ਪਾਇਲਟ ਨੇ ਸਪੇਸ ਤੋਂ ਮੁੰਦਰੀ ਭੇਜ ਗਰਲਫਰੈਂਡ ਨੂੰ ਕੀਤਾ ਪ੍ਰਪੋਜ਼, ਵੀਡੀਓ ਵਾਇਰਲ

02/16/2020 10:13:27 AM

ਵਾਸ਼ਿੰਗਟਨ (ਬਿਊਰੋ): ਪਿਆਰ ਦਾ ਇਜ਼ਹਾਰ ਕਰਨ ਲਈ ਕੁਝ ਜੋੜੇ ਅਜੀਬੋ-ਗਰੀਬ ਤਰੀਕੇ ਅਪਨਾਉਂਦੇ ਹਨ। ਅਜਿਹਾ ਹੀ ਇਕ ਅਜੀਬ ਤਰੀਕਾ ਅਮਰੀਕੀ ਏਅਰ ਫੋਰਸ ਦੇ ਇਕ ਪਾਇਲਟ ਨੇ ਵਰਤਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਅਸਲ ਵਿਚ ਅਮਰੀਕਾ ਮਿਸੂਰੀ ਰਾਜ ਦੇ ਰਹਿਣ ਵਾਲੇ ਪਾਇਲਟ ਸਟੁਅਰਟ ਸ਼ਿੱਪੀ ਦੀ ਇੱਛਾ ਸੀ ਕਿ ਉਹ ਸਪੇਸ ਜਿਹੀ ਉੱਚਾਈ ਤੋਂ ਮੁੰਦਰੀ ਭੇਜ ਕੇ ਗਰਲਫਰੈਂਡ ਨੂੰ ਪ੍ਰਪੋਜ਼  ਕਰਨ। ਇਸ ਲਈ ਪਾਇਲਟ ਸ਼ਿੱਪੀ ਨੇ ਹੌਟ ਬੈਲੂਨ ਦਾ ਇੰਤਜ਼ਾਮ ਕੀਤਾ ਅਤੇ ਉਸ ਵਿਚ ਮੁੰਦਰੀ ਬੰਨ੍ਹ ਦਿੱਤੀ।ਇਸ ਦੇ ਨਾਲ ਹੀ ਗੁਬਾਰੇ ਦੀ ਯਾਤਰਾ ਕਵਰ ਕਰਨ ਲਈ ਉਸ ਵਿਚ ਇਕ ਕੈਮਰਾ ਲਗਾ ਦਿੱਤਾ।

ਪਾਇਲਟ ਸ਼ਿੱਪੀ ਨੇ ਮੁੰਦਰੀ ਵਿਚ ਸਾਵਧਾਨੀ ਨਾਲ ਕੈਮਰਾ ਲਗਾਇਆ। ਇਸ ਦੌਰਾਨ ਜਿਹੜਾ ਵੀਡੀਓ ਬਣਿਆ ਉਹ ਅਦਭੁੱਤ ਸੀ।ਇਸ ਕੰਮ ਵਿਚ ਪਾਇਲਟ ਸ਼ਿੱਪੀ ਦੇ ਦੋਸਤਾਂ ਨੇ ਉਸ ਦੀ ਮਦਦ ਕੀਤੀ।

ਗੁਬਾਰੇ ਨੂੰ ਫੁਲਾਉਣ ਤੋਂ ਲੈਕੇ ਉਸ ਵਿਚ ਮੁੰਦਰੀ ਅਤੇ ਕੈਮਰਾ ਲਗਾਉਣ ਤੱਕ ਦੇ ਕੰਮ ਵਿਚ ਪੂਰਾ ਸਹਿਯੋਗ ਦਿੱਤਾ। ਉਸ ਦੇ ਦੋਸਤ ਵੀ ਇਸ ਵਿਲੱਣਖ ਪ੍ਰ੍ਪੋਜ਼ਲ ਦੇ ਗਵਾਹ ਬਣਨਾ ਚਾਹੁੰਦੇ ਸਨ।

ਪਾਇਲਟ ਸ਼ਿੱਪੀ ਚਾਹੁੰਦਾ ਸੀ ਕਿ ਗੁਬਾਰਾ ਜ਼ਿਆਦਾ ਤੋਂ ਜ਼ਿਆਦਾ ਉੱਚਾਈ ਤੱਕ ਭੇਜਿਆ ਜਾਵੇ ਪਰ ਇਹ 90 ਹਜ਼ਾਰ ਫੁੱਟ ਦੀ ਉੱਚਾਈ 'ਤੇ ਜਾ ਕੇ ਫੱਟ ਗਿਆ ਅਤੇ ਮੁੰਦਰੀ ਹੇਠਾਂ ਡਿੱਗ ਪਈ। ਫਿਰ ਵੀ ਪਾਇਲਟ ਸ਼ਿੱਪੀ ਨੇ ਸਮਝਦਾਰੀ ਦਿਖਾਉਂਦੇ ਹੋਏ ਉਸ ਵਿਚ ਪਹਿਲਾਂ ਹੀ ਸੈਂਸਰ ਲਗਾਏ ਹੋਏ ਸਨ, ਜਿਸ ਕਾਰਨ ਉਹ ਮੁੰਦਰੀ ਨੂੰ ਲੱਭਣ ਵਿਚ ਸਫਲ ਰਹੇ।

ਅਮਰੀਕਾ ਮਿਸੂਰੀ ਰਾਜ ਦੇ ਰਹਿਣ ਵਾਲੇ ਸਟੁਅਰਟ ਸ਼ਿੱਪੀ ਨੇ ਅਸਲ ਵਿਚ ਮਾਡਲ ਮੁੰਦਰੀ ਭੇਜੀ ਸੀ। ਅਸਲੀ ਮੁੰਦਰੀ ਉਸਦੇ ਕੋਲ ਹੀ ਸੀ। ਜਿਵੇਂ ਹੀ ਮਾਡਲ ਮੁੰਦਰੀ ਧਰਤੀ 'ਤੇ ਡਿੱਗੀ, ਪਾਇਲਟ ਸ਼ਿੱਪੀ ਨੇ ਅਸਲੀ ਮੁੰਦਰੀ ਗਰਲਫਰੈਂਡ ਸਾਹਮਣੇ ਰੱਖ ਦਿੱਤੀ। ਮੁੰਦਰੀ ਦੇਖ ਕੇ ਮੈਰੀ ਲਿਸਮਾਨ ਦੇ ਚਿਹਰੇ 'ਤੇ ਖੁਸ਼ੀ ਦੇਖਦੇ ਹੀ ਬਣਦੀ ਸੀ।  

 

Vandana

This news is Content Editor Vandana