ਮਾਮਲਾ ਧਾਰਮਿਕ ਆਜ਼ਾਦੀ ਦੀ ਉਲੰਘਣਾ ਦਾ, ਪਾਕਿ ਬਲੈਕ ਲਿਸਟ ''ਚ

12/12/2018 2:03:29 AM

ਵਾਸ਼ਿੰਗਟਨ— ਅਮਰੀਕਾ ਨੇ ਪਾਕਿਸਤਾਨ, ਚੀਨ, ਸਾਊਦੀ ਅਰਬ ਤੇ ਸੱਤ ਹੋਰ ਦੇਸ਼ਾਂ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ 'ਤੇ ਬਲੈਕ ਲਿਸਟ ਵਿਚ ਪਾ ਦਿੱਤਾ ਹੈ। ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਅਲ ਨੁਸਰਾ ਫਰੰਟ, ਅਰਬ ਪ੍ਰਾਇਦੀਪ 'ਚ ਅਲਕਾਇਦਾ, ਅਲ ਸ਼ਬਾਬ, ਬੋਕੋ ਹਰਾਮ, ਹੌਦੀ, ਆਈ.ਐੱਸ.ਆਈ.ਐੱਸ. ਤੇ ਤਾਲਿਬਾਨ ਨੂੰ ਵੀ ਖਾਸ ਤੌਰ 'ਤੇ ਨਿਸ਼ਾਨੇ 'ਤੇ ਲਿਆ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪਾਂਪੀਓ ਨੇ ਮੰਗਲਵਾਰ ਨੂੰ ਕਿਹਾ, ''28 ਨਵੰਬਰ 2018 ਨੂੰ ਮੈਂ ਲਗਾਤਾਰ ਧਾਰਮਿਕ ਆਜ਼ਾਦੀ ਦੀ ਉਲੰਘਣਾ ਲਈ ਮਿਆਂਮਾਰ, ਚੀਨ ਅਰੀਟ੍ਰਿਆ, ਈਰਾਨ, ਉੱਤਰੀ ਕੋਰੀਆ, ਪਾਕਿਸਤਾਨ, ਸੂਡਾਨ, ਸਾਊਦੀ ਅਰਬ ਤੇ ਤਜ਼ਾਕਿਸਤਾਨ ਨੂੰ 1998 ਦੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਾਨੂੰਨ ਦੇ ਤਹਿਤ ਖਾਸ ਚਿੰਤਾ ਵਾਲੇ ਦੇਸ਼ਾਂ 'ਚ ਰੱਖਿਆ ਸੀ।

Inder Prajapati

This news is Content Editor Inder Prajapati