ਅਮਰੀਕੀ ਐਡਵੋਕੇਸੀ ਗਰੁੱਪ ਦੀ ਇਮਰਾਨ ਨੂੰ ਅਪੀਲ, ਖੋਖਰਾਪਾਰ-ਮੁਨਾਬਾਓ ਬਾਰਡਰ ਖੋਲ੍ਹਿਆ ਜਾਵੇ

11/27/2019 11:56:48 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਇਕ ਐਡਵੋਕੇਸੀ ਗਰੁੱਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖੋਖਰਾਪਾਰ-ਮੁਨਾਬਾਓ ਬਾਰਡਰ ਖੋਲ੍ਹਣ ਦੀ ਮੰਗ ਕੀਤੀ ਹੈ। ਐਡਵੋਕੇਸੀ ਗਰੁੱਪ ਵੋਇਸ ਆਫ ਕਰਾਚੀ ਨੇ ਕਿਹਾ ਕਿ ਖੋਖਰਾਪਾਰ ਬਾਰਡਰ ਨੂੰ ਖੋਲ੍ਹੇ ਜਾਣ ਨਾਲ ਪਾਕਿਸਤਾਨ ਦੇ ਸ਼ਰਧਾਲੂ ਰਾਜਸਥਾਨ ਦੇ ਅਜਮੇਰ ਸਥਿਤ ਸੂਫੀ ਸੰਤ ਮੁਈਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਜੀਆਰਤ ਕਰ ਸਕਣਗੇ। ਉੱਥੇ ਹਿੰਦੂ ਸ਼ਰਧਾਲੂ ਵੀ ਪਾਕਿਸਤਾਨ ਵਿਚ ਬਲੋਚਿਸਤਾਨ ਦੇ ਹਿੰਗਰਾਜ ਮੰਦਰ ਦੇ ਦਰਸ਼ਨ ਕਰ ਸਕਣਗੇ। ਗਰੁੱਪ ਨੇ ਹਾਲ ਹੀ ਵਿਚ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹੇ ਜਾਣ 'ਤੇ ਇਮਰਾਨ ਨੂੰ ਵਧਾਈ ਦਿੱਤੀ।

ਵੋਇਸ ਆਫ ਕਰਾਚੀ ਦੀ ਨੁਮਾਇੰਦਗੀ ਮੁਹਾਜਿਰ ਕਰਦੇ ਹਨ। ਗੌਰਤਲਬ ਹੈ ਕਿ ਆਜ਼ਾਦੀ ਦੇ ਬਾਅਦ ਭਾਰਤ ਤੋਂ ਪਾਕਿਸਤਾਨ ਗਏ ਮੁਸਲਿਮਾਂ ਨੂੰ ਮੁਜਾਹਿਰ ਕਿਹਾ ਜਾਂਦਾ ਹੈ। ਗਰੁੱਪ ਨਾਲ ਜੁੜੇ ਨਦੀਮ ਨੁਸਰਤ ਨੇ ਇਮਰਾਨ ਨੂੰ ਇਕ ਚਿੱਠੀ ਲਿਖੀ। ਚਿੱਠੀ ਵਿਚ ਲਿਖਿਆ,''ਤੁਹਾਡੀ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹ ਕੇ ਜਿਹੜੀ ਦਰਿਆਦਿਲੀ ਦਿਖਾਈ, ਉਸ ਨਾਲ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਪਵਿੱਤਰ ਸਥਲ ਦੇ ਦਰਸ਼ਨਾਂ ਦਾ ਲਾਭ ਮਿਲ ਰਿਹਾ ਹੈ। ਮੈਂ ਉਨ੍ਹਾਂ ਲੱਖਾਂ ਮੁਸਲਿਮਾਂ ਅਤੇ ਹਿੰਦੂਆਂ ਵੱਲੋਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਖੋਖਰਾਪਾਰ-ਮੁਨਾਬਾਓ ਬਾਰਡਰ ਨੂੰ ਵੀ ਖੋਲ੍ਹ ਕੇ ਇਸੇ ਤਰ੍ਹਾਂ ਦੀ ਦਰਿਆਦਿਲੀ ਦਿਖਾਓ।''

