ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ਨੂੰ ਜਨਵਰੀ 2021 ਤੱਕ ਬੰਦ ਰੱਖਣ ਦਾ ਐਲਾਨ

12/13/2020 12:10:55 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਸੁਰੱਖਿਆ ਦੇ ਮੱਦੇਨਜ਼ਰ 11 ਦਸੰਬਰ ਸ਼ੁੱਕਰਵਾਰ ਨੂੰ ਸਰਹੱਦ ਦੇ ਦੋਵੇਂ ਪਾਸਿਓਂ ਹੋਏ ਟਵੀਟਜ਼ ਦੇ ਮੁਤਾਬਕ, ਸੰਯੁਕਤ ਰਾਜ ਅਤੇ ਕੈਨੇਡਾ ਦੀ ਸਰਹੱਦ ਦੀ ਗੈਰ ਜ਼ਰੂਰੀ ਯਾਤਰਾ ਲਈ ਪਾਬੰਦੀ ਨੂੰ 2021 ਤੱਕ ਵਧਾ ਦਿੱਤਾ ਗਿਆ ਹੈ। ਜਿਸ ਮੁਤਾਬਕ, ਇਹ ਮਿਆਦ ਹੁਣ 21 ਜਨਵਰੀ, 2021 ਨੂੰ ਪੂਰੀ ਹੋਵੇਗੀ। ਜਦਕਿ ਸਾਰੀਆਂ ਜ਼ਰੂਰੀ ਯਾਤਰਾਵਾਂ, ਜਿਵੇਂ ਕਿ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਆਦਿ, ਆਮ ਵਾਂਗ ਜਾਰੀ ਰਹਿਣਗੀਆਂ। 

ਕੈਨੇਡੀਅਨ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਮੰਤਰੀ ਬਿਲ ਬਲੇਅਰ ਦੁਆਰਾ ਇੱਕ ਟਵੀਟ ਵਿੱਚ ਇਸ ਪਾਬੰਦੀ ਦੇ ਸਮੇਂ ਨੂੰ ਵਧਾਉਣ ਦੇ ਐਲਾਨ ਕਰਨ ਤੋਂ ਪਹਿਲਾਂ ਸਰਹੱਦ ਬੰਦ ਦੀ ਇਸ ਪਾਬੰਦੀ ਨੂੰ 21 ਦਸੰਬਰ ਤੱਕ ਖਤਮ ਹੋਣ ਲਈ ਤੈਅ ਕੀਤਾ ਗਿਆ ਸੀ। ਇਸ ਦੇ ਇਲਾਵਾ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਦੇ ਕਾਰਜਕਾਰੀ ਸਕੱਤਰ ਚਾਡ ਵੁਲਫ ਮੁਤਾਬਕ ਵੀ ਸਰਹੱਦ ਦੇ ਅਮਰੀਕੀ ਪੱਖ ਤੋਂ ਸੁਰੱਖਿਆ ਲਈ ਮੈਕਸੀਕੋ ਦੇ ਨਾਲ ਸੰਯੁਕਤ ਰਾਜ ਦੀ ਸਰਹੱਦ ਦੀ ਸੀਮਾ ਦੀ ਮਿਆਦ ਵੀ ਬੰਦ ਰੱਖਣ ਲਈ 21 ਜਨਵਰੀ ਤੱਕ ਵਧਾਈ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਨੂੰ ਦੂਜੇ ਕੋਵਿਡ-19 ਉਮੀਦਵਾਰ ਦੇ ਟੀਕੇ ਨੂੰ ਮੰਨਣ ਦੀ ਕੀਤੀ ਗਈ ਅਪੀਲ 

ਸੰਯੁਕਤ ਰਾਜ ਅਤੇ ਕੈਨੇਡਾ ਪਹਿਲਾਂ 21 ਮਾਰਚ ਤੋਂ ਸਰਹੱਦ ਨੂੰ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਮੰਤਵ ਨਾਲ ਗੈਰ-ਜ਼ਰੂਰੀ ਯਾਤਰਾ ਬੰਦ ਕਰਨ 'ਤੇ ਸਹਿਮਤ ਹੋਏ ਸਨ ਅਤੇ ਇਸ ਪਾਬੰਦੀ ਨੂੰ ਹਰ ਮਹੀਨੇ ਵਧਾਇਆ ਗਿਆ ਹੈ। ਸ਼ੁੱਕਰਵਾਰ ਦੀ ਇਹ ਘੋਸ਼ਣਾ ਅਧਿਕਾਰਤ ਤੌਰ 'ਤੇ 9ਵੀਂ ਵਾਰ ਅਜਿਹੇ ਵਾਧੇ ਨੂੰ ਦਰਸਾਉਂਦੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਹਫਤੇ ਦੇ ਅਰੰਭ ਵਿੱਚ ਅਸੈਂਬਲੀ ਆਫ ਫਸਟ ਨੇਸ਼ਨਜ਼ ਦੀ ਇੱਕ ਵਰਚੁਅਲ ਬੈਠਕ ਵਿੱਚ ਸਰਹੱਦ ਨੂੰ ਖੋਲ੍ਹਣ ਦੀ ਕੋਈ ਯੋਜਨਾ ਨਾਂ ਹੋਣ ਬਾਰੇ ਵਿਚਾਰ ਪ੍ਰਗਟ ਕੀਤੇ ਸਨ।

ਨੋਟ- ਉਕਤ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।

Vandana

This news is Content Editor Vandana