ਅਮਰੀਕਾ : ਇਸ ਰੈਸਟੋਰੈਂਟ 'ਚ ਲੋਕ ਮਰਜ਼ੀ ਮੁਤਾਬਕ ਦਿੰਦੇ ਹਨ 'ਪੈਸੇ'

09/17/2019 10:38:34 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸੂਬੇ ਅਲਬਾਮਾ ਵਿਚ ਇਕ ਅਨੋਖਾ ਰੈਸਟੋਰੈਂਟ ਖੋਲ੍ਹਿਆ ਗਿਆ ਹੈ। ਇੱਥੇ ਤਾਜ਼ੇ ਭੋਜਨ ਲਈ ਲੋਕਾਂ ਦੀ ਲਾਈਨ ਲੱਗੀ ਰਹਿੰਦੀ ਹੈ। ਇਸ ਰੈਸਟੋਰੈਂਟ ਦੀ ਖਾਸ ਗੱਲ ਇਹ ਹੈ ਕਿ ਇੱਥੇ ਮਿਲਣ ਵਾਲੇ ਭੋਜਨ ਦੀ ਕੋਈ ਕੀਮਤ ਤੈਅ ਨਹੀਂ ਹੈ। ਜਿਸ ਕੋਲ ਜਿੰਨੇ ਪੈਸੇ ਹੋਣ ਉਹ ਉਨੇ ਹੀ ਪੈਸੇ ਦੇ ਕੇ ਖਾਣਾ ਖਾ ਸਕਦਾ ਹੈ। ਕੁਝ ਲੋਕ ਜਿਹੜੇ ਬਿਲਕੁੱਲ ਵੀ ਪੈਸੇ ਨਹੀਂ ਦੇ ਸਕਦੇ ਉਹ ਰੈਸਟੋਰੈਂਟ ਵਿਚ ਖਾਣਾ ਖਾਣ ਦੇ ਬਦਲੇ ਵਿਚ ਦੂਜੇ ਲੋਕਾਂ ਨੂੰ ਖਾਣਾ ਸਰਵ ਕਰਦੇ ਹਨ।

ਰੈਸਟੋਰੈਂਟ ਖੁੱਲ੍ਹਣ ਤੋਂ ਪਹਿਲਾਂ ਰੋਜ਼ਾਨਾ ਭੁੱਖੇ ਲੋਕ ਦੁਪਹਿਰ ਦੇ ਭੋਜਨ ਲਈ 'ਡ੍ਰੈਕਸੇਲ ਐਂਡ ਹਨੀਬੀ' ਦੇ ਰੈਸਟੋਰੈਂਟ ਦੇ ਬਾਹਰ ਲਾਈਨ ਲਗਾ ਕੇ ਖੜ੍ਹੇ ਹੋ ਜਾਂਦੇ ਹਨ। ਕੁਝ ਲੋਕ 3 ਜਾਂ 5 ਡਾਲਰ ਦਾਨ ਪੇਟੀ ਵਿਚ ਪਾ ਕੇ ਚਲੇ ਜਾਂਦੇ ਹਨ। ਕਦੇ-ਕਦੇ ਮਾਲਕ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਕੁਝ ਲੋਕ 500 ਡਾਲਰ ਜਾਂ 1,000 ਡਾਲਰ ਦਾ ਚੈੱਕ ਪਾ ਕੇ ਵੀ ਚਲੇ ਜਾਂਦੇ ਹਨ। ਲੋਕ ਅਕਸਰ ਦਰਵਾਜੇ 'ਤੇ ਘਰ ਵਿਚ ਬਣਾਈਆਂ ਗਈਆਂ ਚੀਜ਼ਾਂ ਨੂੰ ਰੈਸਟੋਰੈਂਟ ਦੇ ਦਰਵਾਜੇ 'ਤੇ ਛੱਡ ਕੇ ਚਲੇ ਜਾਂਦੇ ਹਨ। 

ਰੈਸਟੋਰੈਂਟ ਦੀ 66 ਸਾਲਾ ਮਾਲਕਣ ਲਿਸਾ ਥਾਮਸ ਮੈਕਮਿਲਨ ਨੇ ਕਿਹਾ ਮੀਨੂੰ ਵਿਚ ਕਿਸੇ ਵੀ ਖਾਣੇ ਦੀ ਕੋਈ ਕੀਮਤ ਨਹੀਂ ਲਿਖੀ ਹੈ। ਉਨ੍ਹਾਂ ਦੇ ਪਤੀ ਅਤੇ ਰੈਸਟੋਰੈਂਟ ਦੇ ਸਹਿ-ਮਾਲਕ ਫ੍ਰੇਡੀ ਮੈਕਮਿਲਨ ਨੇ ਮਾਰਚ 2018 ਤੋਂ ਆਪਣਾ ਇਹ ਗੈਰ-ਲਾਭਕਾਰੀ ਰੈਸਟੋਰੈਂਟ ਸ਼ੁਰੂ ਕੀਤਾ ਸੀ। ਜਿੱਥੇ ਆਦਰਸ਼ ਵਾਕ 'ਵੁਈ ਫੀਡ ਦੀ ਨੀਡ' (we feed the need) ਹੈ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਖਾਣੇ ਦਾ ਭੁਗਤਾਨ ਕਰਦੇ ਹਨ, ਉਹ ਇਕ ਡਿਵਾਈਡਰ ਦੇ ਪਿੱਛੇ ਸਥਿਤ ਇਕ ਬਕਸੇ ਵਿਚ ਗੁਪਤ ਤਰੀਕੇ ਨਾਲ ਪੈਸੇ ਪਾ ਜਾਂਦੇ ਹਨ। ਸਭ ਤੋਂ ਆਮ ਦਾਨ 5 ਡਾਲਰ ਦਾ ਹੈ।

