ਭਾਰਤ ਤੇ ਅਮਰੀਕਾ ਅੱਤਵਾਦ ਖਿਲਾਫ ਮੋਡੇ ਨਾਲ ਮੋਡਾ ਜੋੜ ਖੜ੍ਹੇ : ਅਮਰੀਕੀ ਵਿਦੇਸ਼ ਮੰਤਰੀ

10/18/2017 9:31:41 PM

ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰ ਰੇਕਸ ਟਿਲਰਸਨ ਨੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪਕਿਸਤਾਨ ਆਪਣੇ ਇਲਾਕੇ 'ਚ ਮੌਜੂਦ ਅੱਤਵਾਦੀ ਸਮੂਹਾਂ ਦੇ ਖਿਲਾਫ ਨਿਰਣਾਇਕ ਕਾਰਵਾਈ ਕਰੇਗਾ।
ਟਿਲਰਸਨ ਨੇ ਇਸ ਦੌਰਾਨ ਕਿਹਾ ਕਿ ਦੱਖਣੀ ਚੀਨ ਸਾਗਰ 'ਚ ਚੀਨ ਦੀਆਂ ਭੜਕਾਊ ਗਤੀਵਿਧੀਆਂ ਉਨ੍ਹਾਂ ਅੰਤਰਰਾਸ਼ਟਰੀ ਕਾਨੂੰਨਾਂ ਤੇ ਨਿਯਮਾਂ ਲਈ ਸਿੱਧੀ ਚੁਣੌਤੀ ਹੈ, ਜਿਨ੍ਹਾਂ ਦੇ ਲਈ ਭਾਰਤ ਤੇ ਅਮਰੀਕਾ ਦੋਵੇਂ ਖੜੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ 'ਤੇ ਰੋਕ ਲਗਾਉਣਾ ਹਰ ਸਭਿਆ ਸਮਾਜ ਲਈ ਜ਼ਰੂਰੀ ਹੈ ਨਾ ਕਿ ਬਦਲ।
ਉਨ੍ਹਾਂ ਕਿਹਾ ਕਿ ਅਮਰੀਕਾ ਤੇ ਭਾਰਤ ਅੱਤਵਾਦ ਦੇ ਖਿਲਾਫ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੇ ਹਨ। ਪਿਛਲੇ ਦਹਾਕੇ 'ਚ ਭਾਰਤ ਤੇ ਅਮਰੀਕਾ 'ਚ ਆਪਸੀ ਸਹਿਯੋਗ ਮਹੱਤਵਪੂਰਨ ਰੂਪ ਨਾਲ ਵਧਿਆ ਹੈ। ਟਿਲਰਸਨ ਨੇ ਦੱਸਿਆ ਕਿ ਭਾਰਤ 'ਚ ਅਮਰੀਕਾ ਦੀਆਂ 500 ਤੋਂ ਜ਼ਿਆਦਾ ਕੰਪਨੀਆਂ ਕੰਮ ਕਰ ਰਹੀਆਂ ਹਨ। ਪਿਛਲੇ ਦੋ ਸਾਲਾਂ 'ਚ ਅਮਰੀਕੀ ਐੱਫ.ਡੀ.ਆਈ. 'ਚ 500 ਫੀਸਦੀ ਉਛਾਲ ਆਇਆ ਹੈ ਤੇ ਪਿਛਲੇ ਸਾਲ ਸਾਡਾ ਦੋ-ਪੱਖੀ ਵਪਾਰ 115 ਬਿਲੀਅਨ ਅਮਰੀਕੀ ਡਾਲਰ ਰਿਹਾ ਹੈ। ਟਿਲਰਸਨ ਨੇ ਭਾਰਤ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ।