ਅਮਰੀਕਾ ''ਚ 7 ਸਾਲਾਂ ''ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 38 ਫੀਸਦੀ ਵਧੀ

06/18/2019 3:43:53 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਸਾਲ 2010-17 ਦੌਰਾਨ 38 ਫੀਸਦੀ ਤੱਕ ਵਧੀ ਹੈ। ਦੱਖਣੀ ਏਸ਼ੀਆਈ ਪੈਰੋਕਾਰ ਸਮੂਹ ਸਾਊਥ ਏਸ਼ੀਅਨ ਅਮੇਰਿਕਨਜ਼ ਲੀਡਿੰਗ ਟੁਗੇਦਰ (ਸਾਲਟ) ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਘੱਟੋ-ਘੱਟ 6,30,00 ਭਾਰਤੀ ਅਜਿਹੇ ਹਨ ਜਿਨ੍ਹਾਂ ਦਾ ਦਸਤਾਵੇਜ਼ਾਂ ਵਿਚ ਰਿਕਾਰਡ ਨਹੀਂ ਹੈ। ਇਹ 2010 ਦੇ ਬਾਅਦ 72 ਫੀਸਦੀ ਵਾਧਾ ਹੈ।

ਉਸ ਨੇ ਕਿਹਾ ਕਿ ਗੈਰ ਕਾਨੂੰਨੀ ਭਾਰਤੀ-ਅਮਰੀਕੀ ਲੋਕਾਂ ਵਿਚ ਵਾਧਾ ਵੀਜ਼ਾ ਮਿਆਦ ਦੇ ਬਾਅਦ ਵੀ ਇੱਥੇ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੇ ਕਾਰਨ ਹੋ ਸਕਦਾ ਹੈ। ਉਸ ਨੇ ਕਿਹਾ ਕਿ ਸਾਲ 2016 ਵਿਚ ਕਰੀਬ 2,50,000 ਭਾਰਤੀ ਆਪਣੀ ਵੀਜ਼ਾ ਮਿਆਦ ਖਤਮ ਹੋਣ ਦੇ ਬਾਅਦ ਵੀ ਇੱਥੇ ਰੁਕੇ ਹੋਏ ਸਨ। ਸਧਾਰਨ ਤੌਰ 'ਤੇ ਦੱਖਣੀ ਏਸ਼ੀਆਈ ਮੂਲ ਦੇ ਅਮਰੀਕੀ ਵਸਨੀਕਾਂ ਦੀ ਆਬਾਦੀ 40 ਫੀਸਦੀ ਤੱਕ ਵਧੀ ਹੈ। ਸਹੀ ਅਰਥਾਂ ਵਿਚ ਇਹ 2010 ਵਿਚ 35 ਲੱਖ ਤੋਂ ਵੱਧ ਕੇ ਸਾਲ 2017 ਵਿਚ 54 ਲੱਖ ਤੱਕ ਹੋ ਗਈ। 

ਸਾਲ 2010 ਦੇ ਬਾਅਦ ਤੋਂ ਨੇਪਾਲੀ ਭਾਈਚਾਰੇ ਵਿਚ 206.6 ਫੀਸਦੀ, ਭਾਰਤੀ ਭਾਈਚਾਰੇ ਵਿਚ 38 ਫੀਸਦੀ, ਭੂਟਾਨੀ ਨਾਗਰਿਕਾਂ ਵਿਚ 38 ਫੀਸਦੀ, ਪਾਕਿਸਤਾਨੀਆਂ ਵਿਚ 33 ਫੀਸਦੀ, ਬੰਗਲਾਦੇਸ਼ੀ ਨਾਗਰਿਕਾਂ ਵਿਚ 26 ਫੀਸਦੀ ਅਤੇ ਸ਼੍ਰੀਲੰਕਾਈ ਆਬਾਦੀ ਵਿਚ 15 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਏਸ਼ੀਆਈ ਅਮਰੀਕੀ ਨਾਗਰਿਕਾਂ ਦੀ ਆਮਦਨ ਵਿਚ ਅਸਮਾਨਤਾ ਸਭ ਤੋਂ ਵੱਧ ਹੈ। ਅਮਰੀਕਾ ਵਿਚ ਰਹਿ ਰਹੇ ਤਕਰੀਬਨ 50 ਲੱਖ ਦੱਖਣੀ ਏਸ਼ੀਆਈ ਨਾਗਰਿਕਾਂ ਵਿਚ ਕਰੀਬ ਇਕ ਫੀਸਦੀ ਗਰੀਬੀ ਵਿਚ ਰਹਿ ਰਹੇ ਹਨ।

ਵਰਤਮਾਨ ਆਬਾਦੀ ਸਰਵੇ ਮੁਤਾਬਕ 2016 ਦੀਆਂ ਅਮਰੀਕੀ ਚੋਣਾਂ ਵਿਚ ਏਸ਼ੀਆਈ ਦੇਸ਼ਾਂ ਦੇ 49.9 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ ਸੀ। ਸਾਲ 2001 ਵਿਚ ਜਿੱਥੇ ਦੱਖਣੀ ਏਸ਼ੀਆਈ ਮੂਲ ਦੇ ਵੋਟਰਾਂ ਦੀ ਗਿਣਤੀ 20 ਲੱਖ ਸੀ ਉੱਥੇ 2018 ਵਿਚ ਵੱਧ ਕੇ 50 ਲੱੱਖ ਤੱਕ ਪਹੁੰਚ ਗਈ। ਇਨ੍ਹਾਂ ਵਿਚ 15 ਲੱਖ ਭਾਰਤੀ ਹਨ। ਪਾਕਿਸਤਾਨੀ ਮੂਲ ਦੇ ਵੋਟਰਾਂ ਦੀ ਗਿਣਤੀ 2,22,252 ਹੈ ਜਦਕਿ ਬੰਗਲਾਦੇਸ਼ੀ 69,825 ਹਨ।

Vandana

This news is Content Editor Vandana