ਦੇਖੋ ਕੈਨੇਡਾ ਦੇ ਅਜਿਹੇ ''ਅਜੀਬ'' ਸਥਾਨ ਜਿਨ੍ਹਾਂ ਦਾ ਸੱਚ ਜਾਣ ਨਹੀਂ ਕਰ ਸਕੋਗੇ ਯਕੀਨ !

07/15/2017 11:47:35 AM

ਟੋਰਾਂਟੋ— ਕੈਨੇਡਾ ਬਹੁਤ ਹੀ ਸੋਹਣਾ ਦੇਸ਼ ਹੈ। ਭਾਰਤ ਸਮੇਤ ਕਈ ਦੇਸ਼ਾਂ ਦੇ ਸੈਲਾਨੀ ਇੱਥੇ ਜਾਂਦੇ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਥਾਵਾਂ ਬਾਰੇ ਦੱਸਾਂਗੇ ਜੋ ਬਹੁਤ ਅਜੀਬ ਹੋਣ ਦੇ ਨਾਲ-ਨਾਲ ਲੋਕਾਂ ਨੂੰ ਡਰਾਉਣੀਆਂ ਵੀ ਲੱਗਦੀਆਂ ਹਨ।  


ਉੱਤਰੀ-ਪੱਛਮੀ ਸੈਸਕਾਟੂਨ ਸ਼ਹਿਰ 'ਚ 'ਕਰੂਕਡ ਬੁਸ਼' ਨਾਂ ਦੇ ਪੌਦੇ ਹਨ। ਇਨ੍ਹਾਂ ਪੌਦਿਆਂ ਕੋਲੋਂ ਲੰਘਣ ਨਾਲ ਲੋਕਾਂ ਨੂੰ ਚੱਕਰ ਆਉਣ ਲੱਗਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤਕ ਮਾਹਿਰਾਂ ਨੂੰ ਵੀ ਇਸ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ। ਲੋਕਾਂ ਦੇ ਦਿਲਾਂ 'ਚ ਇਸ ਥਾਂ ਨੂੰ ਲੈ ਕੇ ਬਹੁਤ ਵਹਿਮ ਹਨ ਪਰ ਅੱਜ ਤਕ ਸੱਚ ਸਾਹਮਣੇ ਨਹੀਂ ਆ ਸਕਿਆ। ਸੈਸਕਾਟੂਨ ਤੋਂ 75 ਮਿੰਟਾਂ ਤਕ ਗੱਡੀ ਦਾ ਸਫਰ ਕਰਨ 'ਤੇ ਇਸ ਛੋਟੇ ਸ਼ਹਿਰ ਹਾਫੋਰਡ 'ਚ ਇਹ ਥਾਂ ਹੈ। 


ਓਨਟਾਰੀਓ ਦੇ ਥੰਡਰ ਬੇਅ ਦੇ ਇਕ ਇਲਾਕੇ ਨੂੰ 'ਦਿ ਸਲੀਪਿੰਗ ਜਿਐਂਟ' ਦਾ ਨਾਂ ਦਿੱਤਾ ਗਿਆ ਹੈ। ਇੱਥੇ 4 ਕਿਲੋਮੀਟਰ ਲੰਬੀ ਸੁਰੰਗ ਹੈ। ਜਿਸ ਨੂੰ ਦੂਰੋਂ ਦੇਖਣ 'ਚ ਇਹ ਇਕ ਦੈਂਤ ਦਿਖਾਈ ਦਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ 'ਚੋਂ ਚਾਂਦੀ ਲੱਭਦੀ ਸੀ।  


ਸੂਬੇ ਬ੍ਰਿਟਿਸ਼ ਕੋਲੰਬੀਆ 'ਚ 'ਸਪੋਟਡ ਲੇਕ ਓਸੋਊਸ ਝੀਲ' ਬਹੁਤ ਸੋਹਣੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ 'ਚ ਨਹਾ ਕੇ ਲੋਕਾਂ ਦੀਆਂ ਸਰੀਰਕ ਅਤੇ ਆਤਮਿਕ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਦੇ ਪਾਣੀ 'ਚ ਚਿੱਟੇ, ਪੀਲੇ, ਹਲਕੇ ਹਰੇ ਅਤੇ ਹਲਕੇ ਫਿਰੋਜ਼ੀ ਰੰਗ ਦੇ ਧੱਬੇ ਬਣੇ ਦਿਖਾਈ ਦਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ 'ਚ ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਸੋਡੀਅਮ ਦੇ ਤੱਤ ਮੌਜੂਦ ਹਨ। ਇਹ 15.2 ਹੈਕਟੇਅਰ 'ਚ ਹੈ ਅਤੇ ਇਸ ਅੰਦਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਉਹ ਇਸ ਨੂੰ ਸਿਰਫ ਦੂਰੋਂ ਹੀ ਦੇਖ ਸਕਦੇ ਹਨ।
ਮੈਨੀਟੋਬਾ 'ਚ 'ਸਪਿਰਟ ਸੈਂਡਜ਼, ਸਪੁਰਕ ਵੂਡਜ਼ ਪ੍ਰੋਵਿਨਸ਼ੀਅਲ ਪਾਰਕ' ਨੂੰ ਲੋਕ ਰੇਗਿਸਤਾਨ ਕਹਿੰਦੇ ਹਨ ਪਰ ਇਹ ਅਲ 'ਚ ਅਜਿਹਾ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਰੇਗਿਸਤਾਨ ਅਸਲੀ ਰੇਗਿਸਤਾਨ ਨਾਲੋਂ ਦੋਗੁਣੀ ਨਮੀ ਹਰ ਸਾਲ ਪੈਦਾ ਕਰਦਾ ਹੈ। ਇੱਥੇ ਅਜੀਬ ਤੇ ਤੇਜ਼ ਚੱਲਣ ਵਾਲੀਆਂ ਕਿਰਲੀਆਂ, ਹਾਗਨੋਜ਼ ਨਾਂ ਦੇ ਕੋਬਰਾ ਵਰਗੇ ਸੱਪ ਅਤੇ ਹੋਰ ਜ਼ਹਰੀਲੇ ਜੀਵ-ਜੰਤੂ ਪਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਥਾਂਵਾਂ ਹਨ ਜਿਨ੍ਹਾਂ ਦਾ ਡਰ ਲੋਕਾਂ ਦੇ ਦਿਲਾਂ 'ਚ ਅਜੇ ਵੀ ਬਣਿਆ ਹੋਇਆ ਹੈ।