ਅਮਰੀਕਾ ’ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਸਹੁਰੇ ਵੱਲੋਂ ਨੂੰਹ ਦਾ ਕਤਲ

08/30/2019 10:55:14 AM

ਨਿਊਯਾਰਕ/ ਬੇਕਰਸਫੀਲਡ ( ਰਾਜ ਗੋਗਨਾ)— ਬੀਤੇ ਦਿਨ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਬੇਕਰਸਫੀਲਡ ਵਿੱਚ ਇਕ ਪੰਜਾਬੀ ਸਿੱਖ ਨੇ ਜਗਜੀਤ ਸਿੰਘ (65 ) ਨੇ ਆਪਣੀ ਨੂੰਹ ਦੇ ਚਾਲ ਚੱਲਣ ਦੇ ਸ਼ੱਕ ਦੇ ਅਧੀਨ ਉਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਉਸ ਨੂੰ ਸ਼ੱਕ ਸੀ ਕਿ ਉਸ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ। ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਉਸ ਦੇ ਸਹੁਰੇ ਜਗਜੀਤ ਸਿੰਘ ਨੇ ਆਪਣੀ ਨੂੰਹ 37 ਸਾਲਾ ਸੁਮਨਦੀਪ ਕੌਰ ਨੂੰ ਰਿਵਾਲਵਰ ਨਾਲ ਤਿੰਨ ਗੋਲੀਆਂ ਮਾਰੀਆਂ ਅਤੇ ਉਸ ਦੀ ਲਾਸ਼ ਘਰ ਦੇ ਲਿਵਿੰਗ ਰੂਮ ਦੇ ਸੋਫ਼ੇ ਤੇ ਪਈ ਮਿਲੀ। ਖ਼ੂਨ ਨਾਲ ਲਿੱਬੜਿਆ ਹੋਇਆ ਪਿਸਤੌਲ ਵੀ ਮੇਜ਼ ਤੇ ਪਿਆ ਪੁਲਿਸ ਨੇ ਬਰਾਮਦ ਕੀਤਾ। 

ਪੁਲਿਸ ਨੇ ਜਗਜੀਤ ਸਿੰਘ ਨੂੰ ਫ਼ਸਟ ਡਿਗਰੀ ਕਤਲ ਦੇ ਕੇਸ 'ਚ ਗਿ੍ਰਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਜਿਥੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਹ ਵਾਰਦਾਤ 3200 ਬਲਾਕ ਮੋਨਾਕ ਮੈਡੋਜ਼ ਡਰਾਈਵ ‘ਤੇ ਸਵੇਰੇ ਕਰੀਬ ਪੌਣੇ 12 ਵਜੇ ਦੇ ਕਰੀਬ ਹੋਈ, ਜਿੱਥੇ 37 ਸਾਲਾ ਸੁਮਨਦੀਪ ਕੋਰ ਦੇ ਸਰੀਰ ‘ਤੇ ਕਈ ਗੋਲੀਆਂ ਦੇ ਜ਼ਖ਼ਮ ਸਨ। ਪੁਲਿਸ ਹਿਰਾਸਤ ਤੋਂ ਬਾਅਦ ਜਗਜੀਤ ਸਿੰਘ ਨੂੰ ਬੁੱਧਵਾਰ ਨੂੰ ਕੇਰਨ ਕਾਊਂਟੀ ਸੁਪੀਰੀਅਰ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਇਕ ਮਿਲੀਅਨ ਡਾਲਰ ਤੇ ਜ਼ਮਾਨਤ ਮਿਲੀ ਗਈ ਹੈ ਅਤੇ 2 ਅਕਤੂਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਜਗਜੀਤ ਸਿੰਘ ਨੇ ਅਦਾਲਤ 'ਚ ਮੰਨਿਆ ਕਿ ਉਸ ਨੇ ਆਪਣੀ ਨੂੰਹ ਦਾ ਕਤਲ ਕੀਤਾ ਹੈ।

Vandana

This news is Content Editor Vandana