ਟਰੰਪ ਦੀ ਇਮਰਾਨ ਨੂੰ ਸਲਾਹ, ਭਾਰਤ ਵਿਰੁੱਧ ਸੰਭਲ ਕੇ ਕਰੇ ਬਿਆਨਬਾਜ਼ੀ

08/20/2019 1:52:02 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਫੋਨ 'ਤੇ ਗੱਲਬਾਤ ਕੀਤੀ। ਟਰੰਪ ਨੇ ਇਮਰਾਨ ਨੂੰ ਕਿਹਾ ਕਿ ਉਸ ਨੂੰ ਕਸ਼ਮੀਰ ਮਾਮਲੇ 'ਤੇ ਭਾਰਤ ਵਿਰੁੱਧ ਬਿਆਨਬਾਜ਼ੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਟਰੰਪ ਨੇ ਸਥਿਤੀ ਨੂੰ ਮੁਸ਼ਕਲ ਦੱਸਿਆ ਅਤੇ ਦੋਹਾਂ ਪੱਖਾਂ ਨੂੰ ਸੰਜਮ ਵਰਤਣ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਕਰੀਬ 30 ਮਿੰਟ ਗੱਲ ਕਰਨ ਦੇ ਬਾਅਦ ਉਨ੍ਹਾਂ ਨੇ ਇਮਰਾਨ ਨਾਲ ਗੱਲ ਕੀਤੀ। 

ਮੋਦੀ ਨੇ ਗੱਲਬਾਤ ਦੌਰਾਨ ਪਾਕਿਸਤਾਨੀ ਨੇਤਾਵਾਂ ਵੱਲੋਂ ਭਾਰਤ ਵਿਰੋਧੀ ਹਿੰਸਾ ਭੜਕਾਉਣ ਵਾਲੀ ਬਿਆਨਬਾਜ਼ੀ ਦਾ ਮੁੱਦਾ ਚੁੱਕਿਆ। ਵ੍ਹਾਈਟ ਹਾਊਸ ਮੁਤਾਬਕ ਟਰੰਪ ਨੇ ਇਮਰਾਨ ਨੂੰ ਜੰਮੂ-ਕਸ਼ਮੀਰ ਮਾਮਲੇ 'ਤੇ ਭਾਰਤ ਵਿਰੁੱਧ ਬਿਆਨਬਾਜ਼ੀ ਵਿਚ ਸੰਜਮ ਵਰਤਣ ਅਤੇ ਤਣਾਅ ਘੱਟ ਕਰਨ ਨੂੰ ਲੈ ਕੇ ਚਰਚਾ ਕੀਤੀ। ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖਦਿਆਂ ਇਮਰਾਨ ਨੇ ਐਤਵਾਰ ਨੂੰ ਭਾਰਤ ਸਰਕਾਰ ਨੂੰ ਫਾਸੀਵਾਦੀ ਅਤੇ ਸਰਬੋਤਮ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਦੋਸ਼ ਲਗਾਇਆ ਸੀ ਕਿ ਇਹ ਪਾਕਿਸਤਾਨ ਅਤੇ ਭਾਰਤ ਵਿਚ ਘੱਟ ਗਿਣਤੀਆਂ ਲਈ ਖਤਰਾ ਹੈ। ਇਮਰਾਨ ਨੇ ਇਹ ਵੀ ਕਿਹਾ ਸੀ ਕਿ ਦੁਨੀਆ ਨੂੰ ਭਾਰਤ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਨਾ ਸਿਰਫ ਖੇਤਰ ਸਗੋਂ ਵਿਸ਼ਵ 'ਤੇ ਵੀ ਅਸਰ ਪਾਵੇਗਾ। 

ਵ੍ਹਾਈਟ ਹਾਊਸ ਨੇ ਕਿਹਾ,''ਇਮਰਾਨ ਨਾਲ ਗੱਲਬਾਤ ਦੌਰਾਨ ਟਰੰਪ ਨੇ ਦੋਹਾਂ ਪੱਖਾਂ ਨੂੰ ਤਣਾਅ ਵਧਾਉਣ ਤੋਂ ਬਚਣ ਅਤੇ ਸੰਜਮ ਵਰਤਣ ਦੀ ਲੋੜ 'ਤੇ ਜ਼ੋਰ ਦਿੱਤਾ।'' ਉਸ ਨੇ ਦੱਸਿਆ,''ਦੋਹਾਂ ਨੇਤਾਵਾਂ ਨੇ ਅਮਰੀਕਾ-ਪਾਕਿਸਤਾਨ ਆਰਥਿਕ ਅਤੇ ਵਪਾਰ ਸਹਿਯੋਗ ਵਧਾਉਣ ਦੀ ਦਿਸ਼ਾ ਵਿਚ ਕੰਮ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ।'' ਮੋਦੀ ਅਤੇ ਇਮਰਾਨ ਨਾਲ ਗੱਲਬਾਤ ਦੇ ਬਾਅਦ ਟਰੰਪ ਨੇ ਟਵੀਟ ਕੀਤਾ,''ਆਪਣ ਦੋ ਚੰਗੇ ਦੋਸਤਾਂ ਮਤਲਬ ਮੋਦੀ ਅਤੇ ਇਮਰਾਨ ਨਾਲ ਵਪਾਰ, ਰਣਨੀਤਕ ਹਿੱਸੇਦਾਰੀ ਅਤੇ ਸਭ ਤੋਂ ਵੱਧ ਮਹੱਤਵਪੂਰਣ ਭਾਰਤ ਅਤੇ ਪਾਕਿਸਤਾਨ ਦੇ ਕਸ਼ਮੀਰ ਵਿਚ ਤਣਾਅ ਘੱਟ ਕਰਨ ਨੂੰ ਲੈ ਕੇ ਗੱਲਬਾਤ ਕੀਤੀ।'' ਉਨ੍ਹਾਂ ਨੇ ਲਿਖਿਆ,''ਮੁਸ਼ਕਲ ਸਥਿਤੀ ਪਰ ਚੰਗੀ ਗੱਲਬਾਤ।''

 

Vandana

This news is Content Editor Vandana