US : ਇਸ ਡਰਾਈਵਰ ਨੇ 92 ਸਾਲਾ ਔਰਤ ਦੇ ਬਚਾਏ ਹਜ਼ਾਰਾਂ ਡਾਲਰ, ਪੁਲਸ ਨੇ ਕੀਤਾ ਸਨਮਾਨਿਤ

02/17/2020 9:28:19 PM

ਵਾਸ਼ਿੰਗਟਨ - ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿਚ ਟੈਕਸੀ ਚਾਲਕ ਰਾਜਬੀਰ ਸਿੰਘ ਨੇ ਇਕ ਮਹਿਲਾ ਨੂੰ 25 ਹਜ਼ਾਰ ਡਾਲਰ (ਕਰੀਬ 17 ਲੱਖ ਰੁਪਏ) ਦੀ ਠੱਗੀ ਤੋਂ ਬਚਾਇਆ ਹੈ। ਉਨ੍ਹਾਂ ਦੇ ਇਸ ਕੰਮ ਲਈ ਸਥਾਨਕ ਪੁਲਸ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਇਸ ਦੇ ਲਈ ਉਸ ਨੂੰ 50 ਡਾਲਰ ਦਾ ਇਕ ਗਿਫਟ ਕਾਰਡ ਵੀ ਦਿੱਤਾ ਗਿਆ ਹੈ। ਰਾਜਬੀਰ ਨੇ 2 ਹਫਤੇ ਪਹਿਲਾਂ 92 ਸਾਲਾ ਇਕ ਮਹਿਲਾ ਦੀ ਮਦਦ ਕੀਤੀ ਸੀ।

ਪੁਲਸ ਵਿਭਾਗ ਨੇ ਇਕ ਫੇਸਬੁੱਕ ਪੋਸਟ ਵਿਚ ਰਾਜਬੀਰ ਦੀ ਫੋਟੋ ਸ਼ੇਅਰ ਕੀਤੀ ਹੈ ਅਤੇ ਘਟਨਾ ਦੇ ਬਾਰੇ ਵਿਚ ਲਿੱਖਿਆ ਹੈ। ਪੋਸਟ ਵਿਚ ਲਿੱਖਿਆ ਹੈ ਕਿ ਰੋਜ਼ਵਿਲ ਕੈਬ ਦੇ ਮਾਲਿਕ ਰਾਜਬੀਰ ਸਿੰਘ ਨੇ 2 ਹਫਤੇ ਪਹਿਲਾਂ ਸਨ ਸਿਟੀ ਤੋਂ 92 ਸਾਲਾ ਮਹਿਲਾ ਨੂੰ ਪਿੱਕ ਕੀਤਾ ਸੀ। ਬਜ਼ੁਰਗ ਮਹਿਲਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਬੈਂਕ ਤੋਂ 25 ਹਜ਼ਾਰ ਡਾਲਰ ਲੈਣ ਜਾ ਰਹੀ ਹੈ। ਇਸ ਪੈਸੇ ਦੀ ਲੋਡ਼ ਆਈ. ਆਰ. ਐਸ. ਤੋਂ ਲਏ ਕਰਜ਼ੇ ਨੂੰ ਖਤਮ ਕਰਨ ਲਈ ਹੈ। ਆਈ. ਆਰ. ਐਸ. ਟੈਕਸ ਇਕੱਠਾ ਕਰਨ ਵਾਲੀ ਇਕ ਸਰਕਾਰੀ ਏਜੰਸੀ ਹੈ।

ਪੁਲਸ ਮੁਤਾਬਕ, ਮਹਿਲਾ ਦੀ ਗੱਲ ਤੋਂ ਰਾਜਬੀਰ ਨੂੰ ਕੁਝ ਸ਼ੱਕ ਹੋਇਆ, ਇਸ ਲਈ ਉਸ ਨੇ ਮਹਿਲਾ ਨੂੰ ਸੁਝਾਅ ਦਿੱਤਾ, ਇਹ ਇਕ ਘੋਟਾਲਾ ਹੋ ਸਕਦਾ ਹੈ। ਮਹਿਲਾ ਨੂੰ ਰਾਜਬੀਰ ਦੀ ਗੱਲ 'ਤੇ ਪਹਿਲਾਂ ਤਾਂ ਭਰੋਸਾ ਨਾ ਹੋਇਆ। ਮਹਿਲਾ ਨੂੰ ਜਿਸ ਸ਼ਖਸ ਨੇ ਖੁਦ ਨੂੰ ਆਈ. ਆਰ. ਐਸ. ਦਾ ਕਰਮਚਾਰੀ ਦੱਸਿਆ ਸੀ, ਉਸ ਨੂੰ ਰਾਜਬੀਰ ਨੇ ਫੋਨ ਕੀਤਾ ਤਾਂ ਉਸ ਨੂੰ ਭਰੋਸਾ ਹੋ ਗਿਆ ਕਿ ਕੁਝ ਗਲਤ ਹੈ। ਉਸ ਨੇ ਅਜ਼ੀਬ ਤਰ੍ਹਾਂ ਨਾਲ ਜਵਾਬ ਦਿੱਤਾ। ਇਸ 'ਤੇ ਰਾਜਬੀਰ ਨੇ ਬਜ਼ੁਰਗ ਮਹਿਲਾ ਨੂੰ ਘਟੋਂ-ਘੱਟ ਪੁਲਸ ਸਟੇਸ਼ਨ ਜਾਣ ਲਈ ਮਨਾਇਆ।

ਕੈਬ ਡਰਾਈਵਰ ਰਾਜਬੀਰ ਉਸ ਨੂੰ ਪੁਲਸ ਸਟੇਸ਼ ਲੈ ਆਇਆ ਅਤੇ ਜਦ ਅਫਸਰਾਂ ਨੇ ਮਹਿਲਾ ਦੇ ਨਾਲ ਗੱਲ ਕੀਤੀ ਤਾਂ ਸਾਫ ਹੋ ਗਿਆ ਕਿ ਉਸ ਦੇ ਨਾਲ ਠੱਗੀ ਹੋਣ ਵਾਲੀ ਸੀ। ਪੁਲਸ ਵੱਲੋਂ ਆਖਿਆ ਗਿਆ ਹੈ ਕਿ ਰਾਜਬੀਰ ਮਹਿਲਾ ਨੂੰ ਸਟਾਪ ਸਾਈਨ 'ਤੇ ਛੱਡ ਸਕਦਾ ਸੀ ਪਰ ਗਲਤ ਲੱਗਣ 'ਤੇ ਉਨ੍ਹਾਂ ਨੇ ਜੋ ਕੀਤਾ ਉਹ ਬੇਹੱਦ ਤਰੀਫ ਯੋਗ ਹੈ। ਇਸ ਦੇ ਲਈ ਉਸ ਨੂੰ ਪੁਲਸ ਵਿਭਾਗ ਨੇ ਸਨਮਾਨਿਤ ਕੀਤਾ ਹੈ।

Khushdeep Jassi

This news is Content Editor Khushdeep Jassi