ਕੋਵਿਡ-19 : ਡਾਕਟਰ ਪਿਤਾ ਆਪਣੇ ਬੱਚਿਆਂ ਤੋਂ ਹੋਇਆ ਦੂਰ, ਪਤਨੀ ਨੇ ਦੱਸੀ ਭਾਵੁਕ ਕਹਾਣੀ

03/19/2020 2:35:52 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਹੁਣ ਹੋਰ ਖਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਇਸ ਨੇ ਦੁਨੀਆ ਦੇ ਕਰੀਬ 160 ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਦੁਨੀਆ ਵਿਚ ਲੱਗਭਗ 3 ਲੱਖ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ। ਡਾਕਟਰ ਅਤੇ ਸਾਰਾ ਮੈਡੀਕਲ ਸਟਾਫ ਦਿਨ ਰਾਤ ਮਰੀਜ਼ਾਂ ਦੇ ਇਲਾਜ ਵਿਚ ਲੱਗਿਆ ਹੋਇਆ ਹੈ। ਇਕ ਡਾਕਟਰ ਦੀ ਪਤਨੀ ਨੇ ਟਵਿੱਟਰ 'ਤੇ ਦੱਸਿਆ ਹੈ ਕਿ ਕਿਵੇਂ ਇਨਫੈਕਟਿਡ ਲੋਕਾਂ ਦੇ ਇਲਾਜ ਵਿਚ ਲੱਗੇ ਮੈਡੀਕਲ ਸਟਾਫ ਦੀ ਪਰਿਵਾਰਕ ਜ਼ਿੰਦਗੀ ਇਸ ਮਹਾਮਾਰੀ ਨਾਲ ਬਦਲ ਗਈ ਹੈ। ਇਹ ਡਾਕਟਰ ਅਮਰੀਕੀ ਰਾਜ ਅਟਲਾਂਟਾ ਦਾ ਰਹਿਣ ਵਾਲਾ ਹੈ ਅਤੇ ਹੁਣ ਡਾਕਟਰ ਨੂੰ ਆਈਸੋਲੇਸ਼ਨ ਵਿਚ ਰਹਿਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।

ਟਵੀਟ ਜ਼ਰੀਏ ਸ਼ੇਅਰ ਕੀਤੇ ਹਾਲਾਤ
ਅਟਲਾਂਟਾ ਦੀ ਰੇਚਲ ਪੈਟਜ਼ਰ ਦੇ ਪਤੀ ਇਕ ਡਾਕਟਰ ਹਨ ਅਤੇ ਕੋਰੋਨਾਵਾਇਰਸ ਕਾਰਨ ਉਸ ਦੇ ਪਤੀ ਨੂੰ ਕਈ ਦਿਨਾਂ ਤੱਕ ਹਸਪਤਾਲ ਵਿਚ ਹੀ ਰਹਿਣ ਲਈ ਮਜਬੂਰ ਹੋਣਾ ਪਿਆ। ਰੇਚਲ ਟਵਿੱਟਰ 'ਤੇ ਆਈ ਅਤੇ ਉਹਨਾਂ ਨੇ ਕੁਝ ਟਵੀਟਾਂ ਜ਼ਰੀਏ ਆਪਣੇ ਹਾਲਾਤਾਂ ਨੂੰ ਬਿਆਨ ਕੀਤਾ। ਰੈਚਲ ਦੇ ਟਵੀਟ ਕਾਫੀ ਭਾਵੁਕ ਹਨ ਅਤੇ ਕਈ ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਰੇਚਲ ਨੇ ਲਿਖਿਆ,''ਮੇਰੇ ਪਤੀ ਐਮਰਜੈਂਸੀ ਵਿਭਾਗ ਵਿਚ ਇਕ ਡਾਕਟਰ ਹਨ ਅਤੇ ਪੂਰੀ ਸਰਗਰਮੀ ਨਾਲ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।'' ਰੇਚਲ ਨੇ ਆਪਣੀ ਟਵੀਟ ਵਿਚ ਦੱਸਿਆ ਹੈ ਕਿ ਪਤੀ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਅਜਿਹੇ ਵਿਚ ਦੋਹਾਂ ਨੂੰ ਇਕ ਮੁਸ਼ਕਲ ਫੈਸਲਾ ਲੈਣਾ ਪਿਆ। ਪਤੀ ਘਰ ਦੇ ਗੈਰਾਜ ਵਿਚ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

 

