ਵ੍ਹਾਈਟ ਹਾਊਸ ''ਚ ਇਜ਼ਰਾਈਲ ਦਾ ਸਭ ਤੋਂ ਚੰਗਾ ਦੋਸਤ ਹਾਂ : ਟਰੰਪ

12/08/2019 9:50:33 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਵ੍ਹਾਈਟ ਹਾਊਸ ਵਿਚ ਇਜ਼ਰਾਈਲ ਦਾ ਉਨ੍ਹਾਂ ਤੋਂ ਚੰਗਾ ਕੋਈ ਹੋਰ ਦੋਸਤ ਨਹੀਂ ਹੈ। ਟਰੰਪ ਨੇ ਫਲੋਰੀਡਾ ਵਿਚ 'ਅਮੇਰਿਕਨ ਇਜ਼ਰਾਇਲੀ ਕੌਂਸਲ ਨੈਸ਼ਨਲ ਸਮਿਟ' ਵਿਚ ਯਹੂਦੀਆਂ ਲਈ ਮਹੱਤਵਪੂਰਨ ਮਾਮਲਿਆਂ 'ਤੇ ਆਪਣੇ ਰਿਕਾਰਡ ਨੂੰ ਰੇਖਾਂਕਿਤ ਕੀਤਾ। ਟਰੰਪ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿਚ ਅਮਰੀਕੀ ਵਿਦੇਸ਼ ਨੀਤੀ ਨੂੰ ਬਦਲਣ, ਯੇਰੂਸ਼ਲਮ ਨੂੰ ਇਜ਼ਰਾਇਲੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਅਤੇ ਅਮਰੀਕੀ ਦੂਤਾਵਾਸ ਨੂੰ ਤੇਲ ਅਵੀਵ ਤੋਂ ਟਰਾਂਸਫਰ ਕਰਨ ਦੇ ਆਪਣੇ ਫੈਸਲੇ ਦਾ ਜ਼ਿਕਰ ਕੀਤਾ। 

ਟਰੰਪ ਨੇ ਸਾਲ 2016 ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਇਹ ਵਾਅਦਾ ਕੀਤਾ ਸੀ। ਟਰੰਪ ਨੇ ਕਿਹਾ,''ਪਹਿਲਾਂ ਦੇ ਰਾਸ਼ਟਰਪਤੀਆਂ ਨੇ ਦੂਤਾਵਾਸ ਟਰਾਂਸਫਰ ਕਰਨ ਦਾ ਵਾਅਦਾ ਕੀਤਾ ਸੀ ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਹੀ ਨਹੀਂ ਸੀ।'' ਉਨ੍ਹਾਂ ਨੇ ਕਿਹਾ,''ਹੋਰ ਸਮਝੌਤਿਆਂ ਦੇ ਉਲਟ ਮੈਂ ਆਪਣਾ ਵਾਅਦਾ ਪੂਰਾ ਕੀਤਾ।''

Vandana

This news is Content Editor Vandana