ਨਦੀ 'ਚ ਰੋਇੰਗ ਬੋਟ ਵਾਂਗ ਤੈਰਦੇ ਚਮਗਾਦੜ ਦਾ ਵੀਡੀਓ ਵਾਇਰਲ

03/27/2020 2:15:00 PM

ਵਾਸ਼ਿੰਗਟਨ (ਬਿਊਰੋ): ਮੌਜੂਦਾ ਸਮੇਂ ਵਿਚ ਚਮਗਾਦੜ ਦਾ ਨਾਮ ਲੈੰਦੇ ਹੀ ਲੋਕ ਅਕਸਰ ਡਰ ਜਾਂਦੇ ਹਨ। ਕਿਉਂਕਿ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਨਾਲ ਦਹਿਸ਼ਤ ਦਾ ਮਾਹੌਲ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਾਇਰਸ ਚਮਗਾਦੜ ਤੋਂ ਹੁੰਦੇ ਹੋਏ ਕਿਸੇ ਹੋਰ ਜਾਨਵਰ ਵਿਚ ਗਿਆ ਅਤੇ ਫਿਰ ਇਨਸਾਨ ਵਿਚ ਆਇਆ। ਸੋਸ਼ਲ ਮੀਡੀਆ ਵਿਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਚਮਗਾਦੜ ਨੂੰ ਤੈਰਦੇ ਦੇਖ ਤੁਸੀਂ ਹੈਰਾਨ ਰਹਿ ਜਾਓਗੇ।

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਚਮਗਾਦੜ ਨਦੀ ਵਿਚ ਤੈਰਦਾ ਦਿੱਸ ਰਿਹਾ ਹੈ। ਇਸ ਵੀਡੀਓ ਨੂੰ ਇੰਡੀਅਨ ਫੌਰੇਸਟ ਸਰਵਿਸ (IFS) ਦੇ ਅਫਸਰ ਸੁਸ਼ਾਂਤ ਨੰਦਾ ਨੇ ਟਵੀਟ ਕੀਤਾ ਹੈ। ਤੁਸੀਂ ਜੀਵ-ਜੰਤੂਆਂ ਨਾਲ ਸਬੰਧਤ ਬਹੁਤ ਸਾਰੇ ਵੀਡੀਓ ਦੇਖੇ ਹੋਣਗੇ ਪਰ ਅਜਿਹਾ ਵੀਡੀਓ ਹੁਣ ਤੱਕ ਨਹੀਂ ਦੇਖਿਆ ਹੋਵੇਗਾ। 

 

ਇਸ ਵੀਡੀਓ ਨੂੰ ਟਵੀਟ ਕਰਨ ਵਾਲੇ IFS ਸੁਸ਼ਾਂਤ ਨੰਦਾ ਨੇ ਲਿਖਿਆ ਹੈ ਕਿ ਇਹ ਇਕੋਇਕ ਥਣਧਾਰੀ ਹੈ ਜੋ ਉੱਡਣ ਦੇ ਨਾਲ ਤੈਰਦਾ ਵੀ ਹੈ, ਉਹ ਵੀ ਰੋਇੰਗ ਬੋਟ ਦੀ ਤਰ੍ਹਾਂ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਚਮਗਾਦੜ ਚੰਗੇ ਤੈਰਾਕ ਹੁੰਦੇ ਹਨ। ਉਹ ਤੈਰਨ ਲਈ ਆਪਣੇ ਖੰਭਾਂ ਦੀ ਵਰਤੋਂ ਬਿਹਤਰੀਨ ਢੰਗ ਨਾਲ ਕਰਦੇ ਹਨ। 14ਸੈਕੰਡ ਦਾ ਇਹ ਵੀਡੀਓ ਟਵਿੱਟਰ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਨੰਦਾ ਨੇ ਸ਼ੁੱਕਰਵਾਰ (27 ਮਾਰਚ) ਸਵੇਰੇ ਸ਼ੇਅਰ ਕੀਤਾ। ਇਸ ਵੀਡੀਓ ਨੂੰ ਹੁਣ ਤੱਕ 5500 ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। 500 ਤੋਂ ਵਧੇਰੇ ਲਾਈਕਸ ਅਤੇ ਕਰੀਬ 112 ਰੀ-ਟਵੀਟਸ ਹੋ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖੌਫ, ਗਾਹਕ ਨੇ ਮਾਰੀ ਛਿੱਕ, ਮਾਲ ਨੇ ਬਾਹਰ ਸੁੱਟਿਆ 26 ਲੱਖ ਦਾ ਸਾਮਾਨ

Vandana

This news is Content Editor Vandana