ਅਮਰੀਕਾ : ਜਨਰਲ ਮੋਟਰਜ਼ ਦੇ ਕਰੀਬ 46,000 ਕਰਮਚਾਰੀ ਹੜਤਾਲ ''ਤੇ

09/16/2019 2:27:31 PM

ਡੇਟਰੋਏਟ — ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਜਨਰਲ ਮੋਟਰਜ਼ ਲਈ ਅਚਾਨਕ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਨਰਲ ਮੋਟਰਜ਼ ਦੇ ਕਰੀਬ 49,000 ਕਰਮਚਾਰੀਆਂ ਨੇ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਹੈ। ਵਿਦੇਸ਼ੀ ਮੀਡੀਆ ਦੀ ਰਿਪੋਰਟ ਮੁਤਾਬਕ ਕਰਮਚਾਰੀਆਂ ਦੀ ਤਨਖਾਹ ਅਤੇ ਸ਼ਰਤਾਂ ਨੂੰ ਲੈ ਕੇ ਯੂਨੀਅਨ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਦੀ ਗੱਲਬਾਤ ਅਸਫਲ ਰਹਿਣ ਦੇ ਬਾਅਦ ਕਰਮਚਾਰੀਆਂ ਵਲੋਂ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਗਿਆ ਹੈ।

ਇਸ ਗੱਲਬਾਤ 'ਚ ਇਹ ਤੈਅ ਕੀਤਾ ਜਾਣਾ ਸੀ ਕਿ ਕੰਪਨੀ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਨੌਕਰੀ ਦੇ ਕੰਟਰੈਕਟ ਨੂੰ ਫਿਰ ਤੋਂ ਰੀਨਿਊ ਕੀਤਾ ਜਾਵੇਗਾ। ਅਮਰੀਕਾ 'ਚ ਪਿਛਲੇ 12 ਸਾਲਾਂ 'ਚ ਆਟੋ ਸੈਕਟਰ 'ਚ ਹੋਣ ਵਾਲੀ ਇਹ ਪਹਿਲੀ ਹੜਤਾਲ ਹੈ।

ਦਿਵਾਲੀਆ ਘੋਸ਼ਿਤ ਹੋਣ ਵਾਲੀ ਸੀ ਕੰਪਨੀ 

ਯੁਨਾਇਟਿਡ ਆਟੋ ਵਰਕਸ(UAW) ਦੇ ਜੀ.ਐਮ. ਯੂਨੀਅਨ ਵਾਈਸ ਪ੍ਰੈਜ਼ੀਡੈਂਟ ਟੇਰੀ ਡਿਟੇਸ ਨੇ ਡੇਟ੍ਰਾਇਟ 'ਚ ਦੱਸਿਆ, 'ਅਸੀਂ ਜਨਰਲ ਮੋਟਰਜ਼ ਲਈ ਹਰ ਸਮੇਂ ਖੜ੍ਹੇ ਰਹੇ ਹਾਂ, ਜਦੋਂ ਕੰਪਨੀ 2009 'ਚ ਦਿਵਾਲੀਆ ਘੋਸ਼ਿਤ ਹੋਣ ਵਾਲੀ ਸੀ। ਹੁਣ ਅਸੀਂ ਆਪਣੇ ਮੈਂਬਰਾਂ ਦੇ ਨਾਲ ਖੜ੍ਹੇ ਹਾਂ। 
ਕੰਪਨੀ 'ਚ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜਨਰਲ ਮੋਟਰਜ਼ ਨੇ ਸ਼ੁੱਕਰਵਾਰ ਨੂੰ ਡੇਟ੍ਰਾਇਟ ਦੀ ਇਕ ਫੈਕਟਰੀ 'ਚ ਇਕ ਨਵਾਂ ਆਲ ਇਲੈਕਟ੍ਰਿਕ ਪਿਕਅੱਰ ਟਰੱਕ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਜਿਹੜਾ ਕਿ ਅਗਲੇ ਸਾਲ ਲਗਭਗ ਬੰਦ ਹੋਣ ਦੀ ਸਥਿਤੀ 'ਚ ਹੈ ।

300 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ

ਹੜਤਾਲ ਐਤਵਾਰ ਦੀ ਰਾਤ ਤੋਂ ਸ਼ੁਰੂ ਹੋ ਗਈ ਹੈ ਜਿਹੜੀ ਕਿ ਕੰਪਨੀ 'ਚ 2007 ਦੇ ਬਾਅਦ ਪਹਿਲੀ ਹੜਤਾਲ ਹੈ। ਪਿਛਲੀ ਵਾਰ 2 ਦਿਨ ਦੀ ਹੜਤਾਲ ਕਾਰਨ ਕੰਪਨੀ ਨੂੰ 300 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ। ਜੀ.ਐਮ. ਦਾ ਆਪਣੇ ਕਰਮਚਾਰੀਆਂ ਨਾਲ ਚਾਰ ਸਾਲ ਦਾ ਕੰਟਰੈਕਟ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਦੋਵਾਂ ਪੱਖਾਂ ਨੂੰ ਮਾਮਲਾ ਸੁਲਝਾਉਣ ਲਈ ਕਿਹਾ ਹੈ।
00 ਨੇ ਸਾਲਾਂ ਤੋਂ ਚੰਗਾ ਮੁਨਾਫਾ ਕਮਾਇਆ ਹੈ। ਪਿਛਲੇ ਸਾਲ ਕੰਪਨੀ ਨੂੰ 11.8 ਬਿਲੀਅਨ ਡਾਲਰ ਦਾ ਲਾਭ ਹੋਇਆ ਸੀ। ਕਰਮਚਾਰੀ ਯੂਨੀਅਨ ਦੇ ਅਧਿਕਾਰੀ ਕਹਿ ਰਹੇ ਹਨ ਕਿ ਹੁਣ ਸਮਾਂ ਆ ਗਿਆ ਹੈ ਕਿ ਮੁਨਾਫੇ ਨੂੰ ਕਰਮਚਾਰੀਆਂ ਵਿਚਕਾਰ ਵੰਡਿਆ ਜਾਵੇ। ਹਾਲਾਂਕਿ ਕੰਪਨੀ ਆਟੋ ਸੈਕਟਰ 'ਚ ਮੰਦੀ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਕੋਈ ਵੱਡਾ ਫੈਸਲਾ ਲੈਣ ਤੋਂ ਬਚ ਰਹੀ ਹੈ।