ਅਮਰੀਕਾ : ਸੈਨੇਟ ''ਚ ਟਰੰਪ ਵਿਰੁੱਧ ਮਹਾਦੋਸ਼ ''ਤੇ ਸੁਣਵਾਈ ਸ਼ੁਰੂ

01/17/2020 10:52:20 AM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਸੈਨੇਟ ਵਿਚ ਵੀਰਵਾਰ ਨੂੰ ਮਹਾਦੋਸ਼ ਦਾ ਇਤਿਹਾਸਿਕ ਟ੍ਰਾਇਲ ਸ਼ੁਰੂ ਹੋਇਆ। ਸੈਨੇਟ ਅਮਰੀਕੀ ਕਾਂਗਰਸ ਦਾ ਉੱਚ ਸਦਨ ਹੈ। ਇਸ ਪ੍ਰਕਿਰਿਆ ਵਿਚ ਇਹ ਤੈਅ ਹੋਵੇਗਾ ਕਿ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵ੍ਹਾਈਟ ਹਾਊਸ ਵਿਚ ਰਹਿਣਗੇ ਜਾਂ ਫਿਰ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਚੀਫ ਜਸਟਿਸ ਰੌਬਰਟ ਜੂਨੀਅਰ ਨੇ ਦੋਸ਼ ਪੜ੍ਹੇ।

ਟਰੰਪ ਅਮਰੀਕੀ ਇਤਿਹਾਸ ਵਿਚ ਤੀਜੇ ਅਜਿਹੇ ਰਾਸ਼ਟਰਪਤੀ ਹਨ ਜਿਹਨਾਂ ਨੂੰ ਮਹਾਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਹੇਠਲੇ ਸਦਨ (ਪ੍ਰਤੀਨਿਧੀ ਸਭਾ) ਵਿਚ ਹੋਈ ਵੋਟਿੰਗ ਦੌਰਾਨ ਸੈਨੇਟ ਵਿਚ ਪ੍ਰਸਤਾਵ ਭੇਜਣ ਦੇ ਪੱਖ ਵਿਚ 228 ਵੋਟਾਂ ਪਈਆਂ ਜਦਕਿ 193 ਸਾਂਸਦਾਂ ਨੇ ਇਸ ਦੇ ਵਿਰੋਧ ਵਿਚ ਵੋਟਿੰਗ ਕੀਤੀ। ਉਹਨਾਂ ਤੋਂ ਪਹਿਲਾਂ ਐਂਡਰਿਊ ਜਾਨਸਨ ਅਤੇ ਬਿੱਲ ਕਲਿੰਟਨ ਨੂੰ ਵੀ ਮਹਾਦੋਸ਼ ਦੀ ਪ੍ਰਕਿਰਿਆ ਵਿਚੋਂ ਲੰਘਣਾ ਪਿਆ ਸੀ। ਭਾਵੇਂਕਿ ਹੁਣ ਤੱਕ ਰਾਸ਼ਟਰਪਤੀ ਨੂੰ ਮਹਾਦੋਸ਼ ਕਾਰਨ ਆਪਣਾ ਅਹੁਦਾ ਛੱਡਣਾ ਨਹੀਂ ਪਿਆ ਹੈ।

Vandana

This news is Content Editor Vandana