ਅਮਰੀਕੀ ਕੋਵਿਡ-19 ਬਲ ''ਚ ਭਾਰਤੀ ਮੂਲ ਦੀ ਮਹਿਲਾ ਬਣੀ ਮੈਂਬਰ

03/03/2020 6:24:59 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਨਜਿੱਠਣ ਲਈ ਗਠਿਤ ਵ੍ਹਾਈਟ ਹਾਊਸ ਕੋਰੋਨਾਵਾਇਰਸ ਕਾਰਜਬਲ ਵਿਚ ਭਾਰਤੀ ਮੂਲ ਦੀ ਅਮਰੀਕੀ ਸੀਮਾ ਵਰਮਾ ਨੂੰ ਪ੍ਰਮੁੱਖ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਦੀ ਸਮੱਸਿਆ ਨਾਲ ਨਜਿੱਠਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਕਾਰਜਬਲ ਦਾ ਗਠਨ ਕੀਤਾ ਹੈ। ਇਸ ਵਾਇਰਸ ਨਾਲ ਅਮਰੀਕਾ ਵਿਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 90 ਤੋਂ ਵੱਧ ਇਨਫੈਕਟਿਡ ਹਨ। ਟਰੰਪ ਨੇ 30 ਜਨਵਰੀ ਨੂੰ ਕੋਰੋਨਾਵਾਇਰਸ ਕਾਰਜਗਲ ਦਾ ਗਠਨ ਕੀਤਾ ਸੀ।

ਚੀਨ ਵਿਚ ਸਾਹਮਣੇ ਆਏ ਇਸ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਹੈ। ਇਸ ਕਾਰਜਬਲ ਦੀ ਪ੍ਰਧਾਨਗੀ ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾ ਦੇ ਮੰਤਰੀ ਐਲੇਕਸ ਕਰ ਰਹੇ ਹਨ ਅਤੇ ਰਾਸ਼ਟਰੀ ਸੁਰੱਖਿਆ ਪਰੀਸ਼ਦ ਨਾਲ ਤਾਲੇਮਲ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਾਰਜਬਲ ਵਿਚ ਸੈਂਟਰ ਫੌਰ ਮੇਡੀਕੇਯਰ ਐਂਡ ਮੇਡੀਕੈਡ ਸਰਵਿਸਿਜ਼ (ਸੀ.ਐੱਮ.ਐੱਸ.) ਦੀ ਪ੍ਰਸ਼ਾਸਕ ਸੀਮਾ ਵਰਮਾ ਅਤੇ ਰਿਟਾਇਰਡ ਕਰਮੀਆਂ ਦੇ ਮਾਮਲਿਆਂ ਦੇ ਮੰਤਰੀ ਰੌਬਰਟ ਵਿਕੀ ਦੀ ਨਿਯੁਕਤੀ ਦਾ ਐਲਾਨ ਕੀਤਾ। 

ਉਹਨਾਂ ਨੇ ਟਵੀਟ ਕਰ ਕੇ ਕਿਹਾ,''ਵ੍ਹਾਈਟ ਹਾਊਸ ਕੋਰੋਨਾਵਾਇਰਸ ਕਾਰਜਬਲ ਅਮਰੀਕੀ ਲੋਕਾਂ ਦੀ ਬਿਹਤਰੀ ਅਤੇ ਚੰਗੀ ਸਿਹਤ ਯਕੀਨੀ ਕਰਨ ਲਈ ਨਿਯਮਿਤ ਰੂਪ ਨਾਲ ਕੰਮ ਕਰ ਰਿਹਾ ਹੈ।'' ਉਹਨਾਂ ਨੇ ਅੱਗੇ ਕਿਹਾ,''ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਵਿਰੁੱਧ ਲੜਾਈ ਵਿਚ ਅਸੀਂ ਅੱਜ ਤਰੱਕੀ ਕੀਤੀ ਹੈ ਅਤੇ ਕਾਰਜਬਲ ਵਿਚ ਸੀਮਾ ਵਰਮਾ ਅਤੇ ਰੌਬਰਟ ਵਿਕੀ ਨੂੰ ਮਹੱਤਵਪੂਰਨ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਹੈ।'' ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਵਿਚ ਸਾਰੀਆਂ 6 ਮੌਤਾਂ ਵਾਸ਼ਿੰਗਟਨ ਵਿਚ ਹੋਈਆਂ ਹਨ। ਦੇਸ਼ ਵਿਚ 91 ਮਰੀਜ਼ਾਂ ਵਿਚ ਇਸ ਵਾਇਰਸ ਦਾ ਇਨਫੈਕਸ਼ਨ ਹੈ। ਇਨਫੈਕਟਿਡ ਮਰੀਜ਼ਾਂ ਵਿਚੋਂ 48 ਅਜਿਹੇ ਹਨ ਜੋ ਹਾਲ ਹੀ ਵਿਚ ਅਮਰੀਕਾ ਵਾਪਸ ਪਰਤੇ ਹਨ।


Vandana

Content Editor

Related News