ਅਮਰੀਕਾ : ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ਹੇਠ 8 ਭਾਰਤੀ ਅਮਰੀਕੀ ਗ੍ਰਿਫਤਾਰ

09/13/2019 3:59:37 PM

ਨਿਊਯਾਰਕ (ਭਾਸ਼ਾ)- ਅਮਰੀਕਾ 'ਚ 8 ਭਾਰਤੀ-ਅਮਰੀਕੀਆਂ ਨੂੰ ਲੱਖਾਂ ਨਸ਼ੀਲੀਆਂ ਗੋਲੀਆਂ (ਓਪੀਓਆਈਡ) ਨਾਜਾਇਜ਼ ਤਰੀਕੇ ਨਾਲ ਭਾਰਤ ਤੋਂ ਅਮਰੀਕਾ ਲਿਆਉਣ ਅਤੇ ਉਨ੍ਹਾਂ ਦੀ ਵੰਡ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ 'ਤੇ ਨਸ਼ੀਲੀਆਂ ਗੋਲੀਆਂ ਨੂੰ ਯੂ.ਐਸ. ਮੇਲ ਅਤੇ ਹੋਰ ਕਾਰੋਬਾਰੀ ਕੋਰੀਅਰ ਸਹਾਰੇ ਲੋਕਾਂ ਦੇ ਨਾਲ-ਨਾਲ ਪ੍ਰਸਿੱਧ ਥਾਵਾਂ 'ਤੇ ਮੁਹੱਈਆ ਕਰਵਾਉਣ ਦਾ ਵੀ ਦੋਸ਼ ਹੈ। ਨਿਆ ਵਿਭਾਗ ਮੁਤਾਬਕ 8 ਮੁਲਜ਼ਮਾਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਕਵੀਨਜ਼ ਦੇ ਇਕ ਵੇਅਰਹਾਊਸ 'ਚ ਕੰਮ ਕਰਦੇ ਹਨ ਅਤੇ ਉਥੇ ਦਵਾਈਆਂ ਨੂੰ ਪੈਕ ਕਰਕੇ ਉਸ ਨੂੰ ਪੂਰੇ ਅਮਰੀਕਾ ਵਿਚ ਗਾਹਕਾਂ ਨੂੰ ਵੇਚਦੇ ਅਤੇ ਸਪਲਾਈ ਕਰਦੇ ਹਨ। ਇਹ ਗ੍ਰਿਫਤਾਰੀ ਅਜਿਹੇ ਸਮੇਂ ਹੋਈ, ਜਦੋਂ ਟਰੰਪ ਪ੍ਰਸ਼ਾਸਨ ਸੂਬਿਆਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਨ੍ਹਾਂ ਨਾਜਾਇਜ਼ ਗੋਲੀਆਂ ਨਾਲ ਨਜਿੱਠਣ ਲਈ ਦੋ ਅਰਬ ਅਮਰੀਕੀ ਡਾਲਰ ਦਾ ਕਾਨਟ੍ਰੈਕਟ ਦੇ ਰਿਹਾ ਹੈ।

Sunny Mehra

This news is Content Editor Sunny Mehra