ਅਮਰੀਕਾ ’ਚ ਕਿੰਨਰਾਂ ਨੂੰ ਫੌਜ ’ਚ ਭਰਤੀ ਤੋਂ ਰੋਕਣ ਦੀ ਨੀਤੀ ਲਾਗੂ

Saturday, Apr 13, 2019 - 10:27 PM (IST)

ਵਾਸ਼ਿੰਗਟਨ (ਏਜੰਸੀ)–ਅਮਰੀਕਾ ’ਚ ਕਿੰਨਰਾਂ ਨੂੰ ਫੌਜ ’ਚ ਭਰਤੀ ਹੋਣ ਤੋਂ ਰੋਕਣ ਵਾਲੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੀ ਨੀਤੀ ਸ਼ੁੱਕਰਵਾਰ ਤੋਂ ਲਾਗੂ ਹੋ ਗਈ। ਰੱਖਿਆ ਮੰਤਰਾਲਾ ਦੇ ਇਕ ਅਧਿਕਾਰੀ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਨੀਤੀ ਦੇ ਅਧੀਨ ਜੈਂਡਰ ਡਿਸਫੋਰੀਆ (ਲਿੰਗ ਪਛਾਣ ’ਚ ਔਖਿਆਈ’ ਦੀ ਸ਼੍ਰੇਣੀ ’ਚ ਆਉਣ ਵਾਲੇ ਲੋਕ ਫੌਜ ’ਚ ਭਰਤੀ ਨਹੀਂ ਹੋ ਸਕਣਗੇ।

ਉਨ੍ਹਾਂ ਕਿਹਾ ਕਿ ਹਾਲਾਂਕਿ ਜੈਂਡਰ ਡਿਸਫੋਰੀਆ ਦਾ ਇਲਾਜ ਕਰਵਾ ਰਹੇ ਲੋਕ ਫੌਜ ’ਚ ਫਿਲਹਾਲ ਬਣੇ ਰਹਿ ਸਕਦੇ ਹਨ ਅਤੇ ਨੀਤੀ ਦੇ ਲਾਗੂ ਹੋਣ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਲਿੰਗ ਬਦਲ ਲਿਆ ਹੈ, ਉਹ ਨੌਕਰੀ ’ਚ ਬਣੇ ਰਹਿਣਗੇ। ਰੱਖਿਆ ਮੰਤਰਾਲਾ ਦੇ ਮੁਤਾਬਕ 10 ਲੱਖ 30 ਹਜ਼ਾਰ ਫੌਜੀਆਂ ’ਚ 9000 ਕਿੰਨਰ ਹੋ ਸਕਦੇ ਹਨ।


Sunny Mehra

Content Editor

Related News