ਅਗਲੇ ਦਲਾਈ ਲਾਮਾ ਦੀ ਚੋਣ ਲਈ ਅਮਰੀਕਾ ਤੈਅ ਕਰੇਗਾ ਚੀਨ ਲਈ ਸੀਮਾਵਾਂ

09/19/2019 1:19:57 PM

ਵਾਸ਼ਿੰਗਟਨ (ਭਾਸ਼ਾ)— ਦਲਾਈ ਲਾਮਾ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਦੇ ਵਿਚ ਅਮਰੀਕਾ ਚੀਨ ਲਈ ਕੁਝ ਸੀਮਾਵਾਂ ਤੈਅ ਕਰਨ 'ਤੇ ਵਿਚਾਰ ਕਰ ਰਿਹਾ ਹੈ। ਤਾਂ ਜੋ ਚੀਨ ਤਿੱਬਤੀਆਂ ਦੇ ਰੂਹਾਨੀ ਗੁਰੂ ਦਾ ਉਤਰਾਧਿਕਾਰੀ ਚੁਨਣ ਵਿਚ ਦਖਲ ਅੰਦਾਜ਼ੀ ਨਾ ਕਰ ਪਾਏ। ਇਕ ਸੀਨੀਅਰ ਅਧਿਕਾਰੀ ਤੋਂ ਮਿਲੀ ਚਿਤਾਵਨੀ ਅਤੇ ਕਾਂਗਰਸ ਵਿਚ ਵਿਚਾਰ ਅਧੀਨ ਇਕ ਬਿੱਲ ਜ਼ਰੀਏ ਅਮਰੀਕਾ ਚੀਨ ਨੂੰ ਪਹਿਲਾਂ ਹੀ ਇਹ ਸਪੱਸ਼ਟ ਕਰ ਦੇਣ 'ਤੇ ਵਿਚਾਰ ਕਰ ਰਿਹਾ ਹੈ ਜੇਕਰ ਉਹ ਉਤਰਾਧਿਕਕਾਰੀ ਚੁਣਨ ਦੀ ਪ੍ਰਕਿਰਿਆ ਵਿਚ ਦਖਲ ਅੰਦਾਜ਼ੀ ਕਰੇਗਾ ਤਾਂ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਵੇਗਾ।

84 ਸਾਲ ਦੇ 14ਵੇਂ ਦਲਾਈ ਲਾਮਾ ਨੇ ਆਪਣੀਆਂ ਲਗਾਤਾਰ ਯਾਤਰਾਵਾਂ ਨੂੰ ਘੱਟ ਕਰ ਦਿੱਤਾ ਹੈ। ਉਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿਚ ਛਾਤੀ ਵਿਚ ਇਨਫੈਕਸ਼ਨ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਭਾਵੇਂਕਿ ਇਸ ਗੱਲ ਦੇ ਕੋਈ ਸੰਕੇਤ ਨਹੀਂ ਹਨ ਕਿ ਉਨ੍ਹਾਂ ਨੂੰ ਸਿਹਤ ਸੰਬੰਧੀ ਕੋਈ ਗੰਭੀਰ ਸਮੱਸਿਆ ਹੈ। ਫਿਲਹਾਲ ਤਿੱਬਤੀ ਕਾਰਕੁੰਨ ਅਤੇ ਚੀਨ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਦਲਾਈ ਲਾਮਾ ਦੀ ਮੌਤ ਹਿਮਾਲਿਆਈ ਖੇਤਰ (ਤਿੱਬਤ) ਨੂੰ ਜ਼ਿਆਦਾ ਖੁਦਮੁਖਤਿਆਰੀ ਦੇਣ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਇਕ ਵੱਡਾ ਝਟਕਾ ਸਾਬਤ ਹੋਵੇਗਾ। 

ਚੀਨ ਨੇ ਦਲਾਈ ਲਾਮਾ ਦੇ ਪ੍ਰਤੀਨਿਧੀਆਂ ਨਾਲ 9 ਸਾਲਾਂ ਤੋਂ ਕੋਈ ਗੱਲਬਾਤ ਨਹੀਂ ਕੀਤੀ ਹੈ ਅਤੇ ਲਗਾਤਾਰ ਇਹ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦਾ ਉਤਰਾਧਿਕਾਰੀ ਚੀਨ ਚੁਣੇਗਾ, ਜਿਸ ਦੇ ਬਾਰੇ ਵਿਚ ਉਸ ਦਾ ਮੰਨਣਾ ਹੈ ਕਿ ਉਹ ਤਿੱਬਤ 'ਤੇ ਉਸ ਦੇ ਤਾਨਾਸ਼ਾਹੀ ਸ਼ਾਸਨ ਦਾ ਸਮਰਥਨ ਕਰੇਗਾ। ਅਮਰੀਕੀ ਕਾਂਗਰਸ ਵਿਚ ਹਾਲ ਹੀ ਵਿਚ ਪੇਸ਼ ਕੀਤੇ ਗਏ ਇਕ ਬਿੱਲ ਵਿਚ ਕਿਸੇ ਵੀ ਚੀਨੀ ਅਧਿਕਾਰੀ ਦੇ ਤਿੱਬਤੀ ਬੌਧ ਉੱਤਰਾਧਿਕਾਰੀ ਪੰਰਪਰਾਵਾਂ ਵਿਚ ਦਖਲ ਅੰਦਾਜ਼ੀ 'ਤੇ ਪਾਬੰਦੀ ਦੀ ਅਪੀਲ ਕੀਤੀ ਗਈ ਹੈ। ਪੂਰਬ ਏਸ਼ੀਆ ਲਈ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਡੇਵਿਡ ਸਟੀਲਵੇਲ ਨੇ ਕਾਂਗਰਸ ਦੇ ਸਾਹਮਣੇ ਕਿਹਾ ਕਿ ਅਮਰੀਕਾ ਤਿੱਬਤੀਆਂ ਦੀ ਅਰਥਪੂਰਨ ਖੁਦਮੁਖਤਿਆਰੀ ਲਈ ਦਬਾਅ ਬਣਾਉਂਦਾ ਰਹੇਗਾ।

Vandana

This news is Content Editor Vandana