ਅਮਰੀਕਾ ਨੇ ਮਿਜ਼ਾਈਲ ਹਮਲਿਆਂ ਦੇ ਬਾਅਦ ਈਰਾਨ ’ਤੇ ਨਵੀਆਂ ਪਾਬੰਦੀਆਂ ਲਾਉਣ ਦਾ ਕੀਤਾ ਐਲਾਨ

01/11/2020 1:33:23 AM

ਵਾਸ਼ਿੰਗਟਨ – ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨ ’ਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ। ਅਮਰੀਕਾ ਨੇ ਇਹ ਕਦਮ ਇਸੇ ਹਫਤੇ ਇਰਾਕ ਵਿਚ ਆਪਣੇ ਫੌਜੀ ਟਿਕਾਣਿਆਂ ’ਤੇ ਈਰਾਨ ਦੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿਚ ਚੁੱਕਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓਂ ਅਤੇ ਵਿੱਤ ਮੰਤਰੀ ਸਟੀਵਨ ਨਿਊਚਿਨ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਨਾਲ ਮੱਧ ਪੂਰਬ ਵਿਚ ਸਥਿਰਤਾ ਫੈਲਾਉਣ ਦੇ ਨਾਲ ਹੀ ਮੰਗਲਵਾਰ ਦੇ ਹੋਏ ਮਿਜ਼ਾਈਲ ਹਮਲਿਆਂ ਵਿਚ ਸ਼ਾਮਲ ਅਧਿਕਾਰੀਆਂ ਨੂੰ ਨੁਕਸਾਨ ਹੋਵੇਗਾ। ਨਿਊਚਿਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨੀ ਵਸਤਰ, ਨਿਰਮਾਣ ਅਤੇ ਖੋਦਾਈ ਖੇਤਰਾਂ ਨਾਲ ਜੁੜੇ ਵਿਅਕਤੀਆਂ ’ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕਰਨਗੇ। ਉਹ ਇਸਪਾਤ ਅਤੇ ਲੋਹੇ ਦੇ ਖੇਤਰਾਂ ਦੇ ਵਿਰੁੱਧ ਵੀ ਵੱਖ-ਵੱਖ ਪਾਬੰਦੀਆਂ ਲਗਾਉਣਗੇ। ਵਿੱਤ ਮੰਤਰੀ ਨੇ ਕਿਹਾ,‘‘ਇਸਦਾ ਨਤੀਜਾ ਇਹ ਹੋਵੇਗਾ ਕਿ ਅਸੀਂ ਈਰਾਨੀ ਸ਼ਾਸਨ ਨੂੰ ਮਿਲਣ ਵਾਲੀ ਕਰੋੜਾਂ ਡਾਲਰਾਂ ਦੀ ਸਹਾਇਤਾ ’ਤੇ ਰੋਕ ਲਾ ਦਿਆਂਗੇ।’’

Khushdeep Jassi

This news is Content Editor Khushdeep Jassi