PunjabKesari

ਇਕ ਵੈਟਰੈਸ ਦੇ ਰੂਪ ਵਿਚ ਜ਼ਿੰਦਗੀ ਬਿਤਾ ਚੁੱਕੀ ਲਿਸਾ ਨੇ ਦੱਸਿਆ ਕਿ ਮੈਨੂੰ ਪਤਾ ਚੱਲਿਆ ਹੈ ਕਿ ਬਹੁਤ ਸਾਰੇ ਬਜ਼ੁਰਗ ਭੁੱਖ ਨਾਲ ਮਰ ਰਹੇ ਹਨ ਕਿਉਂਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਨਾ ਤਾਂ ਆਪਣੀ ਦਵਾਈ ਦਾ ਭੁਗਤਾਨ ਕਰ ਸਕਦੇ ਹਨ ਅਤੇ ਨਾ ਹੀ ਭੋਜਨ ਖਰੀਦ ਸਕਦੇ ਹਨ।ਭਾਈਚਾਰੇ ਦੇ ਲੋਕ ਅਤੇ ਕਾਰੋਬਾਰੀ ਭੋਜਨ, ਧਨ ਅਤੇ ਪ੍ਰੋਡਕਟ ਦਾਨ ਕਰ ਕੇ ਰੈਸਟੋਰੈਂਟ ਨੂੰ ਚਲਾਉਣ ਵਿਚ ਮਦਦ ਕਰਦੇ ਹਨ। ਹਾਲ ਹੀ ਵਿਚ ਰੈਸਟੋਰੈਂਟ ਨੂੰ ਰੋਜ਼ਾਨਾ 2 ਤੋਂ 3 ਦਾਨ ਮੇਲ ਜ਼ਰੀਏ ਮਿਲ ਰਹੇ ਹਨ, ਜਿਸ ਵਿਚ ਆਮਤੌਰ 'ਤੇ ਲੋਕ 10 ਡਾਲਰ ਤੱਕ ਦਾਨ ਵਿਚ ਦਿੰਦੇ ਹਨ।

ਲਿਸਾ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਸਾਲ 2016 ਦੇ ਨੇੜੇ ਉਹ ਇਕ ਸਥਾਨਕ ਭਾਈਚਾਰਕ ਕਾਲਜ ਵਿਚ ਦੁਪਹਿਰ ਦਾ ਭੋਜਨ ਸਰਵ ਕਰ ਰਹੇ ਸਨ। ਇਹ ਮੁਫਤ ਦਾ ਖਾਣਾ ਉਨ੍ਹਾਂ ਵਿਦਿਆਰਥੀਆਂ ਲਈ ਸੀ ਜੋ ਖਾਣੇ ਦੇ ਪੈਸੇ ਦਾ ਭੁਗਤਾਨ ਨਹੀਂ ਕਰ ਸਕਦੇ ਸਨ। ਇਕ ਦਿਨ 3 ਬਜ਼ੁਰਗ ਅੰਦਰ ਆਏ ਅਤੇ ਉਨ੍ਹਾਂ ਨੇ ਆਪਣੇ ਪੂਰੇ ਪਰਸ ਨੂੰ ਫਰੋਲਿਆ। ਉਹ ਭੁੱਖੇ ਸਨ ਪਰ ਖਾਣੇ ਲਈ ਉਨ੍ਹਾਂ ਕੋਲ ਪੂਰੇ ਪੈਸੇ ਨਹੀਂ ਸਨ। ਲਿਸਾ ਨੇ ਕਿਹਾ ਕਿ ਮੈਂ ਉਹ ਪੈਸੇ ਨਹੀਂ ਲੈ ਸਕਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਉਨ੍ਹਾਂ ਕੋਲ ਆਖਰੀ ਪੈਸੇ ਹੋਣਗੇ। 

ਇਸ ਲਈ ਲਿਸਾ ਨੇ ਬਜ਼ੁਰਗਾਂ ਨੂੰ  ਪੁੱਛਿਆ ਕੀ ਉਹ ਸਾਡੀ ਮਦਦ ਕਰ ਸਕਦੇ ਹਨ। ਸਾਨੂੰ ਘੱਟੋ-ਘੱਟ 10 ਲੋਕ ਮੁਫਤ ਭੋਜਨ ਖਾਣ ਵਾਲੇ ਚਾਹੀਦੇ ਹਨ। ਇਸ ਮਗਰੋਂ ਇਹ ਕਹਾਣੀ ਸ਼ੁਰੂ ਹੋਈ ਅਤੇ ਬਜ਼ੁਰਗ ਲੋਕਾਂ ਨੇ ਭੋਜਨ ਸਵੀਕਾਰ ਕੀਤਾ। ਇੱਥੋਂ ਹੀ ਥਾਮਸ ਮੈਕਮਿਲਨ ਨੂੰ ਰੈਸਟੋਰੈਂਟ ਖੋਲ੍ਹਣ ਦੀ ਪ੍ਰੇਰਣਾ ਮਿਲੀ। ਇਸ ਰੈਸਟੋਰੈਂਟ ਦੀ ਸਥਾਨਕ ਲੋਕ ਕਾਫੀ ਤਾਰੀਫ ਕਰ ਰਹੇ ਹਨ।


Vandana

Content Editor

Related News