ਅਮਰੀਕਾ 'ਚ 24 ਘੰਟੇ 'ਚ ਰਿਕਾਰਡ 1169 ਮੌਤਾਂ, ਕੁੱਲ ਮ੍ਰਿਤਕਾਂ ਦੀ ਗਿਣਤੀ 53 ਹਜ਼ਾਰ ਦੇ ਪਾਰ

04/03/2020 9:42:21 AM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਨੇ ਦੁਨੀਆ ਭਰ ਦੇ 180 ਤੋਂ ਵਧੇਰੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਵਾਇਰਸ ਨਾਲ 10 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ 53 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਕਰੀਬ 2 ਲੱਖ ਲੋਕ ਠੀਕ ਵੀ ਹੋਏ ਹਨ।ਸਿਰਫ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਭਾਰਤ ਵਿਚ ਮੌਤ ਦਾ ਅੰਕੜਾ 69 ਤੱਕ ਪਹੁੰਚ ਗਿਆ ਹੈ। ਇੱਥੇ ਇਨਫੈਕਟਿਡ ਲੋਕਾਂ ਦੀ ਗਿਣਤੀ 2500 ਤੋਂ ਵਧੇਰੇ ਹੋ ਚੁੱਕੀ ਹੈ।

ਅਮਰੀਕਾ 'ਚ 24 ਘੰਟੇ 'ਚ ਰਿਕਾਰਡ 1169 ਮੌਤਾਂ
ਅਮਰੀਕਾ ਵਿਚ ਕੋਵਿਡ-19 ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਰਿਕਾਰਡ 1189 ਮੌਤਾਂ ਹੋਈਆਂ ਹਨ। ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 6075 ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਰਿਪਰੋਟ ਦੂਜੀ ਵਾਰ ਨੈਗੇਟਿਵ ਪਾਈ ਗਈ ਹੈ।

ਫਰਾਂਸ 'ਚ 5000 ਮੌਤਾਂ
ਫਰਾਂਸ ਵਿਚ 24 ਘੰਟੇ ਵਿਚ ਹਜ਼ਾਰ ਤੋਂ ਵੱਧ ਮੌਤਾਂ ਦੇ ਨਾਲ ਇੱਥੇ ਮ੍ਰਿਤਕਾਂ ਦੀ ਗਿਣਤੀ 5387 ਹੋ ਗਈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਨਿਊਯਾਰਕ ਦੇ ਇਕ ਹੋਰ ਪੰਜਾਬੀ ਗੁਰਸਿੱਖ ਦੀ ਮੌਤ

