ਅਮਰੀਕਾ ''ਚ 24 ਘੰਟੇ ''ਚ 2200 ਮੌਤਾਂ, ਕੁੱਲ ਪੀੜਤਾਂ ਦੀ ਗਿਣਤੀ 31 ਲੱਖ ਦੇ ਪਾਰ

04/29/2020 6:01:24 PM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਨੇ ਗਲੋਬਲ ਪੱਧਰ 'ਤੇ ਭਿਆਨਕ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 17 ਹਜ਼ਾਰ ਤੋਂ ਵਧੇਰੇ ਹੋ ਗਈ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 31 ਲੱਖ ਦੇ ਪਾਰ ਜਾ ਚੁੱਕੀ ਹੈ। ਚੰਗੀ ਗੱਲ ਇਹ ਵੀ ਹੈ ਕਿ ਕਰੀਬ 9 ਲੱਖ 55 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੁਨੀਆ ਵਿਚ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮੌਤਾਂ ਦਾ ਸਿਲਸਿਲਾ ਰੁਕਣ ਦੀ ਨਾਮ ਨਹੀਂ ਲੈਰਿਹਾ।

24 ਘੰਟੇ 'ਚ 2200 ਮੌਤਾਂ
ਜੌਨਸ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 2200 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 59 ਹਜ਼ਾਰ ਦੇ ਪਾਰ ਜਾ ਚੁੱਕੀ ਹੈ ਅਤੇ 10 ਲੱਖ 35 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ।ਅਮਰੀਕਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿੱਥੋ ਕੋਰੋਨਾ ਇਨਫੈਕਸ਼ਨ ਦੇ ਮਾਮਲੇ 10 ਲੱਖ ਤੋਂ ਵਧੇਰੇ ਹੋ ਗਏ ਹਨ।

ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫੌਰ ਸਿਸਟਮ ਸਾਈਂਸ ਐਂਡ ਇੰਜੀਨੀਅਰਿੰਗ (Csse) ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮੰਗਲਵਾਰ (28 ਅਪ੍ਰੈਲ) ਰਾਤ ਕਰੀਬ 23:45 ਵਜੇ (ਭਾਰਤੀ ਸਮੇਂ ਮੁਤਾਬਕ) ਤੱਕ ਕੁੱਲ 2,13,824 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਜਦਕਿ ਕੋਰੋਨਾਵਾਇਰਸ ਇਨਫੈਕਟਿਡ ਮਾਮਲਿਆਂ ਦੀ ਗਲੋਬਲ ਗਿਣਤੀ 30,83,467 ਹੋ ਗਈ ਹੈ। ਇਹਨਾਂ ਵਿਚੋਂ 9,15,9888 ਲੋਕ ਠੀਕ ਹੋ ਚੁੱਕੇ ਹਨ।

ਆਈਸਲੈਂਡ ਦੀ ਆਈਸਲੈਂਡਏਅਰ 2000 ਕਰਮਚਾਰੀਆਂ ਨੂੰ ਹਟਾਏਗੀ
ਕੋਰੋਨਾ ਕਾਰਨ ਉਡਾਣਾਂ ਦੇ ਪ੍ਰਭਾਵਿਤ ਹੋਣ ਦੇ ਬਾਅਦ ਹੁਣ ਆਈਸਲੈਂਡ ਦੀ ਏਅਰਲਾਈਨ ਆਈਸਲੈਂਡਏਅਰ ਨੇ ਆਪਣੇ ਇੱਥੋਂ 2000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਲਿਆ ਹੈ।

 

ਬ੍ਰਾਜ਼ੀਲ 'ਚ 5000 ਤੋਂ ਵਧੇਰੇ ਮੌਤਾਂ
ਕੋਰੋਨਾਵਾਇਰਸ ਦੇ ਕਾਰਨ ਬ੍ਰਾਜ਼ੀਲ ਵਿਚ ਮਰਨ ਵਾਲਿਆਂ ਦੀ ਗਿਣਤੀ 5 ਹਜ਼ਾਰ ਤੋਂ ਵਧੇਰੇ ਹੋ ਗਈ ਹੈ।ਇੱਥੇ 68 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ।

ਬ੍ਰਿਟਿਸ਼ ਏਅਰਵੇਜ਼ 12 ਹਜ਼ਾਰ ਨੌਕਰੀਆਂ ਕਰੇਗਾ ਘੱਟ
ਕੋਰੋਨਾਵਾਇਰਸ ਦੁਨੀਆ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਕਾਰਨ ਹੁਣ ਬ੍ਰਿਟਿਸ਼ ਏਅਰਵੇਜ਼ 12 ਹਜ਼ਾਰ ਨੌਕਰੀਆਂ ਘੱਟ ਕਰੇਗਾ।

 

Vandana

This news is Content Editor Vandana