ਅਮਰੀਕਾ ਨੇ ਬੀ-1 ਲੜਾਕੂ ਜਹਾਜ਼ਾਂ ਦੀ ਉਡਾਣ ''ਤੇ ਲਾਈ ਰੋਕ

03/30/2019 5:13:18 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਹਵਾਈ ਫੌਜ ਨੇ ਆਪਣੇ 61 ਬੀ-1 ਬੰਬਾਰੀ ਜਹਾਜ਼ਾਂ ਨੂੰ ਕੁਝ ਸਮੇਂ ਲਈ ਸੇਵਾ ਤੋਂ ਹਟਾ ਦਿੱਤਾ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਜਾਂਚ ਲਈ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕੀ ਹਵਾਈ ਫੌਜ ਦੀ ਗਲੋਬਲ ਸਟ੍ਰਾਈਕ ਕਮਾਂਡ ਨੇ ਦੱਸਿਆ ਕਿ ਜਾਂਚ ਦੇ ਬਾਅਦ ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਦੁਬਾਰਾ ਸੇਵਾ ਵਿਚ ਲਗਾਇਆ ਜਾਵੇਗਾ। ਹਾਲ ਹੀ ਵਿਚ ਸੀਰੀਆ ਵਿਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਦੇ ਬਾਅਦ ਅਮਰੀਕਾ ਨੇ ਬੰਬਾਰੀ ਲਈ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਸੀ। 

ਪੈਰਾਸ਼ੂਟ ਪ੍ਰਣਾਲੀ ਦੀਆਂ ਚਿੰਤਾਵਾਂ ਵਿਚ ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸ ਨੇ 'ਬੀ-1 ਲਾਂਸਰ ਸਟ੍ਰੇਟੇਜਿਕ ਸਟੀਲਥ' ਲੜਾਕੂ ਜਹਾਜ਼ਾਂ ਦੇ ਉਡਾਣ ਭਰਨ 'ਤੇ ਰੋਕ ਲਗਾ ਦਿੱਤੀ ਹੈ। ਹਵਾਈ ਫੌਜ ਨੇ ਵੀਰਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਕਿਹਾ ਕਿ ਹਵਾਈ ਫੌਜ ਦੇ ਗਲੋਬਲ ਸਟ੍ਰਾਈਕ ਕਮਾਂਡ ਕਮਾਂਡਰ ਨੇ 28 ਮਾਰਚ ਨੂੰ ਬੀ-1 ਲਾਂਸਰ ਬੇੜੇ ਨੂੰ ਸੁਰੱਖਿਅਤ ਹਟਾਉਣ ਦਾ ਆਦੇਸ਼ ਦਿੱਤਾ। ਸਾਵਧਾਨੀ ਦੇ ਤੌਰ 'ਤੇ ਕਦਮ ਚੁੱਕਦਿਆਂ ਕਮਾਂਡਰ ਨੇ ਸਾਰੀ ਪ੍ਰਣਾਲੀ ਦਾ ਪੂਰੀ ਤਰ੍ਹਾਂ ਨਾਲ ਨਿਰੀਖਣ ਕਰਨ ਦੇ ਆਦੇਸ਼ ਦਿੱਤੇ ਹਨ। ਇੱਥੇ ਦੱਸ ਦਈਏ ਕਿ ਦਸੰਬਰ 1998 ਵਿਚ ਆਪਰੇਸ਼ਨ ਡੈਜ਼ਰਟ ਫੌਕਸ ਦੌਰਾਨ ਇਰਾਕ ਵਿਚ ਪਹਿਲੀ ਵਾਰ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਹੋਈ ਸੀ। 

ਬੀ-1 ਕੋਲ ਦਰਜਨਾਂ ਰਿਕਾਰਡ ਹਨ ਜੋ ਏਅਰਕ੍ਰਾਫਟ ਦੀ ਗਤੀ ਅਤੇ ਸੀਮਾ ਦੇ ਨਾਲ ਹੀ ਉਸ ਦੀ ਕਲਾਸ ਲਈ ਦਿੱਤੇ ਗਏ ਹਨ। ਇਹ ਅਮਰੀਕੀ ਹਵਾਈ ਫੌਜ ਦੇ ਤਿੰਨ ਆਪਰੇਸ਼ਨਲ ਜਹਾਜ਼ਾਂ ਵਿਚੋਂ ਇਕ ਹਨ। ਅਮਰੀਕਾ ਦੇ ਲੰਬੀ ਦੂਰੀ ਦੇ bomber range ਵਿਚ ਇਸ ਨੂੰ ਹਵਾਈ ਫੌਜ ਦੀ ਰੀੜ੍ਹ ਦੀ ਹੱਡੀ ਮੰਨਦਾ ਹੈ। ਹਵਾਈ ਫੌਜ ਦਾ ਕਹਿਣਾ ਹੈ ਕਿ ਇਸ ਦੀ ਸੀਮਾ ਇੰਟਰਕੌਂਟੀਨੇਂਟਲ ਹੈ ਅਤੇ ਇਹ 900 ਮੀਲ ਪ੍ਰਤੀ ਘੰਟੇ (1540 ਕਿਲੋਮੀਟਰ ਪ੍ਰਤੀ ਘੰਟਾ) ਦੀ ਗਤੀ ਨਾਲ ਉਡਾਣ ਭਰ ਸਕਦਾ ਹੈ। ਇਹ ਵੱਡੇ ਪੱਧਰ 'ਤੇ ਰਵਾਇਤੀ ਹਥਿਆਰਾਂ ਨੂੰ ਲਿਜਾਣ ਵਿਚ ਸਮਰੱਥ ਹੈ ਪਰ ਇਸ ਵਿਚ ਪਰਮਾਣੂ ਹਥਿਆਰਾਂ ਨੂੰ ਨਹੀਂ ਲਿਜਾਇਆ ਜਾ ਸਕਦਾ ਹੈ।

Vandana

This news is Content Editor Vandana