PunjabKesari

ਨੁਸਰਤ ਨੇ ਕਿਹਾ,''ਇਸ ਨਾਲ ਨਾ ਸਿਰਫ ਤੁਸੀਂ ਲੱਖਾਂ ਲੋਕਾਂ ਦਾ ਜਿੱਲ ਜਿਤੋਗੇ ਸਗੋਂ ਲੋਕਾਂ ਦੇ ਆਪਸੀ ਸੰਬੰਧ ਸੁਧਰਨ ਨਾਲ ਦੋਹਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਵਿਚ ਕਮੀ ਆਵੇਗੀ। ਨਾਲ ਹੀ ਕਰਤਾਰਪੁਰ ਕੋਰੀਡੋਰ ਦੇ ਖੋਲ੍ਹੇ ਜਾਣ ਦੇ ਪਿੱਛੇ ਦੇ ਉਦੇਸ਼ ਨੂੰ ਲੈ ਕੇ ਜਿਹੜੀਆਂ ਅਟਕਲਾਂ ਲਗਾਈਆਂ ਗਈਆਂ ਸਨ, ਉਹ ਵੀ ਖਤਮ ਹੋ ਜਾਣਗੀਆਂ। 1947 ਦੇ ਬਾਅਦ ਤੋਂ ਲੱਖਾਂ ਮੁਸਲਿਮਾਂ ਅਤੇ ਹਿੰਦੂਆਂ ਨੂੰ ਪਵਿੱਤਰ ਸਥਲ ਦੇ ਦਰਸ਼ਨ ਕਰਨ ਲਈ ਸਮੱਸਿਆਵਾਂ ਆ ਰਹੀਆਂ ਹਨ। ਤੁਹਾਨੂੰ ਕਰਤਾਰਪੁਰ ਵਾਂਗ ਇਸ ਮੁੱਦੇ ਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।''

ਨੁਸਰਤ ਮੁਤਾਬਕ,''ਪਾਕਿਸਤਾਨ ਦੇ ਸਿੰਧ ਸੂਬੇ ਵਿਚ ਭਾਰਤ ਤੋਂ ਆ ਕੇ ਵਸੇ ਲੱਖਾਂ ਮੁਸਲਿਮਾਂ ਦੇ ਦਿਲ ਵਿਚ ਹਜਰਤ ਮੁਈਨੂਦੀਨ ਚਿਸ਼ਤੀ ਨੂੰ ਲੈ ਕੇ ਸਨਮਾਨ ਦੀ ਭਾਵਨਾ ਹੈ। ਉਹ ਭਾਰਤ ਜਾਣਾ ਚਾਹੁੰਦੇ ਹਨ। ਇਸ ਵਿਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਕਿਉਂਕਿ ਸਿੰਧ ਭਾਰਤ ਦੇ ਰਾਜਸਥਾਨ ਦੇ ਨਾਲ ਸੀਮਾ ਸਾਂਝੀ ਕਰਦਾ ਹੈ। ਸਿੰਧ ਦੇ ਖੋਖਰਾਪਾਰ ਤੋਂ ਅਜਮੇਰ ਸ਼ਰੀਫ ਦਾ ਰਸਤਾ ਸਿਰਫ ਕੁਝ ਘੰਟੇ ਦੀ ਦੂਰੀ ਦਾ ਹੈ। ਹਾਲੇ ਇਨ੍ਹਾਂ ਸ਼ਰਧਾਲੂਆਂ ਨੂੰ ਪੰਜਾਬ ਅਤੇ ਦਿੱਲੀ ਤੋਂ ਹੋ ਕੇ ਅਜਮੇਰ ਸ਼ਰੀਫ ਜਾਣਾ ਪੈਂਦਾ ਹੈ। ਇਸ ਨਾਲ ਨਾ ਸਿਰਫ ਸਮਾਂ ਸਗੋਂ ਖਰਚਾ ਵੀ ਜ਼ਿਆਦਾ ਹੁੰਦਾ ਹੈ।''

ਉਨ੍ਹਾਂ ਨੇ ਕਿਹਾ,''ਜੇਕਰ ਮਨੁੱਖੀ ਪਹਿਲੂ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਲੱਖਾਂ ਲੋਕਾਂ ਦੇ ਧਾਰਮਿਕ, ਮੌਲਿਕ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਹੈ। ਇਸੇ ਤਰ੍ਹਾਂ ਹਿੰਗਰਾਜ ਮੰਦਰ ਬਲੋਚਿਸਤਾਨ ਸੂਬੇ ਦੇ ਮਕਰਾਨ ਤੱਟ 'ਤੇ ਪਵਿੱਤਰ ਹਿੰਦੂ ਮੰਦਰ ਹੈ। ਭਾਰਤ ਦੇ ਹਿੰਦੂਆਂ ਨੂੰ ਵੀ ਹਿੰਗਰਾਜ ਮੰਦਰ ਦੇ ਦਰਸ਼ਨਾਂ ਵਿਚ ਸਮੱਸਿਆ ਆਉਂਦੀ ਹੈ। ਦਰਸ਼ਨਾਂ ਲਈ ਉਨ੍ਹਾਂ ਨੂੰ ਚਾਰ ਦਿਨ ਦਾ ਸਮਾਂ ਲੱਗ ਜਾਂਦਾ ਹੈ। ਬਾਰਡਰ ਖੁੱਲਣ ਨਾਲ ਇਹ ਦੂਰੀ ਘੱਟ ਜਾਵੇਗੀ।''


Vandana

Content Editor

Related News