ਡਾ: ਸੁਰਿੰਦਰ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਨੇ ਦੋ ਸਨਮਾਨਾਂ ਨਾਲ ਨਿਵਾਜਿਆ

11/15/2019 10:29:29 AM

ਵਾਸਿੰਗਟਨ/ਜਲੰਧਰ (ਰਾਜ ਗੋਗਨਾ): ਪੰਜਾਬ ਸਰਕਾਰ ਦੇ ਪ੍ਰੈਸ ਨੋਟ ਮੁਤਾਬਕ ਸੰਸਾਰ ਦੀਆਂ 550 ਸ਼ਖ਼ਸੀਅਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਹਾੜੇ ਤੇ ਆਈ.ਕੇ. ਗੁਜਰਾਲ ਟੈਕਨੀਕਲ ਯੂਨੀਵਰਸਟੀ ਕਪੂਰਥਲਾ ਦੇ ਗੁਰੂ ਨਾਨਕ ਐਡੀਟੋਰੀਅਮ ਦੇ ਹਾਲ ਵਿੱਚ ਸਨਮਾਨਿਤ ਕੀਤਾ ਗਿਆ ਹੈ। ਡਾਕਟਰ ਸੁਰਿੰਦਰ ਗਿੱਲ ਨੂੰ ਪੱਤਰਕਾਰ ਵਜੋਂ ਉਹਨਾਂ ਦੀਆ ਅੰਤਰਰਾਸ਼ਟਰੀ ਲਿਖਤਾਂ, ਟਰੰਪ ਦੀ ਜਿੱਤ ਸੰਬੰਧੀ ਲਿਖੀਆਂ ਖ਼ਬਰਾਂ, ਸਿਆਸਤ ਤੋਂ ਉਪਰ ਉਠ ਕੇ ਵਿਚਰਨ, ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ, ਅਮਰੀਕਾ ਵਿੱਚ ਪੰਜਾਬੀ ਸਕੂਲ ਖੋਲ੍ਹ ਕੇ ਅਮਰੀਕਨਾਂ ਨੂੰ ਪੰਜਾਬੀ ਸਿਖਾਉਣ ਆਦਿ ਕਾਰਜ ਕਰਨ ਕਰਕੇ ਸਨਮਾਨਿਤ ਕੀਤਾ ਗਿਆ ਹੈ।

ਜਿਨਾਂ ਵੱਖ-ਵੱਖ ਪ੍ਰਮੁਖ ਸ਼ਖ਼ਸੀਅਤਾਂ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਵਧਾਈ ਦਿੱਤੀ ਹੈ, ਉਹਨਾ ਵਿੱਚ ਸ਼ਵਿਦੰਰ ਸਿੰਘ ਪੰਨੂ ਮੈਨਜਿੰਗ ਡਾਇਰੈਕਟਰ ਮਮਤਾ ਨਿਕੇਤਨ ਸਕੂਲ ਤਰਨਤਾਰਨ, ਅਨਿਲ ਜੋਸ਼ੀ ਸਾਬਕਾ ਕੈਬਨਿਟ ਮੰਤਰੀ ਪੰਜਾਬ, ਪਰਮਵੀਰ ਸਿੰਘ ਐਡਵੋਕੇਟ, ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ, ਡਾਕਟਰ ਜਤਿੰਦਰ ਸਿੰਘ ਪੰਨੂੰ ਮੁੱਖੀ ਜਨਤਾ ਹਸਪਤਾਲ ਅੰਮ੍ਰਿਤਸਰ, ਕਰਨਲ ਹਰਬੰਸ ਸਿੰਘ ਮੈਨੇਜਿੰਗ ਡਾਇਰੈਕਟਰ, ਡਾਕਟਰ ਜੇ.ਐਸ ਕਲੇਰ ਮੁੱਖੀ ਕਲੇਰ ਹਸਪਤਾਲ, ਸੁਖਦੇਵ ਸਿੰਘ ਚਾਹਲ ਸਾਬਕਾ ਐਸ.ਐਸ.ਪੀ ਵਿਜੀਲੈਸ, ਸੁਦਾਗਰ ਸਿੰਘ ਖੈਹਿਰਾ.ਐਸ.ਡੀ ਰੈਵੀਨਿਉ ਪੰਜਾਬ, ਕੁਲਜੀਤ ਸਿੰਘ ਮਾਹੀ ਅਡੀਸ਼ਨਲ ਸੈਕਟਰੀ ਹੋਮ ਹਰਿਆਣਾ, ਬਲਵਿੰਦਰ ਸਿੰਘ ਮੁਲਤਾਨੀ ਆਈ.ਏ.ਐਸ, ਜਤਿੰਦਰ ਸਿੰਘ ਅੋਲਖ ਆਈ.ਜੀ ਪਟਿਆਲਾ, ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਬੁੱਢਾ ਦਲ, ਰਘਬੀਰ ਸਿੰਘ ਰਾਠੌਲ ਰਜਿਸਟਰਾਰ ਲੋਕਪਲ ਕੈਪਟਨ ਕੰਵਲਜੀਤ ਸਿੰਘ ਘੁੰਮਣ ਰਜਿਸਟਰਾਰ ਗੁਰੂ ਨਾਨਕ ਸਕੂਲ ਬਠਿੰਡਾ, ਰਜਿੰਦਰ ਕੋਰ ਪੰਨੂ ਚੇਅਰਮੈਨ ਸਵਰਾਜ ਵਿੱਦਿਅਕ ਟਰਸਟ, ਏ.ਐਸ ਚਾਵਲਾ ਵਾਇਸ ਚਾਂਸਲਰ ਚਿੱਤਕਾਰਾ ਯੂਨੀਵਰਸਟੀ, ਭੁਪਿੰਦਰ ਸਿੰਘ ਪੀ ਸੀ ਐਸ ਸਾਬਕਾ ਏਡੀਸੀ, ਉਪਜੀਤ ਸਿੰਘ ਬਰਾੜ ਸਾਬਕਾ ਪੀਸੀਐਸ, ਸ਼ਮਸ਼ੇਰ ਸਿੰਘ ਸੰਧੂ ਗੀਤਕਾਰ, ਸਤਿੰਦਰ ਸੱਤੀ, ਖੁਸ਼ਬਾਜ ਸਿੰਘ ਪ੍ਰਧਾਨ ਕਾਂਗਰਸ ਆਈ ਰੂਰਲ ਬਠਿੰਡਾ, ਜਬਰਜੰਗ ਸਿੰਘ ਕੈਨੇਡਾ, ਜੀਤ ਮਹਿੰਦਰ ਸਿੰਘ ਜਨਰਲ ਸਕੱਤਰ ਸ਼੍ਰੌਮਣੀ ਅਕਾਲੀ ਦਲ, ਡਾਕਟਰ  ਰਾਜ ਕੁਮਾਰ ਸ਼ਾਮਲ ਹਨ। 

