ਪੁਲ ਉੱਤੋਂ ਕੀਤਾ ਪਿਸ਼ਾਬ, ਕਈ ਲੋਕ ਜ਼ਖਮੀ, ਹਮਲੇ ਦਾ ਮਾਮਲਾ ਦਰਜ

06/23/2019 9:35:54 PM

ਬਰਲਿਨ (ਏਜੰਸੀ)- ਪੁਲ ਉੱਤੋਂ ਪਿਸ਼ਾਬ ਕਰਨ ਦੀ ਵਜ੍ਹਾ ਨਾਲ ਅਜਿਹੀ ਹਫੜਾ-ਦਫੜੀ ਮਚੀ ਕਿ ਕਈ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਇਹ ਮਾਮਲਾ ਜਰਮਨੀ ਦੀ ਰਾਜਧਾਨੀ ਬਰਲਿਨ ਦਾ ਹੈ। ਮੀਡੀਆ ਰਿਪੋਰਟ ਮੁਤਾਬਕ ਬਰਲਿਨ ’ਚ ਪੁਲ ਉੱਤੋਂ ਪਿਸ਼ਾਬ ਕਰਨ ਦੀ ਵਜ੍ਹਾ ਨਾਲ ਹੇਠੋਂ ਲੰਘ ਰਹੀ ਟੂਰਿਸਟ ਕਿਸ਼ਤੀ ’ਤੇ ਹਫੜਾ-ਦਫੜੀ ਮਚ ਗਈ। ਕਈ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਰੈਸਕਿਊ ਵਰਕਰਸ (ਰਾਹਤ ਕਰਮਚਾਰੀਆਂ) ਨੂੰ ਬੁਲਾਉਣਾ ਪਿਆ। ਘਟਨਾ ਸ਼ਨੀਵਾਰ ਸ਼ਾਮ ਦੀ ਹੈ।

ਬਰਲਿਨ ਫਾਇਰ ਡਿਪਾਰਟਮੈਂਟ ਨੇ ਮੰਨਿਆ ਕਿ ਇਕ ਵਿਅਕਤੀ ਦੇ ਪੁਲ ਉੱਤੋਂ ਪਿਸ਼ਾਬ ਕਰਣ ਕਾਰਣ ਟੂਰ ਕਿਸ਼ਤੀ ’ਚ ਸਵਾਰ ਕਈ ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ 4 ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖਿਲਾਫ ਹਮਲੇ ਦਾ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਥੇ ਹੀ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਸ ਘਟਨਾ ਨੂੰ ਲੈ ਕੇ ਗੁੱਸਾ ਪ੍ਰਗਟਾਇਆ ਹੈ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਬਰਲਿਨ ’ਚ ਅਜਿਹੀ ਘਟਨਾ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਹੋਵੇਗੀ।


Sunny Mehra

Content Editor

Related News