ਭਾਰਤੀ-ਅਮਰੀਕੀ ਕਾਰੋਬਾਰੀ ਦਿਨੇਸ਼ ਚਾਵਲਾ ਚੋਰੀ ਦੇ ਮਾਮਲੇ ''ਚ ਗ੍ਰਿਫਤਾਰ

08/26/2019 11:22:15 AM

ਵਾਸ਼ਿਗਟਨ (ਰਾਜ ਗੋਗਨਾ)— ਬੀਤੇ ਦਿਨ ਭਾਰਤੀ-ਅਮਰੀਕੀ ਭਾਈਚਾਰੇ ਨੂੰ ਹੈਰਾਨ ਕਰ ਦੇਣ ਵਾਲੀ ਗੱਲ ਪਤਾ ਚੱਲੀ। ਜਾਣਕਾਰੀ ਮੁਤਾਬਕ ਭਾਰਤੀ ਮੂਲ ਦਾ ਇਕ ਪ੍ਰਸਿੱਧ ਹੋਟਲ ਕਾਰੋਬਾਰੀ ਦਿਨੇਸ਼ ਚਾਵਲਾ ਅਮਰੀਕਾ ਦੇ ਮਿਸੀਸਿੱਪੀ ਰਾਜ ਵਿੱਚ ਮੈਮਫਿਸ( ਟੈਨੇਸੀ) ਦੇ ਏਅਰਪੋਰਟ ਤੋਂ ਸਾਮਾਨ ਦੇ ਦਾਅਵੇ ਵਾਲੇ ਖੇਤਰ ਵਿੱਚੋਂ ਸਮਾਨ ਚੋਰੀ ਕਰਦਾ ਫੜਿਆ ਗਿਆ।|ਗ੍ਰੀਨਵੁੱਡ ਵਿਚ ਸਥਿਤ ਚਾਵਲਾ ਹੋਟਲਜ਼ ਦਾ ਸੰਸਥਾਪਕ ਅਤੇ ਸੀਈਓ, ਮਿਸੀਸਿੱਪੀ ਰਾਜ ਵਿਚ 17 ਹੋਟਲਾਂ ਦਾ ਕਾਰੋਬਾਰੀ ਹੈ। 

ਪਿਛਲੇ ਐਤਵਾਰ ਨੂੰ ਮੈਮਫਿਸ ਏਅਰਪੋਰਟ 'ਤੇ ਬੈਗਜ ਕਲੇਮ ਕਨਵੀਅਰ ਬੈਲਟ ਤੋਂ ਸੂਟਕੇਸ ਚੋਰੀ ਕਰਦੇ ਦੇਖਿਆ ਗਿਆ ਸੀ।ਉਹ ਟਰਮੀਨਲ ਤੋਂ ਬਾਹਰ ਚਲਾ ਗਿਆ ਅਤੇ ਕਿਸੇ ਦਾ ਸੂਟਕੇਸ ਆਪਣੀ ਗੱਡੀ ਵਿੱਚ ਰੱਖ ਲਿਆ। ਫਿਰ ਏਅਰਪੋਰਟ ਵਾਪਸ ਆਇਆ ਅਤੇ ਫਲੋਰੀਡਾ ਲਈ ਇਕ ਫਲਾਈਟ ਵਿੱਚ ਚੜ੍ਹ ਗਿਆ।ਉਸ ਦੀ ਗੈਰ ਹਾਜ਼ਰੀ ਵਿੱਚ ਪੁਲਿਸ ਨੇ ਉਸ ਦੀ ਕਾਰ ਨੂੰ ਜ਼ਬਤ ਕਰ ਲਿਆ। ਕਾਰ ਇਕ ਦਰਵਾਜ਼ਾ ਖੋਲ੍ਹਿਆ ਅਤੇ ਚੋਰੀ ਕੀਤੇ ਕਈ ਬੈਗ ਖੋਜੇ, ਜਿਨ੍ਹਾਂ ਵਿਚ ਹਜ਼ਾਰਾਂ ਡਾਲਰ ਦੀਆਂ ਚੀਜ਼ਾਂ ਸਨ।

ਮੈਮਫਿਸ ਵਾਪਸ ਪਰਤਣ 'ਤੇ ਪੁਲਿਸ ਨੇ ਉਸ ਨੂੰ ਜਾਇਦਾਦ ਦੀ ਚੋਰੀ ਦੀ ਧਾਰਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਜਦੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਦਿਨੇਸ਼ ਚਾਵਲਾ ਨੇ ਏਅਰਪੋਰਟ ਤੋਂ ਬੈਗ ਚੋਰੀ ਕਰਨ ਦੀ ਗੱਲ ਮੰਨ ਲਈ।


Vandana

Content Editor

Related News