ਅਮਰੀਕਾ : ਫਿਲਾਡੇਲਫੀਆ ਦੇ ਬਾਰ ਬਾਹਰ ਸਖਸ਼ ਨੇ ਭੀੜ 'ਤੇ ਕੀਤੀ ਗੋਲੀਬਾਰੀ, 7 ਜ਼ਖਮੀ ਤੇ 4 ਦੀ ਹਾਲਤ ਗੰਭੀਰ

03/28/2021 4:03:30 AM

ਵਾਸ਼ਿੰਗਟਨ - ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਵਿਚ ਇਕ ਸ਼ਖਸ ਨੇ ਬਾਰ ਬਾਹਰ ਖੜ੍ਹੀ ਭੀੜ 'ਤੇ ਫਾਇਰਿੰਗ ਕਰ ਦਿੱਤੀ। ਇਸ ਵਿਚ 7 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿਚ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ। ਪੁਲਸ ਵੱਲੋਂ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਗੋਲੀ ਲੱਗਣ ਨਾਲ ਗੰਭੀਰ ਰੂਪ ਤੋਂ ਜ਼ਖਮੀ ਹੋਏ ਲੋਕਾਂ ਦੀ ਉਮਰ 42, 23, 21 ਅਤੇ 18 ਸਾਲ ਦੱਸੀ ਗਈ ਹੈ। 21 ਸਾਲ ਦੇ ਇਕ ਵਿਅਕਤੀ ਅਤੇ 17 ਸਾਲ ਦੇ 2 ਬੱਚਿਆਂ ਦੀ ਹਾਲਤ ਸਥਿਰ ਹੈ। ਹੁਣ ਤੱਕ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਦੀ ਜਾਣਕਾਰੀ ਇਕ ਅੰਗ੍ਰੇਜ਼ੀ ਨਿਊਜ਼ ਏਜੰਸੀ ਰਾਇਟਰਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ।

ਇਹ ਵੀ ਪੜੋ - ਦੁਬਈ 'ਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਦਿਖਾਏ ਆਪਣੇ ਜਲਵੇ, ਅਮਰੀਕਾ-ਫਰਾਂਸ ਨਾਲ ਕੀਤਾ ਜੰਗੀ ਅਭਿਆਸ

ਲੋਕਲ ਮੀਡੀਆ ਮੁਤਾਬਕ ਗੋਲਫ ਐਂਡ ਸੋਸ਼ਲ ਸਪੋਰਟਸ ਬਾਰ ਵਿਚ ਕਾਫੀ ਭੀੜ ਸੀ। ਇਹ ਥਾਂ ਸ਼ਹਿਰ ਦੇ ਸਭ ਤੋਂ ਰੁਝੇ ਰਹਿਣ ਵਾਲੇ ਡੈਲਾਵੇਅਰ ਐਵੇਨਿਊ ਨੇੜੇ ਹੈ। ਇਸ ਦੌਰਾਨ ਇਕ ਸ਼ਖਸ ਨੇ ਹੈਂਡ ਗਨ ਨਾਲ ਭੀੜ 'ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ 'ਤੇ ਪਹੁੰਚੀ ਪੁਲਸ ਨੂੰ ਇਕ ਸਟੋਰ ਵਿਚੋਂ 2 ਹੋਰ ਬਾਰ ਵਿਚ 2 ਜ਼ਖਮੀ ਮਿਲੇ ਹਨ। 3 ਹੋਰ ਲੋਕ ਆਪਣੇ ਵਾਹਨਾਂ ਰਾਹੀਂ ਹਸਪਤਾਲ ਗਏ।

ਇਹ ਵੀ ਪੜੋ - ਜਰਮਨੀ ਨੇ ਕੋਰੋਨਾ ਕਾਰਣ ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਲਈ ਜਾਰੀ ਕੀਤੀ 'ਟ੍ਰੈਵਲ ਵਾਰਨਿੰਗ', ਜਾਣੋ ਕੀ ਇਹ

12 ਦਿਨਾਂ ਵਿਚ ਗੋਲੀਬਾਰੀ ਦੀ ਇਹ 9ਵੀਂ ਘਟਨਾ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਰਵਿਲਾਂਸ ਵੀਡੀਓ ਵਿਚ ਇਕ ਐੱਸ. ਯੂ. ਵੀ. ਅਤੇ ਚਿੱਟੀ ਕਾਰ ਦੇ ਨੇੜੇ-ਤੇੜੇ ਕਈ ਲੋਕ ਦੇਖੇ ਜਾ ਰਹੇ ਹਨ। ਇਹ ਸਾਰੇ ਰਿਵਰਸ ਕੈਸੀਨੋ ਦੀ ਪਾਰਕਿੰਗ ਵਿਚ ਮੌਜੂਦ ਸਨ। ਬਾਅਦ ਉਹ ਗ੍ਰੇ ਰੰਗ ਦੀ ਇਕ ਕਾਰ ਰਾਹੀਂ ਨਿਕਲ ਗਏ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿਚ ਐੱਸ. ਯੂ. ਵੀ. ਵਿਚ 2 ਹੈਂਡ ਗਨ ਮਿਲੀਆਂ ਹਨ। ਚਿੱਟੀ ਕਾਰ ਦੇ ਬਾਰੇ ਪਤਾ ਲੱਗਾ ਹੈ ਕਿ ਉਹ ਚੋਰੀ ਹੋ ਗਈ ਸੀ।

ਇਹ ਵੀ ਪੜੋ -  ਅਮਰੀਕਾ ਦੇ ਅਲਬਾਮਾ ਤੇ ਜਾਰਜੀਆ 'ਚ ਤੂਫਾਨ ਨੇ ਮਚਾਈ ਤਬਾਹੀ, 6 ਲੋਕਾਂ ਦੀ ਮੌਤ ਤੇ 38000 ਘਰਾਂ ਬਿਜਲੀ ਠੱਪ

ਇਸ ਘਟਨਾ ਤੋਂ ਪਹਿਲਾਂ ਫਿਲਡੇਲਫੀਆ ਦੀ ਇਕ ਬਾਈਕ 'ਤੇ ਸਵਾਰ 2 ਮੁੰਡਿਆਂ ਨੂੰ ਗੋਲੀ ਮਾਰੀ ਗਈ ਸੀ। ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ। ਉਸ ਗੋਲੀਬਾਰੀ ਵਿਚ ਇਕ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਦੋਹਾਂ ਘਟਨਾਵਾਂ ਵਿਚ ਕੋਈ ਸਬੰਧ ਨਹੀਂ ਹੈ। ਅਮਰੀਕਾ ਵਿਚ 16 ਤੋਂ 22 ਮਾਰਚ ਤੱਕ ਭੀੜ 'ਤੇ ਗੋਲੀਬਾਰੀ ਦੀਆਂ 7 ਘਟਨਾਵਾਂ ਵਾਪਰ ਚੁੱਕੀਆਂ ਹਨ।

ਇਹ ਵੀ ਪੜੋ - ਅਮਰੀਕਾ ਨੇ ਭਾਰਤ ਵਿਰੁੱਧ ਚੁੱਕਿਆ ਵੱਡਾ ਕਦਮ, ਲਗਾਇਆ ਭਾਰੀ ਟੈਰਿਫ

 

Khushdeep Jassi

This news is Content Editor Khushdeep Jassi