ਦੋਹਾਂ ਨੇ ਲਿਆ ਇਕ ਮੁਸ਼ਕਲ ਫੈਸਲਾ
ਰੇਚਲ ਖੁਦ ਵੀ ਏਮੋਰੀ ਯੂਨੀਵਰਸਿਟੀ ਵਿਚ ਐਪੀਡੋਮਿਓਲੌਜੀਸਟ ਐਂਡ ਹੈਲਥ ਸਰਵਿਸਿਜ ਵਿਚ ਰਿਸਰਚਰ ਹੈ। ਰੈਚਲ ਨੇ ਲਿਖਿਆ,''ਅਸੀਂ ਹੁਣੇ ਇਕ ਬਹੁਤ ਹੀ ਮੁਸ਼ਕਲ ਫੈਸਲਾ ਲਿਆ ਅਤੇ ਉਹਨਾਂ ਨੂੰ ਆਈਸੋਲੇਟ ਕੀਤਾ ਹੈ। ਉਹ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਉਹਨਾਂ ਨੂੰ ਅਪਾਰਟਮੈਂਟ ਦੇ ਗੈਰਾਜ ਵਿਚ ਭੇਜ ਦਿੱਤਾ ਹੈ।'' ਰੇਚਲ ਨੇ ਆਪਣੇ ਟਵੀਟ ਵਿਚ ਦੱਸਿਆ ਹੈ ਕਿ ਕਿਵੇਂ ਉਹਨਾਂ ਦੋਹਾਂ ਨੇ 3 ਬੱਚਿਆਂ ਜਿਸ ਵਿਚ ਇਕ 3 ਹਫਤੇ ਦਾ ਨਵਜੰਮਾ ਬੱਚਾ ਵੀ ਸ਼ਾਮਲ ਹੈ, ਉਹਨਾਂ ਦੀ ਜ਼ਿੰਦਗੀ ਖਤਰੇ ਵਿਚ ਨਹੀਂ ਪਾਉਣਾ ਚਾਹੁੰਦੇ ਸਨ। ਦਸੰਬਰ 2019 ਵਿਚ ਚੀਨ ਵਿਚ ਕੋਰੋਨਾ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ ਅਤੇ ਕਾਫੀ ਤੇਜ਼ ਗਤੀ ਨਾਲ ਵਾਇਰਸ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਪਹੁੰਚ ਗਿਆ। ਹੁਣ ਤੱਕ ਇਸ ਵਾਇਰਸ ਕਾਰਨ ਦੁਨੀਆ ਦੇ 2 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ।

 

ਡਾਕਟਰਾਂ ਅਤੇ ਨਰਸਾਂ ਦਾ ਕਰਨਾ ਚਾਹੀਦੈ ਧੰਨਵਾਦ
ਰੈਚਲ ਨੇ ਆਪਣੇ ਇਕ ਟਵੀਟ ਵਿਚ ਲਿਖਿਆ,''ਇਹ ਗੱਲ ਹੋਰ ਦਿਲ ਦੁਖਾਉਣ ਵਾਲੀ ਹੈ ਕਿ ਕਿੰਨੇ ਹੀ ਹਫਤਿਆਂ ਤੱਕ ਉਹ ਆਪਣੇ ਬੱਚਿਆਂ ਨੂੰ ਗੋਦੀ ਵਿਚ ਨਹੀਂ ਲੈ ਸਕਣਗੇ ਅਤੇ ਨਾ ਹੀ ਬਾਕੀ ਬੱਚਿਆਂ ਦੇ ਨਾਲ ਖੇਡ ਸਕਣਗੇ।'' ਇਕ ਹੋਰ ਟਵੀਟ ਵਿਚ ਉਹਨਾਂ ਨੇ ਲਿਖਿਆ,''ਇਹ ਸਿਰਫ ਇਕ ਉਦਾਹਰਨ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਮੈਡੀਕਲ ਸਟਾਫ ਕਿਸ ਤਰ੍ਹਾਂ ਨਾਲ ਭਾਈਚਾਰਿਆਂ ਅਤੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।'' ਰੇਚਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਲੈਣ ਅਤੇ ਨਾਲ ਹੀ ਡਾਕਟਰਾਂ , ਨਰਸਾਂ ਦਾ ਸ਼ੁਕਰੀਆ ਅਦਾ ਕਰਨ ਜੋ ਹਰ ਪਲ ਮਰੀਜ਼ਾਂ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਰਹੇ ਹਨ।

ਰੇਚਲ ਦੇ ਟਵੀਟ ਵਾਇਰਲ ਹੋ ਰਹੇ ਹਨ ਅਤੇ ਉਹਨਾਂ ਦੇ 5 ਟਵੀਟਸ ਨੂੰ 5 ਲੱਖ ਤੋਂ ਵਧੇਰੇ ਲਾਈਕਸ ਮਿਲ ਚੁੱਕੇ ਹਨ। ਲੋਕਾਂ ਨੇ ਕੁਮੈਂਟ ਵਿਚ ਉਹਨਾਂ ਨੂੰ ਉਹਨਾਂ ਦੇ ਡਾਕਟਰ ਪਤੀ ਦਾ ਸ਼ੁਕਰੀਆ ਅਦਾ ਕੀਤਾ ਹੈ। ਨਾਲ ਹੀ ਕੁਝ ਹੋਰ ਲੋਕਾਂ ਨੇ ਵੀ ਮਹਾਮਾਰੀ ਦੌਰਾਨ ਆਪਣੇ ਸੰਘਰਸ਼ ਦੀਆਂ ਕਹਾਣੀਆਂ ਨੂੰ ਬਿਆਨ ਕੀਤਾ ਹੈ। ਕੁਝ ਦਿਨ ਪਹਿਲਾਂ ਇਟਲੀ ਦੀ ਇਕ ਨਰਸ ਦੀ ਤਸਵੀਰ ਵਾਇਰਲ ਹੋਈ ਸੀ ਜਿਸ ਵਿਚ ਉਹ ਆਪਣੇ ਕੀ-ਬੋਰਡ 'ਤੇ ਹੀ ਸਿਰ ਹੇਠਾਂ ਕਰਕੇ ਸੌਂ ਗਈ ਸੀ।


Vandana

Content Editor

Related News