''ਪਾਕਿ ਨੇ ਬਾਜਵਾ ਦਾ ਕਾਰਜਕਾਲ ਵਧਾਉਣ ਸਬੰਧੀ ਬਿੱਲ ਬਿਨਾਂ ਚਰਚਾ ਦੇ ਕੀਤਾ ਪਾਸ''

01/09/2020 12:19:31 PM

ਵਾਸ਼ਿੰਗਟਨ (ਭਾਸ਼ਾ): ਪਾਕਿਸਤਾਨੀ ਫੌਜ ਮੁਖੀ ਦੇ ਰੂਪ ਵਿਚ ਜਨਰਲ ਕਮਰ ਜਾਵੇਦ ਬਾਜਵਾ ਨੂੰ 3 ਸਾਲ ਦਾ ਵਿਸਥਾਰ ਦੇਣ ਵਾਲੇ ਬਿੱਲਾਂ ਨੂੰ ਸੰਸਦ ਨਾਲ ਬਿਨਾਂ ਕਿਸੇ ਚਰਚਾ ਦੇ ਜਲਦਬਾਜ਼ੀ ਵਿਚ ਪਾਸ ਕਰਵਾਇਆ ਗਿਆ। ਅਸੰਤੁਸ਼ਟ ਪਾਕਿਸਤਾਨੀ ਲੋਕਾਂ ਦੇ ਇਕ ਸਮੂਹ ਨੇ ਇਹ ਜਾਣਕਾਰੀ ਦਿੱਤੀ। ਜੀਓ ਨਿਊਜ਼ ਦੇ ਮੁਤਾਬਕ ਫੌਜ, ਜਲ ਸੈਨਾ ਤੇ ਹਵਾਈ ਫੌਜ ਪ੍ਰਮੁੱਖਾਂ ਅਤੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਪ੍ਰਧਾਨ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ ਵਧਾ ਕੇ 64 ਸਾਲ ਕਰਨ ਸੰਬੰਧੀ ਬਿੱਲਾਂ ਨੂੰ ਛੋਟੇ ਦਲਾਂ ਦੇ ਵਿਰੋਧ ਦੇ ਬਾਵਜੂਦ ਉੱਚ ਸਦਨ ਜਾਂ ਸੈਨੇਟ ਤੋਂ ਪਾਸ ਕਰਵਾ ਲਿਆ ਗਿਆ। 

ਸਾਊਥ ਏਸ਼ੀਅਨਜ਼ ਅਗੇਂਸਟ ਟੇਰੇਰਿਜ਼ਮ ਐਂਡ ਫੌਰ ਹਿਊਮਨ ਰਾਈਟਸ (ਸਾਥ) ਫੋਰਮ ਦੇ ਬੈਨਰ ਹੇਠ ਸਮੂਹ ਨੇ ਬੁੱਧਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਨਾਲ ਪਾਕਿਸਤਾਨ ਦੀ ਸਰਕਾਰ ਅਤੇ ਮੁੱਖ ਵਿਰੋਧੀ ਦਲਾਂ ਨੇ ਮਿਲਟਰੀ ਐਕਟ ਵਿਚ ਸੋਧਾਂ ਨੂੰ ਜਲਦਬਾਜ਼ੀ ਵਿਚ ਪਾਸ ਕਰਵਾਇਆ, ਇਹ ਚਿੰਤਾ ਦਾ ਵਿਸ਼ਾ ਹੈ। ਸਾਬਕਾ ਪੱਤਰਕਾਰਾਂ ਅਤੇ ਡਿਪਲੋਮੈਟਾਂ ਦੇ ਇਕ ਸਮੂਹ 'ਸਾਥ' ਨੇ ਇਕ ਬਿਆਨ ਵਿਚ ਕਿਹਾ,''ਇਸ ਚਰਚਾ ਦੇ ਬਿਨਾਂ ਕਿ ਇਸ ਤਰ੍ਹਾਂ ਦੇ ਕਾਨੂੰਨ ਦੀ ਲੋੜ ਨਹੀ ਹੈ ਵੀ ਜਾਂ ਨਹੀਂ, ਬਿੱਲਾਂ ਨੂੰ ਪਾਸ ਕਰਵਾ ਲਿਆ ਗਿਆ। ਇਸ ਵਿਚ ਪਾਕਿਸਤਾਨ ਵਿਚ ਲੋਕਤੰਤਰ ਦੇ ਭਵਿੱਖ 'ਤੇ ਇਸ ਤਰ੍ਹਾਂ ਦੇ ਕਦਮ ਨਾਲ ਪੈਣ ਵਾਲੇ ਅਸਰ ਦੇ ਬਾਰੇ ਵਿਚ ਵੀ ਵਿਚਾਰ ਨਹੀਂ ਕੀਤਾ ਗਿਆ।'' 

ਡਾਨ ਮੁਤਾਬਕ ਸੈਨੇਟ ਦੇ ਪ੍ਰਧਾਨ ਸਾਦਿਕ ਸਾਂਜਰਾਨੀ ਨੇ ਬਿੱਲ ਪਾਸ ਹੁੰਦੇ ਹੀ ਸੈਸ਼ਨ ਮੁਅੱਤਲ ਕਰ ਦਿੱਤਾ। ਸੈਨੇਟ ਦਾ ਸੈਸ਼ਨ ਸਿਰਫ 20 ਮਿੰਟ ਚੱਲਿਆ। ਬਿਆਨ ਵਿਚ ਕਿਹਾ ਗਿਆ,''ਇਤਿਹਾਸ ਵਿਚ ਦਰਜ ਹੈ ਕਿ ਆਪਣੀ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਪਾਕਿਸਤਾਨ ਦੇ ਫੌਜ ਪ੍ਰਮੁੱਖਾਂ ਨੇ ਆਪਣਾ ਕਾਰਜਕਾਲ ਸ਼ਕਤੀ ਦੇ ਬਲ 'ਤੇ ਖੁਦ ਵਧਾ ਲਿਆ। ਇਕ ਉਦਾਹਰਨ ਅਜਿਹਾ ਵੀ ਹੈ ਜਦੋਂ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਦਬਾਅ ਹੇਠ ਫੌਜ ਪ੍ਰਮੁੱਖ ਦਾ ਕਾਰਜਕਾਲ ਵਧਾਇਆ ਸੀ।'' 'ਸਾਥ' ਨੇ ਰਾਜਨੀਤਕ ਵਰਗ ਦੇ ਬੇਮਿਸਾਲ ਆਤਮਸਮਰਪਣ ਦੀ ਨਿੰਦਾ ਕੀਤੀ।


Vandana

Content Editor

Related News