ਜਾਣੋ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀ
ਅਮਰੀਕਾ- 245,088 ਮਾਮਲੇ, 6,075 ਮੌਤਾਂ
ਇਟਲੀ- 115,242 ਮਾਮਲੇ, 13,915 ਮੌਤਾਂ
ਸਪੇਨ- 112,065 ਮਾਮਲੇ, 10,348 ਮੌਤਾਂ
ਜਰਮਨੀ- 89,794 ਮਾਮਲੇ, 1,107 ਮੌਤਾਂ
ਚੀਨ- 81,620 ਮਾਮਲੇ, 3,322 ਮੌਤਾਂ
ਫਰਾਂਸ- 50,105 ਮਾਮਲੇ, 5,387 ਮੌਤਾਂ
ਈਰਾਨ- 50,468 ਮਾਮਲੇ, 3,160 ਮੌਤਾਂ
ਬ੍ਰਿਟੇਨ- 33,718 ਮਾਮਲੇ, 2,921 ਮੌਤਾਂ
ਸਵਿਟਜ਼ਰਲੈਂਡ- 18,827 ਮਾਮਲੇ, 536 ਮੌਤਾਂ
ਤੁਰਕੀ- 18,135 ਮਾਮਲੇ, 356 ਮੌਤਾਂ
ਬੈਲਜੀਅਮ- 15,348 ਮਾਮਲੇ, 1,011 ਮੌਤਾਂ
ਨੀਦਰਲੈਂਡ- 14,697 ਮਾਮਲੇ, 1,339 ਮੌਤਾਂ 
ਕੈਨੇਡਾ- 11,283 ਮਾਮਲੇ, 173 ਮੌਤਾਂ
ਆਸਟ੍ਰੀਆ- 11,129 ਮਮਲੇ, 158 ਮੌਤਾਂ
ਦੱਖਣੀ ਕੋਰੀਆ- 10,162 ਮਾਮਲੇ, 174 ਮੌਤਾਂ
ਪੁਰਤਗਾਲ- 9,304 ਮਾਮਲੇ, 209 ਮੌਤਾਂ
ਬ੍ਰਾਜ਼ੀਲ- 8,066 ਮਾਮਲੇ, 327 ਮੌਤਾਂ
ਇਜ਼ਰਾਈਲ- 6,857 ਮਾਮਲੇ, 36 ਮੌਤਾਂ
ਸਵੀਡਨ- 5,568 ਮਾਮਲੇ, 308 ਮੌਤਾਂ
ਆਸਟ੍ਰੇਲੀਆ- 5,314 ਮਾਮਲੇ, 26 ਮੌਤਾਂ
ਨਾਰਵੇ- 5,218 ਮਾਮਲੇ, 50 ਮੌਤਾਂ
ਰੂਸ- 3,548 ਮਾਮਲੇ, 30 ਮੌਤਾਂ
ਚਿਲੀ- 3,404 ਮਾਮਲੇ, 18 ਮੌਤਾਂ
ਡੈਨਮਾਰਕ-3,386 ਮਾਮਲੇ, 123 ਮੌਤਾਂ
ਇਕਵਾਡੋਰ- 3,163 ਮਾਮਲੇ, 120 ਮੌਤਾਂ
ਮਲੇਸ਼ੀਆ- 3,116 ਮਾਮਲੇ, 50 ਮੌਤਾਂ
ਪੋਲੈਂਡ- 2,946 ਮਾਮਲੇ, 57 ਮੌਤਾਂ
ਰੋਮਾਨੀਆ- 2,738 ਮਾਮਲੇ, 115 ਮੌਤਾਂ
ਫਿਲੀਪੀਨਜ਼- 2,633 ਮਾਮਲੇ, 107 ਮੌਤਾਂ
ਜਾਪਾਨ- 2,617 ਮਾਮਲੇ, 53 ਮੌਤਾਂ
ਭਾਰਤ- 2,543 ਮਾਮਲੇ, 72 ਮੌਤਾਂ
ਲਕਜ਼ਮਬਰਗ- 2,487 ਮਾਮਲੇ, 30 ਮੌਤਾਂ
ਪਾਕਿਸਤਾਨ- 2,421 ਮਾਮਲੇ, 30 ਮੌਤਾਂ
ਸਾਊਦੀ ਅਰਬ- 1,885 ਮਾਮਲੇ, 21 ਮੌਤਾਂ
ਥਾਈਲੈਂਡ- 1,875 ਮਾਮਲੇ, 15 ਮੌਤਾਂ
ਇੰਡੋਨੇਸ਼ੀਆ- 1,790 ਮਾਮਲੇ, 170 ਮੌਤਾਂ
ਗ੍ਰੀਸ- 1,544 ਮਾਮਲੇ, 53 ਮੌਤਾਂ
ਫਿਨਲੈਂਡ- 1,518 ਮਾਮਲੇ, 19 ਮੌਤਾਂ
ਮੈਕਸੀਕੋ- 1,510 ਮਾਮਲੇ, 50 ਮੌਤਾਂ
ਪਨਾਮਾ- 1,475 ਮਾਮਲੇ, 37 ਮੌਤਾਂ
ਦੱਖਣੀ ਅਫਰੀਕਾ- 1,462 ਮਾਮਲੇ, 5 ਮੌਤਾਂ
ਪੇਰੂ- 1,414 ਮਾਮਲੇ, 55 ਮੌਤਾਂ
ਡੋਮਿਨਿਕ ਰੀਪਬਲਿਕ- 1,380 ਮਾਮਲੇ, 60 ਮੌਤਾਂ
ਅਲਜੀਰੀਆ- 986 ਮਾਮਲੇ, 86 ਮੌਤਾਂ
ਫਰਾਂਸ- 7,730 ਮਾਮਲੇ, 175 ਮੌਤਾਂ
ਇਰਾਕ- 772 ਮਾਮਲੇ, 54 ਮੌਤਾਂ

Vandana

This news is Content Editor Vandana