ਅਮਰੀਕਾ : ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਰੱਖਣ ਦੇ ਮਾਮਲੇ ''ਚ ਹੋਇਆ ਵੱਡਾ ਖੁਲਾਸਾ

04/12/2019 8:42:18 PM

ਲੰਡਨ (ਏਜੰਸੀ)- ਫੇਸਬੁੱਕ ਨੇ ਕਿਹਾ ਹੈ ਕਿ ਅਮਰੀਕਾ ਦੇ ਇੰਮੀਗ੍ਰੇਸ਼ਨ ਐਂਡ ਕਸਟਮ ਇੰਫੋਰਸਮੈਂਟ (ਆਈ.ਸੀ.ਏ.) ਨੇ ਉਸ ਦੇ ਪਲੇਟਫਾਰਮ 'ਤੇ ਫਰਜ਼ੀ ਅਕਾਉਂਟ ਖੋਲ੍ਹ ਕੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਇਨ੍ਹਾਂ ਅਕਾਉਂਟ ਦਾ ਸਬੰਧ ਇਕ ਅਜਿਹੀ ਫਰਜ਼ੀ ਯੂਨੀਵਰਸਿਟੀ ਨਾਲ ਸੀ, ਜਿਸ ਦੇ ਜਾਲ ਵਿਚ ਸੈਂਕੜੇ ਵਿਦਿਆਰਥੀ ਫੱਸ ਗਏ ਸਨ। ਇਸ ਯੂਨੀਵਰਸਿਟੀ ਦਾ ਸ਼ਿਕਾਰ ਬਣਨ ਵਾਲਿਆਂ ਵਿਚ ਤਕਰੀਬਨ 90 ਫੀਸਦੀ ਭਾਰਤੀ ਵਿਦਿਆਰਥੀ ਸਨ। ਇਨ੍ਹਾਂ ਵਿਚ 129 ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਗਾਰਜੀਅਨ ਅਖਬਾਰ ਵਿਚ ਵੀਰਵਾਰ ਨੂੰ ਛਪੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਹ ਫਰਜ਼ੀ ਅਕਾਉਂਟ ਕਥਿਤ ਤੌਰ 'ਤੇ ਆਈ.ਸੀ.ਈ. ਦੇ ਗ੍ਰਹਿ ਜਾਂਚ ਵਿਭਾਗ ਵਲੋਂ ਖੋਲ੍ਹੇ ਗਏ ਸਨ। ਫੇਸਬੁੱਕ ਦੇ ਇਕ ਪ੍ਰਤੀਨਿਧੀ ਨੇ ਅਖਬਾਰ ਨੂੰ ਕਿਹਾ ਕਿ ਕਾਨੂੰਨ ਐਨਫੋਰਸਮੈਂਟ ਅਧਿਕਾਰੀਆਂ ਸਣੇ ਹਰ ਕਿਸੇ ਲਈ ਇਹ ਜ਼ਰੂਰੀ ਹੈ ਕਿ ਉਹ ਫੇਸਬੁੱਕ 'ਤੇ ਆਪਣੇ ਅਸਲ ਨਾਂ ਦੀ ਵਰਤੋਂ ਕਰੇ। ਫਰਜ਼ੀ ਅਕਾਉਂਟ ਦੇ ਇਸਤੇਮਾਲ ਦੀ ਇਜ਼ਾਜਤ ਨਹੀਂ ਹੈ, ਅਸੀਂ ਅਜਿਹੇ ਅਕਾਉਂਟਾਂ 'ਤੇ ਕਾਰਵਾਈ ਕਰਾਂਗੇ। ਅਮਰੀਕਾ ਦੇ ਡੇਟ੍ਰਾਇਟ ਸ਼ਹਿਰ ਵਿਚ ਫਾਰਮਿੰਗਟਨ ਯੂਨੀਵਰਸਿਟੀ ਨਾਂ ਨਾਲ ਫਰਜ਼ੀ ਪ੍ਰਾਈਵੇਟ ਯੂਨੀਵਰਸਿਟੀ ਖੋਲ੍ਹੀ ਗਈ ਸੀ। ਇਸ ਯੂਨੀਵਰਸਿਟੀ ਦੀ ਆਪਣੀ ਵੈਬਸਾਈਟ ਦੇ ਨਾਲ ਫੇਸਬੁੱਕ ਅਤੇ ਟਵਿੱਟਰ ਅਕਾਉਂਟ ਵੀ ਸਨ, ਪਰ ਇਸ ਦਾ ਕੋਈ ਕੈਂਪਸ ਨਹੀਂ ਸੀ।

ਰੈਕੇਟ ਦਾ ਪਰਦਾਫਾਸ਼ ਕਰਨ ਲਈ ਖੁਲ੍ਹੀ ਸੀ ਯੂਨੀਵਰਸਿਟੀ
ਅਮਰੀਕਾ ਵਿਚ ਵਿਦੇਸ਼ੀਆਂ ਨੂੰ ਨਾਜਾਇਜ਼ ਤੌਰ 'ਤੇ ਰਹਿਣ ਵਿਚ ਮਦਦ ਕਰਨ ਵਾਲੇ ਇਕ ਰੈਕੇਟ ਦਾ ਪਰਦਾਫਾਸ਼ ਕਰਨ ਲਈ ਗੁਪਤ ਮੁਹਿੰਮ ਤਹਿਤ ਇਹ ਯੂਨੀਵਰਸਿਟੀ ਖੋਲ੍ਹੀ ਗਈ ਸੀ। ਇਸ ਰੈਕੇਟ ਨੂੰ ਚਲਾਉਣ ਵਾਲੇ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਸਾਰੇ ਭਾਰਤੀ ਭਾਰਤੀ ਦੱਸੇ ਗਏ ਹਨ। ਇਸ ਤੋਂ ਇਲਾਵਾ 129 ਭਾਰਤੀ ਵਿਦਿਆਰਥੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ। ਇਸ ਯੂਨੀਵਰਸਿਟੀ ਵਿਚ ਤਕਰੀਬਨ 600 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ। ਇਨ੍ਹਾਂ ਵਿਚ ਤਕਰੀਬਨ 90 ਫੀਸਦੀ ਭਾਰਤੀ ਵਿਦਿਆਰਥੀ ਸਨ। ਦਾਖਲਾ ਪਾਉਣ ਲਈ ਹਰੇਕ ਵਿਦਿਆਰਥੀ ਨੇ 25 ਹਜ਼ਾਰ ਡਾਲਰ (ਤਕਰੀਬਨ 17 ਲੱਖ ਰੁਪਏ) ਦਾ ਭੁਗਤਾਨ ਕੀਤਾ ਸੀ। ਮਾਮਲੇ ਵਿਚ ਭਾਰਤ ਨੇ ਨਵੀਂ ਦਿੱਲੀ ਸਥਿਤ ਅਮਰੀਕੀ ਸਫਾਰਤਖਾਨੇ ਨੂੰ ਡੇਮਾਰਸ਼ (ਇਤਰਾਜ਼ ਪੱਤਰ) ਜਾਰੀ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਏ ਜਾਣ 'ਤੇ ਚਿੰਤਾ ਜਤਾਈ ਸੀ।

Sunny Mehra

This news is Content Editor Sunny Mehra