ਕੋਰੋਨਾ ਸੰਕਟ : ਪ੍ਰਮੀਤ ਮਾਕੋਡੇ ਅਮਰੀਕਾ ''ਚ ਭਾਰਤੀਆਂ ਦੀ ਇੰਝ ਕਰ ਰਿਹੈ ਮਦਦ

03/24/2020 1:19:13 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਦੇ ਕਾਰਨ ਪੂਰੀ ਦੁਨੀਆ ਵਿਚ ਖੌਫ ਦਾ ਮਾਹੌਲ ਹੈ।ਇਸ ਦੌਰਾਨ ਕਾਫੀ ਦੇਸ਼ ਲੌਕਡਾਊਨ ਵੀ ਹੋ ਚੁੱਕੇ ਹਨ।ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਬਚਾਅ ਦੇ ਤਹਿਤ ਕਈ ਕਦਮ ਚੁੱਕ ਰਹੀਆਂ ਹਨ। ਚੀਨ ਦੇ ਬਾਅਦ ਇਟਲੀ, ਅਮਰੀਕਾ, ਸਪੇਨ, ਦੱਖਣੀ ਕੋਰੀਆ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਵਿਚ ਇਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅਮਰੀਕਾ ਵਿਚ ਇੰਡੋਯੂਐੱਸ ਹੈਲਥ ਇਨੀਸ਼ੀਏਟਿਵ ਦੇ ਕੋ-ਫਾਊਂਡਰ ਭਾਰਤੀ ਮੂਲ ਦੇ ਪ੍ਰਮੀਤ ਮਾਕੋਡੇ ਨੇ ਕੋਰੋਨਾਵਾਇਰਸ ਦੇ ਵੱਧਦੇ ਪ੍ਰਸਾਰ ਨੂੰ ਦੇਖਦੇ ਹੋਏ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਲਈ ਪ੍ਰਸ਼ੰਸਾਯੋਗ ਕਦਮ ਚੁੱਕਿਆ ਹੈ। 

ਪ੍ਰਮੀਤ ਭਾਰਤ ਵਿਚ ਇੰਦੌਰ ਦੇ ਰਹਿਣ ਵਾਲੇ ਹਨ ਪਰ ਉਹ ਅਮਰੀਕਾ ਦੇ ਬੋਸਟਨ, ਮੈਸਾਚੁਸੇਟਸ ਵਿਚ  ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ।ਪ੍ਰਮੀਤ ਕੰਪਿਊਟਰ ਸੋਸਾਇਟੀ ਆਫ ਇੰਡੀਆ ਦੇ ਪ੍ਰਧਾਨ ਵੀ ਹਨ। ਕੰਪਿਊਟਰ ਸੋਸਾਇਟੀ ਆਫ ਇੰਡੀਆ (CSI) ਉੱਤਰੀ ਅਮਰੀਕਾ ਕੋਰੋਨਾਵਾਇਰਸ ਦੇ ਮੱਦੇਨਜ਼ਰ ਲੱਗੇ ਲੌਕਡਾਊਨ ਨਾਲ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਵਿਚ ਭਾਰਤੀ ਵਿਦਿਆਰਥੀਆਂ ਖਾਸ ਕਰਕੇ ਆਈ.ਟੀ. ਪੇਸ਼ੇਵਰਾਂ ਦੀ ਮਦਦ ਲਈ ਅੱਗੇ ਆਏ ਹਨ। ਸੀ.ਐੱਸ.ਆਈ. ਉੱਤਰੀ ਅਮਰੀਕਾ ਵਿਚ ਭਾਰਤੀ ਹੋਟਲ ਮਾਲਕਾਂ ਦੇ ਸਮੂਹ ਦੇ ਸਹਿਯੋਗ ਨਾਲ ਲੋਕਾਂ ਦੇ ਲਈ ਰਹਿਣ ਅਤੇ ਖਾਣੇ ਦਾ ਪ੍ਰਬੰਧ ਕਰ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19: ਸਪੇਨ 'ਚ ਘਰਾਂ 'ਚ ਸੜ ਰਹੀਆਂ ਨੇ ਲਾਸ਼ਾਂ

ਇਸ ਲਈ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ ਜਿਸ 'ਤੇ ਮੁਸ਼ਕਲ ਹਾਲਤਾਂ ਵਿਚ ਭਾਰਤੀ ਲੋਕਾਂ ਨੂੰ ਸੰਪਰਕ ਕਰਨ ਲਈ ਕਿਹਾ ਗਿਆ ਹੈ। ਭਾਰਤੀ ਪੇਸ਼ੇਵਰ ਫੋਨ ਨੰਬਰ +919840341902 ਅਤੇ ਈਮੇਲ admn.officer@csi-india.org  'ਤੇ ਸੰਪਰਕ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਸੀ.ਐੱਸ.ਆਈ. ਇਸ ਸੰਕਟ ਦੇ ਸਮੇਂ ਵਿਚ ਆਈ.ਟੀ. ਪੇਸ਼ੇਵਰਾਂ ਦੀ ਮਦਦ ਨਾਲ ਸਹਿਯੋਗ ਲਈ ਹੋਟਲ ਮਾਲਕਾਂ ਅਤੇ ਭਾਰਤੀ ਦੂਤਾਵਾਸ ਦੇ ਪ੍ਰਤੀ ਧੰਨਵਾਦ ਕਰਦਾ ਹੈ। ਪ੍ਰਮੀਤ ਮਾਕੋਡੇ ਵੱਲੋਂ ਕੀਤੇ ਗਏ ਇਸ਼ ਕਦਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

Vandana

This news is Content Editor Vandana