ਅਮਰੀਕਾ : ਹਿਰਾਸਤ ਵਿਚ ਰੱਖੇ ਗਏ 1,145 ਪ੍ਰਵਾਸੀਆਂ ਨੂੰ ਹੋਇਆ ਕੋਰੋਨਾ ਵਾਇਰਸ

05/20/2020 7:39:39 AM

ਵਾਸ਼ਿੰਗਟਨ- ਅਮਰੀਕਾ ਵਿਚ ਹਿਰਾਸਤ ਵਿਚ ਰੱਖੇ ਗਏ 1,145 ਪ੍ਰਵਾਸੀ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਹ ਜਾਣਕਾਰੀ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ (ਆਈ. ਸੀ. ਈ.) ਨੇ ਦਿੱਤੀ ਹੈ। ਵਿਭਾਗ ਨੇ ਮੰਗਲਵਾਰ ਨੂੰ ਕਿਹਾ, ਵਿਭਾਗ ਵਲੋਂ ਹਿਰਾਸਤ ਵਿਚ ਰੱਖੇ ਗਏ 1,145 ਲੋਕ ਕੋਰੋਨਾ ਨਾਲ ਇਨਫੈਕਟਡ ਪਾਏ ਗਏ ਹਨ। ਹੁਣ ਤੱਕ ਹਿਰਾਸਤ ਵਿਚ ਰੱਖੇ ਗਏ 2,194 ਲੋਕਾਂ ਦੀ ਜਾਂਚ ਹੋ ਚੁੱਕੀ ਹੈ। 

ਵਿਭਾਗ ਨੇ ਦੱਸਿਆ ਕਿ 9 ਮਈ ਤੱਕ ਦੇਸ਼ ਦੇ ਵੱਖ-ਵੱਖ ਪ੍ਰਵਾਸੀ ਕੇਂਦਰਾਂ ਵਿਚ 27,908 ਲੋਕ ਹਿਰਾਸਤ ਵਿਚ ਲਏ ਗਏ ਸਨ। ਉੱਥੇ ਹੀ 6 ਮਈ ਨੂੰ ਪ੍ਰਵਾਸੀ ਹਿਰਾਸਤ ਕੇਂਦਰ ਵਿਚ ਕੋਵਿਡ-19 ਕਾਰਨ ਇਕ ਪ੍ਰਵਾਸੀ ਦੀ ਮੌਤ ਹੋ ਗਈ। 

ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਅਮਰੀਕਾ ਹੀ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਅਮਰੀਕਾ ਵਿਚ 15,27,895 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਇੱਥੇ ਤਕਰੀਬਨ 91,878 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Lalita Mam

Content Editor

Related News