ਭਾਰਤੀ ਮੂਲ ਦੀ ਮੋਨੀਸ਼ਾ ਘੋਸ਼ ਅਮਰੀਕੀ ਸੰਚਾਰ ਕਮਿਸ਼ਨ ਦੀ ਪਹਿਲੀ ਮਹਿਲਾ CTO ਨਿਯੁਕਤ

12/22/2019 1:09:19 PM

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੀ ਡਾਕਟਰ ਮੋਨੀਸ਼ਾ ਘੋਸ਼ ਨੂੰ ਅਮਰੀਕਾ ਦੇ ਸ਼ਕਤੀਸ਼ਾਲੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (ਸੰਘੀ ਸੰਚਾਰ ਕਮਿਸ਼ਨ) ਦੀ ਪਹਿਲੀ ਮਹਿਲਾ ਚੀਫ ਤਕਨਾਲੋਜੀ ਅਫਸਰ (CTO) ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ।ਅਮਰੀਕੀ ਇਤਿਹਾਸ ਵਿਚ ਘੋਸ਼ ਤੋਂ ਪਹਿਲਾਂ ਇਸ ਅਹੁਦੇ 'ਤੇ ਕਿਸੇ ਵੀ ਮਹਿਲਾ ਨੂੰ ਨਿਯੁਕਤ ਨਹੀਂ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਭਾਰਤੀ ਮੂਲ ਦੇ ਅਜੀਤ ਪਈ ਹਨ। ਡਾਕਟਰ ਮੋਨੀਸ਼ਾ ਘੋਸ਼ 13 ਜਨਵਰੀ ਤੋਂ ਉਹਨਾਂ ਨੂੰ ਤਕਨੀਕ ਅਤੇ ਇੰਜੀਨੀਅਰਿੰਗ ਦੇ ਮੁੱਦੇ 'ਤੇ ਸਲਾਹ ਦੇਵੇਗੀ। ਇਸ ਦੇ ਇਲਾਵਾ ਉਹ ਕਮਿਸ਼ਨ ਦੇ ਤਕਨਾਲੋਜੀ ਵਿਭਾਗ ਦੇ ਨਾਲ ਕੰਮ ਕਰੇਗੀ। 

ਮੋਨੀਸ਼ਾ ਘੋਸ਼ ਨੇ 1986 ਵਿਚ ਆਈ.ਆਈ.ਟੀ. ਖੜਗਪੁਰ ਤੋਂ ਬੀ.ਟੇਕ ਕੀਤੀ ਸੀ। ਇਸ ਦੇ ਬਾਅਦ 1991 ਵਿਚ ਉਹਨਾਂ ਨੇ ਯੂਨੀਵਰਸਿਟੀ ਆਫ ਸਾਊਦਰਨ ਕੈਲੀਫੋਰਨੀਆ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਪੀ.ਐੱਚ.ਡੀ. ਕੀਤੀ ਸੀ। ਇਸ ਤੋਂ ਪਹਿਲਾਂ ਘੋਸ਼ ਨੈਸ਼ਨਲ ਸਾਈਂਸ ਫਾਊਂਡੇਸ਼ਨ ਦੇ ਕੰਪਿਊਟਰ ਨੈੱਟਵਰਕ ਡਿਵੀਜ਼ਨ ਵਿਚ ਪ੍ਰੋਗਰਾਮ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੀ ਸੀ। ਉਹ ਯੂਨੀਵਰਸਿਟੀ ਆਫ ਸ਼ਿਕਾਗੋ ਵਿਚ ਰਿਸਰਚ ਪ੍ਰੋਫੈਸਰ ਵੀ ਰਹੀ ਹੈ।


Vandana

Content Editor

Related News