PunjabKesari

ਇਨ੍ਹਾਂ ਸ਼ਖ਼ਸੀਅਤਾਂ ਨੇ ਕਿਹਾ ਕਿ ਡਾਕਟਰ ਸੁਰਿੰਦਰ ਸਿੰਘ ਗਿੱਲ ਬਹੁਤ ਹੀ ਮਿਹਨਤੀ, ਈਮਾਨਦਾਰ, ਦੂਰ-ਅੰਦੇਸ਼ੀ ਵਾਲੇ ਸਿੱਖਿਆ ਸ਼ਾਸਤਰੀ ਹਨ। ਇਹਨਾਂ ਦੀ ਸਿੱਖਿਆ ਦੀ ਧਾਕ ਪੂਰੇ ਪੰਜਾਬ ਵਿੱਚ ਰਹੀ ਹੈ। ਇਹਨਾਂ ਦੀ ਅਮਰੀਕਾ ਵਿੱਚ ਕੀਤੀ ਪੰਜਾਬੀ ਪ੍ਰਤੀ ਸੇਵਾ, ਭਾਰਤੀ ਭਾਈਚਾਰੇ ਲਈ ਨਿਸ਼ਕਾਮ ਸੇਵਾ ਅਤੇ ਸਿੱਖੀ ਪਹਿਚਾਣ ਨੂੰ ਅਮਰੀਕਨਾਂ ਵਿੱਚ ਪ੍ਰਫੁਲਤ ਕਰਨ ਕਰਕੇ ਇੰਨ੍ਹਾ ਨੂੰ ਪੰਜਾਬ ਸਰਕਾਰ ਨੇ ਸਹੀ ਸਨਮਾਨ ਦਿੱਤਾ ਹੈ।ਅਸੀਂ ਚਾਹੁੰਦੇ ਹਾਂ ਕਿ ਅਜਿਹੀਆਂ ਸ਼ਖ਼ਸੀਅਤਾਂ ਨੂੰ ਸਰਕਾਰ ਮਿਲ ਕੇ ਪੰਜਾਬ ਦੀ ਬਿਹਤਰੀ ਲਈ ਉਪਰਾਲੇ ਕਰਨ ਅਤੇ ਪੰਜਾਬ ਵਿੱਚ ਵਾਪਸ ਲਿਆਉਣ ਲਈ ਢੁੱਕਵੇਂ ਉਪਰਾਲੇ ਕਰੇ।


Vandana

Content Editor

Related News