ਅਮਰੀਕਾ ਨੂੰ ਵੱਡੇ ਹਮਲੇ ਦਾ ਡਰ, ਕੀਤੀ ਈਰਾਨੀ ਅਫਸਰਾਂ ਨੂੰ ਸੋਸ਼ਲ ਮੀਡੀਆ ਤੋਂ ਬਲਾਕ ਕਰਨ ਦੀ ਮੰਗ

11/24/2019 8:36:36 PM

ਵਾਸ਼ਿੰਗਟਨ—ਅਮਰੀਕਾ ਨੇ ਫੇਸਬੱਕ, ਇੰਸਟਾਗ੍ਰਾਮ ਅਤੇ ਟਵਿੱਟਰ ਨੂੰ ਕਿਹਾ ਕਿ ਉਹ ਆਪਣੇ ਪਲੇਟਫਾਰਮ 'ਤੇ ਸਰਗਰਮ ਈਰਾਨੀ ਨੇਤਾਵਾਂ ਅਤੇ ਉੱਥੇ ਦੇ ਅਧਿਕਾਰੀਆਂ ਦੇ ਅਕਾਊਂਟ ਤੁਰੰਤ ਪ੍ਰਭਾਵ ਨਾਲ ਬਲਾਕ ਕਰ ਦਵੇ। ਈਰਾਨ 'ਚ ਸਰਕਾਰ ਦੀਆਂ ਨੀਤੀਆਂ ਤੋਂ ਭੜਕੀ ਜਨਤਾ ਲਈ ਉੱਥੋ ਦੀ ਸਰਕਾਰ ਨੇ ਇੰਟਰਨੈੱਟ ਸੰਪਰਕ ਖਤਮ ਕਰ ਦਿੱਤਾ ਹੈ।
ਅਮਰੀਕਾ ਨੇ ਇਸ ਦੇ ਜਵਾਬ 'ਚ ਸਰਕਾਰ ਨਾਲ ਜੁੜੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਬਲਾਕ ਕਰਨ ਲਈ ਕਿਹਾ ਹੈ। ਅਮਰੀਕਾ ਨੇ ਕਿਹਾ ਕਿ ਈਰਾਨੀ ਕਿਸੇ ਵੱਡੇ ਹਮਲੇ ਦੀ ਤਿਆਰੀ ਵੀ ਕਰ ਰਿਹਾ ਹੈ।

ਈਰਾਨੀ ਮਾਮਲਿਆਂ ਦੇ ਵਿਸ਼ੇਸ਼ ਅਮਰੀਕੀ ਰਾਜਦੂਤ ਬ੍ਰਾਇਨ ਹੁੱਕ ਨੇ ਕਿਹਾ ਕਿ ਈਰਾਨ 'ਚ ਇਸ ਸਮੇਂ ਪਖੰਡੀਆਂ ਦੀ ਸਰਕਾਰ ਹੈ। ਇਸ ਨੇ ਜਨਤਾ ਲਈ ਇੰਟਰਨੈੱਟ ਨੂੰ ਬੰਦ ਕਰ ਦਿੱਤਾ ਹੈ ਜਦਕਿ ਇਸ ਦੇ ਖੁਦ ਦੇ ਮੰਤਰੀ ਅਤੇ ਅਧਿਕਾਰੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਹਨ। ਇਸ ਲਈ ਦੇਰੀ ਕਰਦੇ ਹੋਏ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਈਰਾਨ ਦੇ ਚੋਟੀ ਦੇ ਨੇਤਾ ਖਾਮੇਨੇਈ, ਰਾਸ਼ਟਰਪਤੀ ਹਸਨ ਹੂਰਾਨੀ ਅਤੇ ਵਿਦੇਸ਼ ਮੰਤਰੀ ਜਰੀਫ ਦੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕਰੇ। ਇਸ ਨੂੰ ਉਸ ਵੇਲੇ ਸਰਗਰਮ ਕੀਤਾ ਜਾਵੇ ਜਦ ਈਰਾਨੀ ਸਰਕਾਰ ਆਮ ਜਨਤਾ ਲਈ ਇੰਟਰਨੈੱਟ ਚਾਲੂ ਕਰ ਦੇਵੇ।

ਈਰਾਨ 'ਚ ਪੈਟਰੋਲੀਅਮ ਉਤਪਾਦਾਂ ਦੇ ਮੂਲਾਂ 'ਚ ਕੀਤੇ ਗਏ 200 ਫੀਸਦੀ ਦੇ ਵਾਧੇ ਦੇ ਵਿਰੋਧ 'ਚ 15 ਸਤੰਬਰ ਤੋਂ ਜਨਤਾ ਸੜਕਾਂ 'ਤੇ ਹੈ। ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਇੰਟਰਨੈੱਟ 'ਤੇ ਰੋਕ ਲੱਗਾ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਵਿਰੋਧਾਂ ਪ੍ਰਦਰਸ਼ਨਾਂ 'ਚ ਪੰਜ ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ ਪਰ ਏਮਨੇਸਟੀ ਇੰਟਰਨੈਸ਼ਨਲ ਨੇ ਮਰਨ ਵਾਲਿਆਂ ਦੀ ਤਦਾਦ 100 ਤੋਂ ਜ਼ਿਆਦਾ ਦੱਸੀ ਹੈ।

ਅਮਰੀਕਾ ਦੇ ਸਖਤ ਪ੍ਰਤੀਬੰਧਾਂ ਦੇ ਚੱਲਦੇ ਈਰਾਨ ਦੀ ਅਰਥਵਿਵਸਥਾ ਮਾੜੇ ਦੌਰ 'ਚੋਂ ਗੁਜ਼ਰ ਰਹੀ ਹੈ ਅਤੇ ਮਹਿੰਗਾਈ ਅਸਮਾਨ 'ਤੇ ਪਹੁੰਚ ਗਈ ਹੈ। ਜ਼ਰੂਰੀ ਵਸਤਾਂ ਲਈ ਲੋਕ ਤਰਸ ਰਹੇ ਹਨ। ਸੁਰੱਖਿਆ ਬੱਲਾਂ ਦੀ ਸਖਤੀ ਵਿਰੋਧ ਜਤਾਉਣ ਵਾਲਿਆਂ ਨੂੰ ਸੜਕਾਂ ਤੋਂ ਹਟਾਉਣ 'ਚ ਨਾਕਾਮ ਹੈ।

Karan Kumar

This news is Content Editor Karan Kumar