ਭਾਰਤੀ-ਅਮਰੀਕੀ ਭਾਈਚਾਰੇ ਨੇ ਕੋਵਿਡ-19 ਦੇ ਰਾਹਤ ਕੰਮ ਲਈ ਜੁਟਾਏ 6 ਲੱਖ ਡਾਲਰ

04/10/2020 11:11:32 AM

ਵਾਸ਼ਿੰਗਟਨ (ਭਾਸ਼ਾ): ਚੋਟੀ ਦੇ ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਆਗੂਆਂ ਦੇ ਇਕ ਹਾਈ-ਪ੍ਰੋਫਾਈਲ ਸਮੂਹ 'ਇੰਡੀਆਸਪੋਰਾ' ਨੇ ਅਮਰੀਕਾ ਅਤੇ ਭਾਰਤ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਗਰੀਬ ਲੋਕਾਂ ਦੀ ਮਦਦ ਲਈ 6 ਲੱਖ ਡਾਲਰ ਜੁਟਾਏ ਹਨ। ਕੋਵਿਡ-19 ਲਈ ਸ਼ਰੂ ਕੀਤੀ ਗਈ ਮੁਹਿੰਮ 'ਚਲੋਗਿਵ' ਦੇ ਜ਼ਰੀਏ ਇੰਡੀਆਸਪੋਰਾ ਨੇ ਆਪਣੇ ਨੈੱਟਵਰਕ ਨਾਲ 5 ਲੱਖ ਅਮਰੀਕੀ ਡਾਲਰ ਜੁਟਾਏ ਹਨ। ਇੰਡੀਆਸਪੋਰਾ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਆਪਣੀ ਇਸ ਆਨਲਾਈਨ ਮੁਹਿੰਮ ਲਈ 1 ਲੱਖ ਡਾਲਰ ਦਾਨ ਮਿਲਣ ਦਾ ਐਲਾਨ ਕੀਤਾ। ਪੇਪਸਿਕੋ ਦੀ ਸਾਬਕਾ ਸੀ.ਈ.ਓ. ਇੰਦਰਾ ਨੂਯੀ ਨੇ ਕਿਹਾ,''ਇਸ ਮਹਾਮਾਰੀ ਨੇ ਪਹਿਲਾਂ ਤੋਂ ਮੌਜੂਦ ਭੁੱਖ ਦੇ ਸੰਕਟ ਨੂੰ ਸਾਹਮਣੇ ਲਿਆ ਦਿੱਤਾ ਹੈ।'' 

ਉਹਨਾਂ ਨੇ ਕਿਹਾ,''ਇਸ ਸਮੇਂ ਸਾਨੂੰ ਇਕੱਠੇ ਹੋ ਕੇ ਇਕ ਸਮਾਜ ਦੇ ਰੂਪ ਵਿਚ ਅੱਗੇ ਆਉਣਾ ਚਾਹੀਦਾ ਹੈ। ਲੋਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ਲਈ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਹੁਣ ਸਗੋਂ ਭਵਿੱਖ ਵਿਚ ਵੀ ਫਾਇਦਾ ਹੋਵੇਗਾ।'' ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇੰਡੀਆਸਪੋਰਾ ਵੱਲੋਂ ਇਕੱਠੀ ਕੀਤੀ ਗਈ ਰਾਸ਼ੀ ਦੀ ਵਰਤੋਂ ਅਮਰੀਕਾ ਵਿਚ 'ਫੀਡਿੰਗ ਅਮਰੀਕਾ' ਅਤੇ ਭਾਰਤ ਵਿਚ 'ਗੂੰਜ' ਜ਼ਰੀਏ ਜ਼ਮੀਨੀ ਪੱਧਰ 'ਤੇ ਗਰੀਬਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ। ਇਹ ਦੋਵੇਂ ਗੈਰ-ਲਾਭਕਾਰੀ ਸੰਗਠਨ ਹਨ। ਬਿਆਨ ਵਿਚ ਕਿਹਾ ਗਿਆ ਕਿ ਇਸ ਸਮੇਂ ਅਮਰੀਕਾ ਅਤੇ ਭਾਰਤ ਦੋਹਾਂ ਸਾਹਮਣੇ ਮੌਜੂਦ ਸਭ ਤੋਂ ਵੱਡੀਆਂ ਚੁਣੌਤੀਆਂ ਵਿਚ ਇਕ ਭੁੱਖ ਦੀ ਸਮੱਸਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 16 ਹਜ਼ਾਰ ਤੋਂ ਵਧੇਰੇ ਮੌਤਾਂ, ਦੁਨੀਆ ਭਰ 'ਚ ਅੰਕੜਾ 95,000 ਦੇ ਪਾਰ

