ਅਮਰੀਕਾ 'ਚ ਜਨਮੀ 2 ਸਿਰ ਵਾਲੀ ਬਕਰੀ, ਬਣੀ ਚਰਚਾ ਦਾ ਵਿਸ਼ਾ (ਤਸਵੀਰਾਂ)

04/17/2020 5:02:41 PM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਦਾ ਪ੍ਰਕੋਪ ਝੱਲ ਰਹੇ ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਇੱਥੇ ਇਕ ਅਜਿਹੀ ਬਕਰੀ ਦਾ ਜਨਮ ਹੋਇਆ ਹੈ ਜਿਸ ਦੇ 2 ਸਿਰ ਹਨ। ਮਜ਼ੇਦਾਰ ਗੱਲ ਇਹ ਹੈ ਕਿ ਇਹ ਬਕਰੀ ਆਪਣੇ ਦੋਹਾਂ ਮੂੰਹਾਂ ਨਾਲ ਘਾਹ ਖਾ ਸਕਦੀ ਹੈ। ਇਸ ਬਕਰੀ ਦਾ ਜਨਮ ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿਚ ਸ਼ਵਾਨੋ ਕਾਊਂਟੀ ਵਿਚ ਹੋਇਆ ਹੈ। ਬਕਰੀ ਦੇ ਮਾਲਕ ਨੇ ਪ੍ਰਾਚੀਨ ਰੋਮਨ ਦੇਵਤਾ ਦੇ ਨਾਮ 'ਤੇ ਉਸ ਦਾ ਨਾਮ 'ਜਾਨੂਸ' ਰੱਖਿਆ ਹੈ। ਰੋਮਨ ਦੇਵਤਾ ਜਾਨੂਸ ਦੇ ਵੀ 2 ਸਿਰ ਸਨ। 

5 ਅਪ੍ਰੈਲ ਨੂੰ ਹੋਇਆ ਬਕਰੀ ਦਾ ਜਨਮ
ਦੱਸਿਆ ਜਾ ਰਿਹਾ ਹੈ ਕਿ 2 ਸਿਰ ਵਾਲੀ ਇਸ ਬਕਰੀ ਦਾ ਜਨਮ 5 ਅਪ੍ਰੈਲ ਨੂੰ ਹੋਇਆ ਸੀ। ਇਸ ਬਕਰੀ ਦੀ ਮਾਲਕਿਨ ਜੋਕੇਲਿਨ ਨੁਏਸਕੇ ਨੇ ਕਿਹਾ,''ਇਹ ਸ਼ੁਰੂਆਤ ਅਤੇ ਅਖੀਰ ਦੇ ਲਈ ਹੈ। ਇਹ ਭੂਤ ਦੇ ਭਵਿੱਖ ਦੇ ਲਈ ਹੈ।'' ਉਹਨਾਂ ਨੇ ਦੱਸਿਆ ਕਿ ਪਿਛਲੇ 6ਸਾਲਾਂ ਵਿਚ ਉਹ ਦੁੱਧ ਦਾ ਕਾਰੋਬਾਰ ਕਰ ਰਹੀ ਹੈ ਅਤੇ ਉਹਨਾਂ ਦੇ ਫਾਰਮ 'ਤੇ ਹੁਣ ਤੱਕ ਹਜ਼ਾਰਾਂ ਬਕਰੀਆਂ ਦਾ ਜਨਮ ਹੋਇਆ ਹੈ ਪਰ 2 ਸਿਰ ਵਾਲੀ ਬਕਰੀ ਅੱਜ ਤੱਕ ਪੈਦਾ ਨਹੀਂ ਹੋਈ ਸੀ।

