ਪੰਜਾਬ ਭਵਨ ਸਰੀ ਕੈਨੇਡਾ ''ਚ ਸਵਰਗੀ ਸਾਹਿਤਕਾਰਾਂ ਦੀਆਂ ਤਸਵੀਰਾਂ ਸਥਾਪਿਤ

02/25/2020 11:22:06 AM

ਨਿਊਯਾਰਕ/ਸਰੀ (ਰਾਜ ਗੋਗਨਾ): ਪਿਛਲੇ ਦਿਨੀਂ ਪੰਜਾਬੀ ਸਾਹਿਤ ਦੀਆਂ ਕੁਝ ਮਹਾਨ ਸ਼ਖ਼ਸੀਅਤਾਂ ਜਿਹਨਾਂ ਵਿਚ ਸਵ: ਜਸਵੰਤ ਸਿੰਘ ਕੰਵਲ, ਸਵ: ਦਲੀਪ ਕੌਰ ਟਿਵਾਣਾ ਅਤੇ ਕੁਝ ਸਮਾਂ ਪਹਿਲਾਂ ਗੁਰਚਰਨ ਸਿੰਘ ਰਾਮਪੁਰੀ ਜੋ ਸਾਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਸਨ, ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ।

ਪੰਜਾਬੀ ਭਵਨ ਸਰੀ ਕੈਨੇਡਾ ਦੇ ਬਾਨੀ ਸੁੱਖੀ ਬਾਠ ਵੱਲੋਂ ਪੰਜਾਬ ਭਵਨ ਕੈਨੇਡਾ ਦੀ ਹਾਲ ਆਫ ਫੇਮ, ਜਿਸ ਉੱਪਰ ਦੁਨੀਆ ਦੇ ਪ੍ਰਸਿੱਧ ਸਵਰਗੀ ਸਾਹਿਤਕਾਰਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ, ਵਿੱਚ ਇਨ੍ਹਾਂ ਤਿੰਨਾਂ ਸਾਹਿਤਕਾਰਾਂ ਦੀਆਂ ਤਸਵੀਰਾਂ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ ਗਈਆਂ।

ਬਹੁਤ ਵੱਡੇ ਹੋਏ ਇਕੱਠ ਵਿੱਚ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਉਪਰੰਤ ਪੰਜਾਬ ਭਵਨ ਦੇ ਬਾਨੀ ਅਤੇ ਸਮਾਜ ਸੇਵੀ ਸ੍ਰੀ ਸੁੱਖੀ ਬਾਠ ਨੇ ਰਾਮਪੁਰੀ ਸਾਹਿਬ ਦੇ ਪਰਿਵਾਰ, ਵੈਨਕੂਵਰ ਏਰੀਆ ਦੇ ਪ੍ਰੌੜ ਲੇਖਕ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਸ਼ਰਧਾ ਨਾਲ ਫੋਟੋ ਸਥਾਪਤੀ ਦੀ ਰਸਮ ਅਦਾ ਕੀਤੀ ਗਈ ।ਪੰਜਾਬ ਭਵਨ ਵੱਲੋਂ ਗੁਰਚਰਨ ਰਾਮਪੁਰੀ ਹੁਰਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।

Vandana

This news is Content Editor Vandana