1 ਸਾਲ ਦੀ ਬੱਚੀ ਨੂੰ ਮਾਂ ਦਿੰਦੀ ਰਹੀ ਡਰੱਗ, ਹੋਈ ਮੌਤ
09/19/2019 5:52:53 PM
ਵਾਸ਼ਿੰਗਟਨ (ਬਿਊਰੋ)— ਦੁਨੀਆ ਵਿਚ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਪਰ ਅਮਰੀਕਾ ਵਿਚ ਇਕ ਮਾਂ ਨੇ ਆਪਣੀ ਛੋਟੀ ਜਿਹੀ ਬੱਚੀ ਨਾਲ ਜੋ ਕੀਤਾ ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। 33 ਸਾਲਾ ਕਿੰਬਰਲੀ ਨੀਲੀਗਨ (Kimberly Nelligan) ਨਾਮ ਦੀ ਮਹਿਲਾ ਨੂੰ ਪੁਲਸ ਨੇ ਆਪਣੀ 1 ਸਾਲ ਦੀ ਬੱਚੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਉਹ ਕਈ ਦਿਨਾਂ ਤੋਂ ਆਪਣੀ ਬੱਚੀ ਨੂੰ ਰੋਣ ਤੋਂ ਰੋਕਣ ਅਤੇ ਸਵਾਉਣ ਲਈ ਹੈਰੋਇਨ ਦੇ ਛੋਟੇ-ਛੋਟੇ ਡੋਜ਼ ਦਿੰਦੀ ਸੀ। ਅਜਿਹਾ 2 ਮਹੀਨੇ ਤੱਕ ਚੱਲਦਾ ਰਿਹਾ ਅਤੇ ਅਖੀਰ ਬੱਚੀ ਦੀ ਮੌਤ ਹੋ ਗਈ।
ਕਿੰਬਰਲੀ ਨੂੰ ਇਕ ਗਵਾਹ ਦੇ ਬਿਆਨ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਕਿੰਬਰਲੀ 'ਤੇ ਬੱਚੇ ਦੀ ਜਾਨ ਖਤਰੇ ਵਿਚ ਪਾਉਣ ਅਤੇ ਡਰੱਗਜ਼ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ ਇਕ ਸਾਲ ਦੀ ਸਜ਼ਾ ਅਤੇ 2000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਅਦਾਲਤ ਵਿਚ ਸੁਣਵਾਈ ਲਈ ਜਾਂਦੇ ਸਮੇਂ ਕਿੰਬਰਲੀ ਆਪਣੇ ਕੀਤੇ 'ਤੇ ਪਛਤਾਵਾ ਜ਼ਾਹਰ ਕਰ ਰਹੀ ਸੀ। ਜਾਣਕਾਰੀ ਮੁਤਾਬਕ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਉਸ ਨੂੰ ਪਤੀ ਅਤੇ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਤੋਂ ਦੂਰ ਰਹਿਣ ਲਈ ਕਿਹਾ ਹੈ।
Kimberly Nelligan, 33, was arrested Tuesday charged with endangering the welfare of her 1-year-old daughter who died last year after being exposed to fentanyl.https://t.co/06LVdC5yTW pic.twitter.com/VeSwFKZj8P
— Beth McEvoy (@bethmcevoynews) September 18, 2019
ਕਿੰਬਰਲੀ ਦੇ ਪਤੀ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਉਸ ਦੀ ਪਤਨੀ ਨੇ ਬੀਤੇ 2 ਮਹੀਨੇ ਵਿਚ ਲੱਗਭਗ 15 ਵਾਰ ਬੱਚੀ ਦੇ ਮਸੂੜਿਆਂ 'ਤੇ ਹੈਰੋਇਨ ਮਲੀ। ਬੱਚੀ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ fantanyl ਦੀ ਮਾਤਰਾ ਜ਼ਿਆਦਾ ਹੋ ਜਾਣ ਕਾਰਨ ਬੱਚੀ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਨੇ ਡਰੱਗਜ਼ ਨੂੰ ਪਚਾ ਲਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੱਥੇ ਦੱਸ ਦਈਏ ਕਿ ਨਾ ਸਹਿਣਯੋਗ ਦਰਦ ਹੋਣ 'ਤੇ fantanyl ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਅਮਰੀਕਾ ਵਿਚ fantanyl ਦੀ ਵਰਤੋਂ Capital Punishment ਲਈ ਵੀ ਕੀਤੀ ਜਾਂਦੀ ਹੈ।