ਨਾਫਟਾ ''ਚ ਸਕਾਰਾਤਮਕ ਗੱਲਬਾਤ ਦੀ ਉਮੀਦ : ਕੈਨੇਡਾ

08/30/2018 2:09:40 AM

ਵਾਸ਼ਿੰਗਟਨ— ਕੈਨੇਡਾ ਨੇ ਕਿਹਾ ਕਿ ਉਸ ਨੂੰ ਉੱਤਰ ਅਮਰੀਕੀ ਮੁਫਤ ਵਪਾਰ ਸਮਝੌਤੇ (ਨਾਫਟਾ) ਨੂੰ ਲੈ ਕੇ ਸਕਾਰਾਤਮਕ ਗੱਲਬਾਤ ਦੀ ਉਮੀਦ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਤੇ ਮੈਕਸੀਕੋ ਵਪਾਰ ਮਤਭੇਦਾਂ ਨੂੰ ਦੂਰ ਕਰਨ ਦੀ ਦਿਸ਼ਾਂ 'ਚ ਅੱਗੇ ਵਧੇ ਹਨ। ਇਸ ਨਾਲ ਨਾਫਟਾ ਨੂੰ ਨਵਾਂ ਸਵਰੂਪ ਪ੍ਰਧਾਨ ਕਰਨ ਲਈ ਸਕਾਰਾਤਮਕ ਗੱਲਬਾਤ ਦੀ ਬੁਨਿਆਦ ਤਿਆਰ ਹੋਈ ਹੈ। ਫ੍ਰੀਲੈਂਡ ਨੇ ਅਮਰੀਕੀ ਵਪਾਰ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਪੱਤਰਕਾਰ ਨੂੰ ਕਿਹਾ, 'ਅਸੀਂ ਇਸ ਹਫਤੇ ਚੰਗੀ ਤੇ ਸਕਾਰਾਤਮਕ ਗੱਲਬਾਤ ਨੂੰ ਲੈ ਕੇ ਅਸ਼ਾਵਾਦੀ ਹਾਂ।'


Related News