ਮਿਸੀਸਿਪੀ ''ਚ ਭਿਆਨਕ ਤੂਫਾਨ, 6 ਲੋਕਾਂ ਦੀ ਮੌਤ (ਤਸਵੀਰਾਂ)

04/13/2020 10:51:57 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਮਿਸੀਸਿਪੀ ਸੂਬੇ ਵਿਚ ਤੇਜ਼ ਤੂਫਾਨ ਨੇ ਭਾਰੀ ਤਬਾਹੀ ਮਚਾਈ।ਤੂਫਾਨ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸਮਚਾਰ ਏਜੰਸੀ ਸ਼ਿਨਹੂਆ ਨੇ ਮਿਸੀਸਿਪੀ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਵਾਲਟਹਾਲ, ਲੌਰੈਂਸ ਅਤੇ ਜੇਫਰਸਨ ਡੇਵਿਸ ਦੀਆਂ ਕਾਊਂਟੀਆਂ ਵਿਚ ਐਤਵਾਰ ਨੂੰ ਤੂਫਾਨ ਨੇ ਭਾਰੀ ਤਬਾਹੀ ਮਚਾਈ। ਤਿੰਨੇ ਕਾਊਂਟੀਆਂ ਲੁਇਸਯਾਨਾ ਸੂਬਾ ਲਾਈਨ ਨੇੜੇ ਮਿਸੀਸਿਪੀ ਦੀ ਰਾਜਧਾਨੀ ਜੈਕਸਨ ਦੇ ਦੱਖਣ ਵਿਚ ਸਨ। 


ਸਥਾਨਕ ਅਧਿਕਾਰੀਆਂ ਦੇ ਮੁਤਾਬਕ ਤੂਫਾਨ ਨੇ ਘਰਾਂ, ਟਾਪੂਆਂ ਅਤੇ ਰੁੱਖਾਂ ਨੂੰ ਨਸ਼ਟ ਕਰ ਦਿੱਤਾ। ਮਿਸੀਸਿਪੀ ਦੇ ਗਵਰਨਰ ਟੇਟ ਰੀਵਸ ਨੇ ਤਬਾਹੀ ਕਾਰਨ ਐਤਵਾਰ ਰਾਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਐਤਵਾਰ ਨੂੰ ਵੀ ਤੂਫਾਨ ਨੇ ਘਰਾਂ ਅਤੇ ਰੁੱਖਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ।

ਇਸ ਦੇ ਨਾਲ ਹੀ ਲੁਇਸਯਾਨਾ ਵਿਚ ਬਿਜਲੀ ਡਿੱਗੀ। ਸਥਾਨਕ ਮੀਡੀਆ ਦੇ ਮੁਤਾਬਕ ਮੋਨਰੋ ਵਿਚ ਘੱਟੋ-ਘੱਟ 20 ਘਰ ਨੁਕਸਾਨੇ ਗਏ। ਸੋਸ਼ਲ ਮੀਡੀਆ 'ਤੇ ਜਾਰੀ ਤਸਵੀਰਾਂ ਨੇ ਮੋਨਰੋ ਖੇਤਰੀ ਹਵਾਈ ਅੱਡੇ ਤੋਂ ਨੁਕਸਾਨੇ ਗਏ ਕਈ ਜਹਾਜ਼ਾਂ ਅਤੇ ਇਮਾਰਤਾਂ ਨੂੰ ਦਿਖਾਇਆ।

ਸਥਾਨਕ ਮੌਸਮ ਵਿਭਾਗ ਨੇ ਗੰਭੀਰ ਖਤਰੇ ਦੀ ਚਿਤਾਵਨੀ ਜਾਰੀ ਕੀਤੀ ਹੈ।

Vandana

This news is Content Editor Vandana