੍ਰਗਤੀ ਨਹੀਂ ਹੋਈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਗਾਹ ਕੀਤਾ ਸੀ ਕਿ ਜੇਕਰ ਕੋਈ ਸਮਝੌਤਾ ਨਹੀਂ ਹੋ ਸਕਿਆ ਤਾਂ 10 ਜੂਨ ਨੂੰ ਮੈਕਸੀਕੋ ਤੋਂ ਆਉਣ ਵਾਲੇ ਸਾਮਾਨ 'ਤੇ ਪੰਜ ਫੀਸਦੀ ਡਿਊਟੀ ਲਗਾਈ ਜਾਵੇਗੀ ਅਤੇ ਇਹ ਹਨ ਮਹੀਨੇ ਤਦ ਤਕ ਵਧਾਈ ਜਾਵੇਗੀ ਜਦ ਤਕ ਕਿ ਨਾਜਾਇਜ਼ ਸ਼ਰਨਾਰਥੀਆਂ ਦੀ ਸਮੱਸਿਆ ਖਤਮ ਨਾ ਹੋ ਜਾਵੇ।

Karan Kumar

This news is Content Editor Karan Kumar