PunjabKesari

ਚਾਰ ਅੱਖਾਂ ਤੇ ਦੋ ਮੂੰਹ ਵਾਲੀ ਬਕਰੀ
ਨੁਏਸਕੇ ਨੇ ਕਿਹਾ,''ਮੈਂ 2 ਸਿਰ ਵਾਲੀ ਗਾਂ ਅਤੇ ਛਿਪਕਲੀ ਦੇ ਬਾਰੇ ਵਿਚ ਸੁਣਿਆ ਸੀ ਪਰ ਅਜਿਹੀ ਬਕਰੀ ਦੇ ਬਾਰੇ ਵਿਚ ਕਦੇ ਨਹੀਂ ਸੁਣਿਆ ਸੀ। ਇਸ ਬਕਰੀ ਦੀਆਂ 4 ਅੱਖਾਂ ਹਨ ਅਤੇ 2 ਮੂੰਹ ਹਨ। ਮੈਨੂੰ ਹਾਲੇ ਇਹ ਪੂਰਾ ਭਰੋਸਾ ਨਹੀਂ ਹੈ ਕਿ ਬਕਰੀ ਦੀ ਵਿਚਲੀ ਅੱਖ ਕੰਮ ਕਰਦੀ ਹੈ ਜਾਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਉਸ ਦੀ ਨੇੜਲੀ ਅੱਖ ਕੰਮ ਕਰ ਰਹੀ ਹੈ।'' ਨੁਏਸਕੇ ਇੰਟਰਨੈੱਟ 'ਤੇ ਇਸ ਬਕਰੀ ਦੇ ਬਾਰੇ ਵਿਚ ਤਾਜ਼ਾ ਅਪਡੇਟ ਕਰਦੀ ਰਹਿੰਦੀ ਹੈ। ਇਹ ਬਕਰੀ ਹੁਣ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।

ਜਰਮਨੀ ਤੋਂ ਪਾਕਿ ਤੱਕ ਹੋ ਰਹੀ ਹੈ ਚਰਚਾ
ਬਕਰੀਆਂ ਪਾਲਣ ਵਾਲੀ ਨੁਏਸਕੇ ਨੇ ਕਿਹਾ,''ਮੇਰੀ 2 ਸਿਰ ਵਾਲੀ ਬਕਰੀ ਹੁਣ ਜਰਮਨੀ, ਬ੍ਰਾਜ਼ੀਲ, ਕੈਨੇਡਾ ਅਤੇ ਪਾਕਿਸਤਾਨ ਸਮੇਤ ਦੁਨੀਆ ਦੇ ਹਰ ਹਿੱਸੇ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।'' ਉਹਨਾਂ ਨੇ ਦੱਸਿਆ ਕਿ ਜਾਨੂਸ ਨੂੰ ਪਸ਼ੂਆਂ ਦੇ ਡਾਕਟਰ ਨੂੰ ਦਿਖਾਇਆ ਗਿਆ ਹੈ। ਉਸ ਦੀ ਤਬੀਅਤ ਠੀਕ ਹੈ।  ਨੁਏਸਕੇ ਨੇ ਦੱਸਿਆ,''ਜਾਨੂਸ ਇਕ ਸਧਾਰਨ ਬਕਰੀ ਦੀ ਤਰ੍ਹਾਂ ਹੈ। ਸਾਨੂੰ ਬੱਸ ਉਸ ਦੀ ਮਦਦ ਕਰਨੀ ਪੈਂਦੀ ਹੈ। ਅਸੀਂ ਉਸ ਦੀ ਹਰ ਸੰਭਵ ਮਦਦ ਕਰਦੇ ਹਾਂ।''

PunjabKesari

ਜ਼ਿਆਦਾ ਦਿਨ ਜ਼ਿੰਦਾ ਰਹਿਣ ਦੀ ਘੱਟ ਆਸ
ਜਾਨੂਸ ਨੂੰ ਹੁਣ ਹੋਰ ਬਕਰੀਆਂ ਕੋਲ ਲਿਜਾਇਆ ਜਾਂਦਾ ਹੈ। ਨੁਏਸਕੇ ਨੇ ਦੱਸਿਆ,''ਜਾਨੂਸ ਹੁਣ ਹਰ ਦਿਨ ਸਿਹਤਮੰਦ ਹੋ ਰਹੀ ਹੈ। ਮੈਨੂੰ ਆਸ ਹੈ ਕਿ ਇਹ ਬਕਰੀ ਇਕ ਮਹੀਨੇ ਵਿਚ ਤੁਰਨ ਚੱਲੇਗੀ। ਇਹ ਬਹੁਤ ਵਧੀਆ ਹੋਵੇਗਾ। ਮੈਂ ਸਮਝਦੀ ਹਾਂ ਕਿ ਇਹ ਸਾਡਾ ਟੀਚਾ ਹੋਵੇਗਾ।'' ਨੁਏਸਕੇ ਨੇ ਕਿਹਾ ਕਿ ਜਦੋਂ ਜਾਨੂਸ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਵੇਗੀ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕੇਗੀ। ਭਾਵੇਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਬਕਰੀ ਦੇ ਜ਼ਿਆਦਾ ਸਮਾਂ ਜਿਉਣ ਦੀ ਆਸ ਬਹੁਤ ਘੱਟ ਹੈ।


 


Vandana

Content Editor

Related News