ਅਮਰੀਕਾ : ਕੰਸਾਸ ਸਿਟੀ ''ਚ ਗੋਲੀਬਾਰੀ, 2 ਦੀ ਮੌਤ ਤੇ 15 ਜ਼ਖਮੀ

01/20/2020 9:08:54 PM

ਕੰਸਾਸ ਸਿਟੀ - ਅਮਰੀਕਾ ਵਿਚ ਮਿਸੌਰੀ ਰਾਜ ਦੇ ਕੈਂਜਸ ਸਿਟੀ ਵਿਚ ਗੋਲੀਬਾਰੀ ਹੋਈ। ਦੱਸ ਦਈਏ ਕਿ ਇਸ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ ਅਤੇ 15 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਕੰਸਾਸ ਸਿਟੀ ਪੁਲਸ ਨੇ ਪੱਤਰਕਾਰਾਂ ਸੰਮੇਲਨ ਵਿਚ ਆਖਿਆ ਕਿ ਐਤਵਾਰ ਦੀ ਰਾਤ ਤੋਂ ਠੀਕ ਪਹਿਲਾਂ ਇਸ ਘਟਨਾ ਦੇ ਬਾਰੇ ਵਿਚ ਜਾਣਕਾਰੀ ਮਿਲੀ ਸੀ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਪਾਰਕਿੰਗ ਵਾਲੀ ਥਾਂ 'ਤੇ ਇਕ ਮਹਿਲਾ ਸਮੇਤ 2 ਲੋਕ ਮਿ੍ਰਤਕ ਪਾਏ ਗਏ ਹਨ।

ਪੁਲਸ ਦਾ ਮੰਨਣਾ ਹੈ ਕਿ ਮਾਰੇ ਗਏ ਲੋਕਾਂ 'ਚੋਂ ਇਕ ਗੋਲੀਬਾਰੀ ਕਰਨ ਵਾਲਾ ਹੈ। ਬੁਲਾਰੇ ਨੇ ਦੱਸਿਆ ਕਿ ਸ਼ੂਟਰ ਨੇ ਇਕ ਬਾਰ ਵਿਚ ਐਂਟਰ ਕਰਨ ਦਾ ਇੰਤਜ਼ਾਰ ਕਰ ਰਹੇ ਲੋਕਾਂ 'ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਦੇ ਉਦੇਸ਼ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਦੱਸ ਦਈਏ ਕਿ ਗੋਲੀਬਾਰੀ ਕਰਨ ਵਾਲੇ ਸ਼ਖਸ ਨੂੰ ਸੁਰੱਖਿਆ ਗਾਰਡ ਨੇ ਢੇਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ 15 ਜ਼ਖਮੀਆਂ ਲੋਕਾਂ ਨੂੰ ਸਥਾਨਕ ਹਸਪਤਾਲਾਂ ਲਿਜਾਇਆ ਗਿਆ, ਜਿਨ੍ਹਾਂ 'ਚੋਂ 3 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Khushdeep Jassi

This news is Content Editor Khushdeep Jassi