ਅਮਰੀਕਾ : ਰਾਸ਼ਟਰਪਤੀ ਜੋਅ ਬਾਈਡੇਨ ਜੰਗਲੀ ਅੱਗ ਸਬੰਧੀ ਗਵਰਨਰਾਂ ਨਾਲ ਕਰਨਗੇ ਮੀਟਿੰਗ

07/30/2021 10:30:56 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ੁੱਕਰਵਾਰ ਨੂੰ 7 ਸਟੇਟਾਂ ਦੇ ਗਵਰਨਰਾਂ ਨਾਲ ਜੰਗਲੀ ਅੱਗ ਸਬੰਧੀ ਵਿਚਾਰ-ਵਟਾਂਦਰੇ ਕਰਨ ਲਈ ਮੁਲਾਕਾਤ ਕਰਨਗੇ। ਇਸ ਦੌਰਾਨ ਬਾਈਡੇਨ ਵੱਲੋਂ ਇਨ੍ਹਾਂ ਸੂਬਿਆਂ ’ਚ ਜੰਗਲੀ ਅੱਗ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਦੇ ਯਤਨਾਂ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਬਾਰੇ ਗੱਲਬਾਤ ਕੀਤੀ ਜਾਵੇਗੀ। ਗਵਰਨਰਾਂ ਨਾਲ ਹੋਣ ਵਾਲੀ ਇਹ ਵਰਚੁਅਲ ਮੀਟਿੰਗ ਤਕਰੀਬਨ ਇੱਕ ਘੰਟਾ ਚੱਲੇਗੀ, ਜਿਨ੍ਹਾਂ ਦੇ ਸੂਬੇ ਜੰਗਲੀ ਅੱਗ ਅਤੇ ਸੋਕੇ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : ਚੀਨ ’ਤੇ ਮੁੜ ਮੰਡਰਾਉਣ ਲੱਗਾ ਕੋਰੋਨਾ ਦਾ ਖਤਰਾ, ਕਈ ਸ਼ਹਿਰਾਂ ’ਚ ਫੈਲਿਆ ਡੈਲਟਾ ਰੂਪ

ਇਨ੍ਹਾਂ ਗਵਰਨਰਾਂ ’ਚ ਮੋਂਟਾਨਾ ਦੇ ਗ੍ਰੇਗ ਗੈਨਫੋਰਟੇ, ਵਾਸ਼ਿੰਗਟਨ ਦੇ ਜੈ ਇੰਸਲੀ, ਕੈਲੀਫੋਰਨੀਆ ਦੇ ਗੈਵਿਨ ਨਿਊਸਮ, ਆਈਡਾਹੋ ਤੋਂ ਬ੍ਰੈਡ ਲਿਟਲ, ਓਰੇਗਨ ਦੇ ਕੇਟ ਬ੍ਰਾਊਨ, ਮਿਨੇਸੋਟਾ ਦੇ ਟਿਮ ਵਾਲਜ਼ ਅਤੇ ਵੋਮਿੰਗ ਦੇ ਮਾਰਕ ਗੋਰਡਨ ਸ਼ਾਮਲ ਹਨ। ਬਾਈਡੇਨ ਅਤੇ ਹੈਰਿਸ ਜੰਗਲ ਦੀ ਅੱਗ ਦੀ ਰੋਕਥਾਮ ਲਈ ਤਿਆਰੀ, ਯਤਨਾਂ ਨੂੰ ਮਜ਼ਬੂਤ ​​ਕਰਨ ਲਈ ਵਿਚਾਰ-ਵਟਾਂਦਰਾ ਕਰਨਗੇ। ਜਿਸ ’ਚ ਅੱਗ ਨਾਲ ਜੂਝ ਰਹੇ ਕੇਂਦਰੀ ਫਾਇਰ ਫਾਈਟਰਾਂ ਲਈ ਤਨਖਾਹ ਵਧਾਉਣ ਅਤੇ ਅਸਥਾਈ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਭਰਤੀ ਵਧਾਉਣਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਅਤੇ ਨੇਵਾਡਾ ਦੇ ਗਵਰਨਰਾਂ ਗੈਵਿਨ ਨਿਊਸਮ ਅਤੇ ਸਟੀਵ ਸਿਸੋਲਕ ਨੇ ਬੁੱਧਵਾਰ ਨੂੰ ਟੇਮਰੈਕ ਫਾਇਰ ਕਾਰਨ ਹੋਈ ਤਬਾਹੀ ਦਾ ਦੌਰਾ ਕਰਨ ਤੋਂ ਬਾਅਦ ਕੇਂਦਰੀ ਸਰਕਾਰ ਨੂੰ ਸਹਾਇਤਾ ਦੀ ਅਪੀਲ ਕੀਤੀ ਸੀ।


Manoj

Content Editor

Related News