ਸਾਲ 2018 ''ਚ ਗ੍ਰੀਨ ਹਾਊਸ ਗੈਸਾਂ ''ਚ ਵਾਧਾ ਨਵੇਂ ਪੱਧਰ ''ਤੇ : UN

11/25/2019 4:54:12 PM

ਜੈਨੇਵਾ (ਭਾਸ਼ਾ): ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਸਾਲ 2018 ਵਿਚ ਵਾਤਵਾਰਨ ਵਿਚ ਗ੍ਰੀਨ ਹਾਊਸ ਗੈਸਾਂ ਵਿਚ ਵਾਧਾ ਨਵੇਂ ਪੱਧਰ 'ਤੇ ਪਹੁਚ ਗਿਆ। ਜਲਵਾਯੂ ਤਬਦੀਲੀ ਲਈ ਗ੍ਰੀਨ ਹਾਊਸ ਗੈਸ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ। ਇੰਨ੍ਹਾਂ ਗੈਸਾਂ ਦੇ ਪੱਧਰ ਵਿਚ ਹੋਏ ਇਸ ਵਾਧੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਭਵਿੱਖ ਵਿਚ ਮਨੁੱਖ ਜਾਤੀ ਦੇ ਭਲੇ ਲਈ ਤੁਰੰਤ ਕਦਮ ਚੁੱਕਣ ਦੀ ਅਪੀਲੀ ਕੀਤੀ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਪ੍ਰਧਾਨ ਪੇਟੇਟਰੀ ਤਲਾਸ ਨੇ ਇਕ ਬਿਆਨ ਵਿਚ ਕਿਹਾ ਕਿ ਜਲਵਾਯੂ ਤਬਦੀਲੀ 'ਤੇ ਸਮਝੌਤੇ ਵਿਚ ਸਾਰੀਆਂ ਵਚਨਬੱਧਤਾਵਾਂ ਦੇ ਬਾਵਜੂਦ ਵਾਤਾਵਰਨ ਵਿਚ ਗ੍ਰੀਨ ਹਾਊਸ ਗੈਸਾਂ ਦੇ ਇਕੱਠੇ ਹੋਣ ਵਿਚ ਕਮੀ ਦਾ ਕੋਈ ਸੰਕੇਤ ਨਹੀਂ ਹੈ।

Vandana

This news is Content Editor Vandana