ਟਰੰਪ ਨੇ ਇਰਾਕ ਦੇ ਪੀ.ਐੱਮ. ਨੂੰ ਕੀਤੀ ਅਪੀਲ

01/01/2020 11:47:35 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ ਦੇ ਪ੍ਰਧਾਨ ਮੰਤਰੀ ਅਦੇਲ ਅਬਦੇਲ ਮਹਿਦੀ ਨਾਲ ਗੱਲ ਕੀਤੀ ਅਤੇ ਇਰਾਕ ਵਿਚ ਅਮਰੀਕੀ ਨਾਗਰਿਕਾਂ ਤੇ ਅਮਰੀਕੀ ਅਦਾਰਿਆਂ ਦੀ ਸੁਰੱਖਿਆ ਦੀ ਲੋੜ 'ਤੇ ਜ਼ੋਰ ਦਿੱਤਾ। ਟਰੰਪ ਨੇ ਇਹ ਗੱਲ ਮੰਗਲਵਾਰ ਨੂੰ ਉਦੋਂ ਕੀਤੀ ਜਦੋਂ ਈਰਾਨ ਸਮਰਥਕ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਬਗਦਾਦ ਵਿਚ ਬਹੁਤ ਸੁਰੱਖਿਆ ਵਾਲੇ ਅਮਰੀਕੀ ਦੂਤਾਵਾਸ 'ਤੇ ਹਮਲਾ ਕਰ ਦਿੱਤਾ ਸੀ।

ਪ੍ਰਦਰਸ਼ਨਕਾਰੀਆਂ ਨੇ ਅੱਗਜ਼ਨੀ ਕੀਤੀ ਅਤੇ ਵਿਜ਼ਟਰ ਖੇਤਰ ਵਿਚ ਭੰਨਤੋੜ ਕੀਤੀ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ,''ਦੋਹਾਂ ਨੇਤਾਵਾਂ ਨੇ ਖੇਤਰੀ ਸੁਰੱਖਿਆ ਦੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਰਾਸ਼ਟਰਪਤੀ ਟਰੰਪ ਨੇ ਇਰਾਕ ਵਿਚ ਅਮਰੀਕੀ ਨਾਗਰਿਕਾਂ ਅਤੇ ਅਦਾਰਿਆਂ ਦੀ ਰੱਖਿਆ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।''

Vandana

This news is Content Editor Vandana