ਸਿਲੀਕਾਨ ਵੈਲੀ ਦੇ ਇਕ ਬਹੁਤ ਵੱਡੇ ਕਾਰੋਬਾਰੀ ਅਤੇ ਪੂੰਜੀਪਤੀ ਅਤੇ 'ਇੰਡੀਆਸਪੋਰਾ ਫਾਊਂਡਰਜ਼ ਸਰਕਿਲ' ਦੇ ਮੈਂਬਰ ਆਨੰਦ ਰਾਜਾਰਮਨ ਨੇ ਕਿਹਾ,''ਕੋਵਿਡ-19 ਦੇ ਕਾਰਨ ਸਾਨੂੰ ਇਕ ਵਿਲੱਖਣ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।'' ਉਹਨਾਂ ਨੇ ਆਪਣੀ ਪਤਨੀ ਕੌਸ਼ੀ ਆਦਿਸੇਸ਼ਨ ਦੇ ਨਾਲ ਮਿਲ ਕੇ ਇਸ ਮੁਹਿੰਮ ਲਈ ਵੱਡੀ ਰਾਸ਼ੀ ਦਾਨ ਕੀਤੀ ਹੈ। ਰਾਜਾਰਮਨ ਨੇ ਕਿਹਾ,''ਦੁਨੀਆ ਭਰ ਵਿਚ ਵਿਸ਼ੇਸ਼ ਰੂਪ ਨਾਲ ਭਾਰਤ ਅਤੇ ਅਮਰੀਕਾ ਵਿਚ ਇਸ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਕੀਤੇ ਗਏ ਲੋੜੀਂਦੇ ਸਖਤ ਉਪਾਆਂ ਨੇ ਸਮਾਜ ਦੇ ਕਮਜੋਰ ਵਰਗਾਂ ਲਈ ਵਿਸ਼ੇਸ਼ ਚੁਣੌਤੀਆਂ ਪੈਦਾ ਕੀਤੀਆਂ ਹਨ। ਸੰਕਟ ਦੀ ਇਸ ਘੜੀ ਵਿਚ ਪ੍ਰਵਾਸੀ ਭਾਰਤੀਆਂ ਲਈ ਜਲਦੀ ਅਤੇ ਫੈਸਲਾਕੁੰਨ ਮਦਦ ਕਰਨ ਦਾ ਸਮਾਂ ਹੈ।'' 

ਇੰਫੋਸਿਸ ਦੇ ਸਾਬਕਾ ਸੰਸਥਾਪਕ ਨੰਦਨ ਨੀਲੇਕਣੀ, ਉਹਨਾਂ ਦੀ ਪਤਨੀ ਰੋਹਿਣੀ ਨੀਲੇਕਣੀ ਅਤੇ ਬਾਲੀਵੁੱਡ ਅਦਾਕਾਰਾ ਨੰਦਿਤਾ ਦਾਸ ਨੇ ਵੀ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ। ਗੂੰਜ ਦੇ ਸੰਸਥਾਪਕ ਅਤੇ ਮੈਗਸਾਯਸਾਯ ਪੁਰਸਕਾਰ ਜੇਤੂ ਅੰਸ਼ੂ ਗੁਪਤਾ ਨੇ ਕਿਹਾ,''ਆਫਤਾਂ ਵਿਚ ਕੰਮ ਕਰਨ ਦੇ ਸਾਡੇ ਵਿਆਪਕ ਅਨੁਭਵ ਦੇ ਬਾਵਜੂਦ ਛੋਟੇ. ਮੱਧ ਮਿਆਦ ਵਾਲੇ ਕੰਮ ਲਈ ਵੱਡੇ ਪੱਧਰ 'ਤੇ ਸਰੋਤ ਇਕੱਠੇ ਕਰਨ ਦੀ ਲੋੜ ਹੈ।'' ਉਹਨਾਂ ਨੇ ਕਿਹਾ,''ਭਾਰਤੀ-ਅਮਰੀਕੀ ਭਾਈਚਾਰਾ ਅਤੇ ਦੁਨੀਆ ਭਰ ਤੋਂ ਸਾਡੇ ਸ਼ੁੱਭਚਿੰਤਕਾਂ ਨੂੰ ਇਸ ਮੁਸ਼ਕਲ ਘੜੀ ਵਿਚ ਆਪਣੇ ਨਗਿਰਕਾਂ ਦੀ ਮਦਦ ਕਰਨ ਦਾ ਮੌਕਾ ਪ੍ਰਦਾਨ ਕਰਨ ਵਾਲੀ ਇਸ ਮੁਹਿੰਮ ਵਿਚ ਇੰਡੀਆਸਪੋਰਾ ਦੇ ਨਾਲ ਮਿਲ ਕੇ ਕੰਮ ਕਰਨਾ ਸਾਡੇ ਲਈ ਖੁਸ਼ੀ ਦੀ ਗੱਲ ਹੈ।'' ਫੀਡਿੰਗ ਅਮਰੀਕਾ ਦੇ ਸੀ.ਈ.ਓ. ਕਲੇਯਰ ਬੇਬਿਨਾਕਸ-ਫੋਂਟੇਨੋਟ ਨੇ ਕਿਹਾ,''ਕੋਵਿਡ-19 ਦੇ ਲਈ ਚਲੋਗਿਵ ਮੁਹਿੰਮ ਦੇ ਜ਼ਰੀਏ ਫੀਡਿੰਗ ਅਮਰੀਕਾ ਦੀ ਮਦਦ ਕਰਨ ਲਈ ਅਸੀਂ ਇੰਡੀਆਸਪੋਰਾ ਦੇ ਧੰਨਵਾਦੀ ਹਾਂ।''


Vandana

Content Editor

Related News