ਵਰਲਡ ਕੈਂਸਰ ਦਿਵਸ : ਬੀਤੇ ਸਾਲ ਕੈਂਸਰ ਨਾਲ ਹੋਈਆਂ 96 ਲੱਖ ਮੌਤਾਂ, ਜਾਣੋ 2020 ਦੀ ਥੀਮ

02/04/2020 10:28:37 AM

ਵਾਸ਼ਿੰਗਟਨ (ਬਿਊਰੋ): ਹਰੇਕ ਸਾਲ ਯੂਨੀਅਨ ਫੌਰ ਇੰਟਰਨੈਸ਼ਨਲ ਕੈਂਸਰ ਕੰਟਰੋਲ (UICC) 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਦਾ ਆਯੋਜਨ ਕਰਦਾ ਹੈ। ਇਸ ਦਾ ਉਦੇਸ਼ ਕੈਂਸਰ ਨਾਲ ਹੋਣ ਵਾਲੇ ਦਰਦ ਨੂੰ ਖਤਮ ਕਰਨ ਲਈ ਗਲੋਬਲ ਭਾਈਚਾਰੇ ਵਿਚ ਜਾਗਰੂਕਤਾ ਵਧਾਉਣਾ ਹੈ। ਇਸ ਨਾਲ ਵਰਲਡ ਕੈਂਸਰ ਡੇਅ ਥੀਮ 'ਮੈਂ ਹਾਂ ਅਤੇ ਮੈਂ ਰਹਾਂਗਾ' (I am and I will) ਹੈ ਅਤੇ ਇਹ ਸਵੀਕਾਰ ਕਰਦਾ ਹੈ ਕਿ ਹਰ ਕਿਸੇ ਵਿਚ ਸਮੱਰਥਾ ਹੈ ਕਿ ਉਹ ਕੈਂਸਰ ਨਾਲ ਲੜ ਸਕਦਾ ਹੈ।

ਜਾਨਲੇਵਾ ਬੀਮਾਰੀਆਂ ਵਿਚ ਕੈਂਸਰ ਸਭ ਤੋਂ ਖਤਰਨਾਕ ਹੈ ਕਿਉਂਕ ਇਸ ਬੀਮਾਰੀ ਦੇ ਲੱਛਣਾਂ ਦਾ ਪਤਾ ਹੀ ਨਹੀਂ ਚੱਲਦਾ। ਜਦੋਂ ਤੱਕ ਇਸ ਬੀਮਾਰੀ ਦੇ ਹੋਣ ਦਾ ਖੁਲਾਸਾ ਹੁੰਦਾ ਹੈ ਉਦੋਂ ਤੱਤ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਇਸ ਕਾਰਨ ਕਈ ਲੋਕਾਂ ਨੂੰ ਸਹੀ ਇਲਾਜ ਸਮੇਂ ਸਿਰ ਨਹੀਂ ਮਿਲ ਪਾਉਂਦਾ। ਜੇਕਰ ਸਮਾਂ ਰਹਿੰਦੇ ਕੈਂਸਰ ਹੋਣ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਇਸ ਦੇ ਮੁੱਖ ਲੱਛਣਾਂ ਵਿਚ ਰਾਤ ਸਮੇਂ ਪਸੀਨਾ ਆਉਣਾ, ਵਜ਼ਨ ਘੱਟ ਹੋਣਾ, ਖੰਘ ਆਉਣਾ, ਪੇਟ ਦੀ ਸਮੱਸਿਆ, ਖੂਨ ਵੱਗਣਾ, ਸਰੀਰ ਦਰਦ ਕਰਨਾ ਜਾਂ ਕਮਜ਼ੋਰੀ ਮਹਿਸੂਸ ਹੋਣਾ ਹੁੰਦਾ ਹੈ।

ਸਾਲ 2018 ਵਿਚ ਕੈਂਸਰ ਦੀ ਬੀਮਾਰੀ ਕਾਰਨ ਦੁਨੀਆ ਭਰ ਵਿਚ 96 ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ। ਉੱਥੇ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਹਰੇਕ ਸਾਲ ਹੋਣ ਵਾਲੀਆਂ 6 ਮੌਤਾਂ ਵਿਚੋਂ ਇਕ ਕੈਂਸਰ ਦੀ ਬੀਮਾਰੀ ਕਾਰਨ ਹੁੰਦੀ ਹੈ। ਹਰੇਕ 8 ਮਿੰਟ ਵਿਚ ਇਸ ਬੀਮਾਰੀ ਨਾਲ ਇਕ ਵਿਅਕਤੀ ਦੀ ਮੌਤ ਹੁੰਦੀ ਹੈ। ਕੈਂਸਰ ਨਾਲ ਹੋਣ ਵਾਲੀਆ 70 ਫੀਸਦੀ ਮੌਤਾਂ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਵਿਚ ਹੁੰਦੀਆਂ ਹਨ। ਚੀਨ ਅਤੇ ਅਮਰੀਕਾ ਦੇ ਬਾਅਦ ਕੈਂਸਰ ਦੇ ਸਭ ਤੋਂ ਜ਼ਿਆਦਾ ਮਰੀਜ਼ ਭਾਰਤ ਵਿਚ ਹਨ। ਹਰੇਕ ਸਾਲ ਭਾਰਤ ਵਿਚ ਕਰੀਬ 10 ਲੱਖ ਨਵੇਂ ਕੈਂਸਰ ਦੇ ਕੇਸ ਦਰਜ ਹੁੰਦੇ ਹਨ। ਭਾਰਤ ਵਿਚ ਛਾਤੀ ਕੈਂਸਰ ਤੇਜ਼ੀ ਨਾਲ ਫੈਲਿਆ ਹੈ। ਭਾਰਤੀ ਔਰਤਾਂ ਵਿਚ ਛਾਤੀ ਕੈਂਸਰ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਉੱਥੇ ਪੁਰਸ਼ਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਫੇਫੜੇ ਦੇ ਕੈਂਸਰ ਦੇ ਮਰੀਜ਼ਾਂ ਦੀ ਹੈ ਜੋ ਕਿ 10.6 ਫੀਸਦੀ ਹੈ। ਜਦਕਿ ਔਰਤਾਂ ਵਿਚ ਛਾਤੀ ਕੈਂਸਰ ਦੀ ਗਿਣਤੀ 27.5 ਫੀਸਦੀ ਹੈ। 


Vandana

Content Editor

Related News