ਅਮਰੀਕਾ : 3 ਭਾਰਤੀ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ 'ਚ ਗ੍ਰਿਫਤਾਰ

01/30/2020 10:01:26 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਦੋਸ਼ ਵਿਚ 3 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਸੀਮਾ ਗਸ਼ਤ ਏਜੰਟਾਂ ਨੇ 24 ਜਨਵਰੀ ਨੂੰ ਨਿਊਯਾਰਕ ਦੇ ਮੈਸੇਨਾ ਨੇੜੇ ਇਕ ਗੱਡੀ ਨੂੰ ਰੋਕਿਆ ਸੀ। ਗੱਡੀ ਦੀ ਤਲਾਸ਼ੀ ਲੈਣ 'ਤੇ ਏਜੰਟਾਂ ਨੂੰ ਪਤਾ ਚੱਲਿਆ ਕਿ ਦੋ ਯਾਤਰੀ ਭਾਰਤੀ ਹਨ, ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਏ ਸਨ। 

ਦੋਹਾਂ ਨੂੰ ਅੱਗੇ ਦੀ ਕਾਰਵਾਈ ਅਤੇ ਦੋਸ਼ ਤੈਅ ਕਰਨ ਲਈ ਸੀਮਾ ਗਸ਼ਤ ਸਟੇਸ਼ਨ ਭੇਜ ਦਿੱਤਾ ਗਿਆ। ਗੱਡੀ ਦਾ ਡਰਾਈਵਰ ਵੀ ਭਾਰਤੀ ਸੀ ਅਤੇ ਉਹ ਵੀ 2012 ਵਿਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ। ਉਸ ਨੂੰ ਪਿਛਲੇ ਸਾਲ ਦਸੰਬਰ ਵਿਚ ਵਾਪਸ ਜਾਣ ਦਾ ਆਦੇਸ਼ ਦਿੱਤਾ ਗਿਆ ਸੀ।


Vandana

Content Editor

Related News